ਸ਼ਹੀਦੀ ਸਭਾ ਲਈ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ 'ਚ ਸੰਗਤ ਦੀ ਆਮਦ ਸ਼ੁਰੂ
Published : Dec 26, 2018, 10:25 am IST
Updated : Dec 26, 2018, 10:25 am IST
SHARE ARTICLE
A large number of sangat commenced from the country abroad for the Shahidi Sabha
A large number of sangat commenced from the country abroad for the Shahidi Sabha

ਸ਼ਹੀਦੀ ਸਭਾ-2018 ਲਈ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਸੰਗਤ ਦੀ ਆਮਦ ਸ਼ੁਰੂ ਹੋ ਗਈ ਹੈ.......

ਫਤਿਹਗੜ੍ਹ ਸਾਹਿਬ : ਸ਼ਹੀਦੀ ਸਭਾ-2018 ਲਈ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਸੰਗਤ ਦੀ ਆਮਦ ਸ਼ੁਰੂ ਹੋ ਗਈ ਹੈ। ਅੱਜ ਸੰਗਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਨਤਮਸਤਕ ਹੋਈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੰਗਤ ਦੀ ਸਹੂਲਤ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਸੰਗਤ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦਸਿਆ ਕਿ ਇਸ ਵਾਰ ਸੰਗਤ ਦੇ ਠਹਿਰਨ ਲਈ ਵੀ ਖ਼ਾਸ ਪ੍ਰਬੰਧ ਕੀਤੇ ਗਏ ਹਨ।

ਉਨ੍ਹਾਂ ਨੇ ਸੰਗਤਾਂ ਨੂੰ ਸ਼ਹੀਦੀ ਸਭਾ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਦੀ ਅਪੀਲ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦੀ ਸਭਾ ਦੌਰਾਨ ਅਪਣਾ ਪੂਰਾ ਪੂਰਾ ਸਹਿਯੋਗ ਦੇਣ ਲਈ ਵੀ ਕਿਹਾ। ਉਨ੍ਹਾਂ ਨਾਲ ਹੀ ਅਪੀਲ ਕੀਤੀ ਕਿ ਲੰਗਰਾਂ ਸਬੰਧੀ ਕਿਸੇ ਵੀ ਕਿਸਮ ਦੀ ਵਾਧੂ ਸਮੱਗਰੀ ਨੂੰ ਵੀ ਸੁਚੱਜੇ ਢੰਗ ਨਾਲ ਸੰਭਾਲਿਆ ਜਾਵੇ ਤੇ ਸਾਫ਼ ਸਫਾਈ ਸਬੰਧੀ ਜਿੱਥੇ ਕਰਮਚਾਰੀਆਂ ਦੀ ਡਿਊਟੀ ਲਾਈ ਗਈ ਹੈ, ਉਥੇ ਸੰਗਤ ਵੀ ਸਾਫ਼ ਸਫਾਈ ਦਾ ਖਾਸ਼ ਤੌਰ 'ਤੇ ਖਿਆਲ ਰੱਖੇ। ਡਿਪਟੀ ਕਮਿਸ਼ਨਰ ਨੇ ਦਸਿਆ ਕਿ ਸ਼ਹੀਦੀ ਸਭਾ ਦੌਰਾਨ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਅਤੇ ਮੈਡੀਕਲ ਸਹੂਲਤ ਲਈ ਪ੍ਰਸ਼ਾਸਨ ਵਲੋਂ ਬਣਾਏ ਗਏ

ਸੂਚਨਾ ਤੇ ਮੈਡੀਕਲ ਸਹਾਇਤਾ ਕੇਂਦਰਾਂ ਵਿਚੋਂ ਸੈਂਟਰਲ ਕੰਟਰੋਲ ਰੂਮ 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦਸਿਆ ਕਿ ਪ੍ਰਸ਼ਾਸਨ ਵਲੋਂ ਸ਼ਹੀਦੀ ਸਭਾ ਸਬੰਧੀ ਵੱਖ ਵੱਖ ਪਾਰਕਿੰਗਜ਼ ਦਾ ਪ੍ਰਬੰਧ ਕੀਤਾ ਗਿਆ ਹੈ, ਜਿਨ੍ਹਾਂ ਵਿਚ ਜ਼ਿਲ੍ਹਾ ਕੋਰਟ ਕੰਪਲੈਕਸ ਦੇ ਸਾਹਮਣੇ (ਵ੍ਹਾਈਟ ਜ਼ੋਨ), ਪੀ-1: ਮਹਾਦੀਆਂ ਰੋਡ ਨੇੜੇ ਨਵੀਂ ਕਾਰ ਸੇਵਾ ਬਿਲਡਿੰਗ ਫ਼ਤਹਿਗੜ੍ਹ ਸਾਹਿਬ, ਪੀ-2: ਸਰਹਿੰਦ-ਚੰਡੀਗੜ੍ਹ ਰੋਡ ਨੇੜੇ ਡੇਰਾ ਸੂਰਾਪੁਰੀਆਂ ਬੈਕਸਾਈਡ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਪੀ-3:ਸਰਹਿੰਦ-ਚੰਡੀਗੜ੍ਹ ਰੋਡ ਅੰਬਰ ਸਿਟੀ, ਪਿੰਡ ਅੱਤੇਵਾਲੀ ਦੇ ਸਾਹਮਣੇ ਸਾਰੀਆਂ ਨਵੀਆਂ ਕਲੋਨੀਆਂ ਵਿਚ, ਪੀ-4:ਸਰਹਿੰਦ-ਚੰਡੀਗੜ੍ਹ ਰੋਡ ਗਰਾਊਂਡ

ਮਾਤਾ ਸੁੰਦਰੀ ਸਕੂਲ ਅੱਤੇਵਾਲੀ, ਪੀ-5:ਸਰਹਿੰਦ-ਚੰਡੀਗੜ੍ਹ ਰੋਡ ਨੇੜੇ ਬਾਬਾ ਬੰਦਾ ਸਿੰਘ ਬਹਾਦਰ ਗੇਟ ਸਾਹਮਣੇ ਪਾਲਮ ਰੀਜੈਂਸੀ ਅੱਤੇਵਾਲੀ, ਪੀ-6:ਸਰਹਿੰਦ-ਚੰਡੀਗੜ੍ਹ ਰੋਡ ਪਰਲ ਇਨਕਲੇਵ ਅੱਤੇਵਾਲੀ, ਪੀ-7 ਕੱਚਾ ਰਸਤਾ ਪਿੰਡ ਮੰਡੋਫਲ ਬੈਕਸਾਈਡ ਗੁਰਦੁਆਰਾ ਜੋਤੀ ਸਰੂਪ ਸਾਹਿਬ, ਪੀ-8: ਮਾਧੋਪੁਰ ਰੋਡ ਅਨਮੋਲ ਸਿਟੀ/ ਰਾਜ ਇਨਕਲੇਵ, ਲਿੰਕਨ ਕਾਲਜ ਦੇ ਸਾਹਮਣੇ, ਪੀ-9:ਮਾਧੋਪੁਰ ਰੋਡ ਲਿੰਕਨ ਕਾਲਜ ਦੇ ਨਾਲ ਫ਼ਤਹਿਗੜ੍ਹ ਸਾਹਿਬ, ਪੀ-10: ਮਾਧੋਪੁਰ ਰੋਡ ਸਮਸ਼ੇਰ ਨਗਰ ਚੌਕ ਨੇੜੇ ਜੀਸਸ ਸੇਵੀਅਰ ਸਕੂਲ ਫ਼ਤਹਿਗੜ੍ਹ ਸਾਹਿਬ, ਪੀ-11: ਲਿੰਕ ਰੋਡ ਮਾਧੋਪੁਰ ਤੋਂ ਚੂੰਗੀ ਨੰ: 4 ਸਰਹਿੰਦ ਨੇੜੇ ਡੇਰਾ ਲਸੋਈ

ਅਤੇ ਪਾਣੀ ਵਾਲੀ ਟੈਂਕੀ ਸਰਹਿੰਦ, ਪੀ-12: ਨਵੀਂ ਅਨਾਜ ਮੰਡੀ ਜੀ.ਟੀ. ਰੋਡ ਸਰਹਿੰਦ, ਪੀ-13: ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦੇ ਸਾਹਮਣੇ, ਪੀ-14: ਦਸਹਿਰਾ ਗਰਾਊਂਡ ਸਰਹਿੰਦ ਸ਼ਹਿਰ, ਪੀ-15: ਸਰਹਿੰਦ-ਬਸੀ ਪਠਾਣਾ ਨੇੜੇ ਮਾਡਰਨ ਰਿਜ਼ੌਰਟ ਬਹਾਦਰਗੜ੍ਹ, ਪੀ-16:ਬਸੀ ਪਠਾਣਾ ਨਵੀਂ ਕਲੋਨੀ ਸਾਹਮਣੇ ਗੁਰਦੁਆਰਾ ਬਾਬਾ ਸੁੱਖਾ ਸਿੰਘ, ਪੀ-17: ਮਾਤਾ ਰਾਣੀਆਂ, ਖਾਨਪੁਰ ਰੋਡ ਸਰਹਿੰਦ ਸ਼ਹਿਰ, ਪੀ-18:ਰੇਤਗੜ੍ਹ ਰੋਡ ਮੋਹਨ ਕਲੋਨੀ ਫ਼ਤਹਿਗੜ੍ਹ ਸਾਹਿਬ, ਪੀ-19:ਬਸੀ ਪਠਾਣਾ ਰੋਡ ਦਫ਼ਤਰ ਨਾਰਕੌਟਿਕ ਵਿੰਗ ਦੇ ਸਾਹਮਣੇ ਅਤੇ ਪੀ-20:ਬਸੀ ਪਠਾਣਾਂ ਰੋਡ ਨੇੜੇ ਬਾਬਾ ਮੋਤੀ ਰਾਮ ਮਹਿਰਾ ਗੇਟ ਤਲਾਣੀਆਂ ਵਿਖੇ

ਪਾਰਕਿੰਗਜ਼ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਾਬਾ ਮੋਤੀ ਰਾਮ ਮਹਿਰਾ ਗੇਟ ਬਹਾਦਰਗੜ੍ਹ ਸਰਹਿੰਦ ਬਸੀ ਰੋਡ 'ਤੇ, ਅੱਤੇਵਾਲੀ ਤੇ ਮੰਡੋਫਲ ਸਰਹਿੰਦ ਤੋਂ ਚੁੰਨੀ ਚੰਡੀਗੜ੍ਹ ਵਾਲੀ ਸੜਕ 'ਤੇ ਅਤੇ ਸਮਸ਼ੇਰ ਨਗਰ ਚੌਕ ਸਰਹਿੰਦ ਵਿਖੇ ਆਰਜ਼ੀ ਬੱਸ ਸਟੈਂਡ ਬਣਾਏ ਗਏ ਹਨ। ਡਿਪਟੀ ਕਮਿਸ਼ਨਰ ਨੇ ਦਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਵਪਾਰਕ ਅਦਾਰਿਆਂ ਵਲੋਂ ਵਿਕਾਸ ਨੂੰ ਦਰਸਾਉਂਦੀ

ਇਕ ਵਿਸ਼ਾਲ ਵਿਕਾਸ ਪ੍ਰਦਰਸ਼ਨੀ 26 ਦਸੰਬਰ ਤੋਂ 28 ਦਸੰਬਰ ਤੱਕ ਲਗਾਈ ਜਾਵੇਗੀ ਅਤੇ 26 ਦਸੰਬਰ ਨੂੰ ਭਾਸ਼ਾ ਵਿਭਾਗ ਵਲੋਂ ਕਵੀ ਦਰਬਾਰ ਕਰਵਾਇਆ ਜਾਵੇਗਾ। ਆਮ ਖ਼ਾਸ ਵਿਖੇ 26 ਅਤੇ 27 ਦਸੰਬਰ ਨੂੰ ਸ਼ਾਮ 6:00 ਵਜੇ ਸ਼੍ਰੀ ਮਨਪਾਲ ਟਿਵਾਣਾ ਦੇ ਨਿਰਦੇਸ਼ਨ ਹੇਠ ਇਤਿਹਾਸਕ ਨਾਟਕ ਮੈਂ ਤੇਰਾ ਬੰਦਾ ਅਤੇ ਸਰਹਿੰਦ ਦੀ ਦੀਵਾਰ ਦੀ ਪੇਸ਼ਕਾਰੀ ਕੀਤੀ ਜਾਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM

Robbery incident at jewellery shop in Gurugram caught on CCTV : ਦੇਖੋ, ਸ਼ਾਤਿਰ ਚੋਰਨੀਆਂ ਦਾ ਅਨੋਖਾ ਕਾਰਾ

22 Oct 2025 3:15 PM

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM
Advertisement