
ਇਸ ਮੁਲਾਕਾਤ 'ਚ ਦੋਹਾਂ ਧਿਰਾਂ ਵਿਚਾਲੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਣ ਬਾਰੇ ਵਿਚਾਰ-ਚਰਚਾ ਹੋਈ
ਲਾਹੌਰ (ਬਾਬਰ ਜਲੰਧਰੀ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਲਾਹਕਾਰ ਪਰਮਜੀਤ ਸਿੰਘ ਚੰਡੋਕ ਦੀ ਅਗਵਾਈ ਹੇਠ ਉੱਚ ਪੱਧਰੀ ਵਫ਼ਦ ਵੱਲੋਂ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਰਦਾਰ ਦੇ ਸਲਾਹਕਾਰ ਅਹਿਸਾਨ ਖ਼ਾਬਰ ਨਾਲ ਮੁਲਾਕਾਤ ਕੀਤੀ ਗਈ।
ਇਸ ਮੁਲਾਕਾਤ 'ਚ ਦੋਹਾਂ ਧਿਰਾਂ ਵਿਚਾਲੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਣ ਬਾਰੇ ਵਿਚਾਰ-ਚਰਚਾ ਹੋਈ ਅਤੇ ਦੋਹਾਂ ਮੁਲਕਾਂ ਦੇ ਵਫ਼ਦਾਂ ਦੇ ਆਉਣ ਜਾਣ ਸਮੇਂ ਦਰਪੇਸ਼ ਮੁਸ਼ਕਿਲਾਂ ਬਾਰੇ ਚਰਚਾ ਕੀਤੀ।
Delegation of Delhi Committee at Pakistan
ਇਸ ਮੀਟਿੰਗ ਦੌਰਾਨ ਦੋਹਾਂ ਧਿਰਾਂ ਨੇ ਇਸ 'ਤੇ ਜ਼ੋਰ ਦਿੱਤਾ ਕਿ ਹਰ ਸਾਲ ਪਾਕਿਸਤਾਨ ਆਉਂਦਾ 7 ਹਜ਼ਾਰ ਸ਼ਰਧਾਲੂਆਂ ਦੀ ਗਿਣਤੀ ਵਧਾ ਕੇ ਲੱਖਾਂ ਤੱਕ ਪਹੁੰਚਾਈ ਜਾ ਸਕਦੀ ਹੈ, ਜਿਸ ਲਈ ਦੋਹਾਂ ਧਿਰਾਂ ਨੂੰ ਲਚਕੀਲੀ ਪਹੁੰਚ ਅਪਣਾਉਣ ਦੀ ਜ਼ਰੂਰਤ ਹੈ। ਮੀਟਿੰਗ 'ਚ ਪਰਮਜੀਤ ਸਿੰਘ ਚੰਢੋਕ ਦੇ ਮੁੱਖ ਸਲਾਹਕਾਰ ਬਲਬੀਰ ਸਿੰਘ ਚੱਢਾ, ਐਮਪੀਏ ਮਹਿੰਦਰਪਾਲ ਸਿੰਘ ਤੇ ਪੀਟਰ ਗਿੱਲ ਸਮੇਤ ਹੋਰ ਪਤਵੰਤਿਆਂ ਨੇ ਹਿੱਸਾ ਲਿਆ।