Panthak News : ਗਲੋਬਲ ਸਿੱਖ ਕੌਂਸਲ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਪ੍ਰਚਾਰ, ਪ੍ਰਸਾਰ, ਭਵਿੱਖ ਦੀ ਯੋਜਨਾ ਅਤੇ ਲਾਗੂ ਕਰਨ ਬਾਰੇ ਸੈਮੀਨਾਰ
Published : Sep 27, 2024, 9:31 am IST
Updated : Sep 27, 2024, 9:31 am IST
SHARE ARTICLE
Seminar on Promotion, Dissemination and Implementation of Original Nanakshahi Calendar by Global Sikh Council
Seminar on Promotion, Dissemination and Implementation of Original Nanakshahi Calendar by Global Sikh Council

Panthak News :ਜਥੇਦਾਰ ਸੁਖਦੇਵ ਸਿੰਘ ਭੌਰ ਅਤੇ ਬੀਬੀ ਕਿਰਨਜੋਤ ਕੌਰ ਮੁੱਖ ਮਹਿਮਾਨਾਂ ਵਜੋਂ ਸ਼ਾਮਲ ਹੋਏ

Seminar on Promotion, Dissemination and Implementation of Original Nanakshahi Calendar by Global Sikh Council: ਗਲੋਬਲ ਸਿੱਖ ਕੌਂਸਲ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਪ੍ਰਚਾਰ, ਪ੍ਰਸਾਰ, ਭਵਿੱਖ ਦੀ ਯੋਜਨਾ ਅਤੇ ਲਾਗੂ ਕਰਨ ਬਾਰੇ ਇਕ ਆਨਲਾਈਨ ਸਮਿਟ ਸੈਮੀਨਾਰ ਕਰਵਾਇਆ ਜੋ ਕਿ ਬਹੁਤ ਹੀ ਸਫ਼ਲਤਾਪੂਰਵਕ ਰਿਹਾ। ਇਸ ਸੈਮੀਨਾਰ ਵਿਚ ਦੇਸ਼-ਵਿਦੇਸ਼ ਤੋਂ ਬਹੁਤ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਹੋਈ।  ਸੈਮੀਨਾਰ ਦੀ ਆਰੰਭਤਾ ਜੀਐਸਸੀ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੇ ਸਾਰਿਆਂ ਦੇ ਸਵਾਗਤ ਨਾਲ ਕੀਤੀ। ਸੰਦੀਪ ਸਿੰਘ ਖਾਲੜਾ ਜਰਮਨੀ ਨੇ ਅਰਦਾਸ ਨਾਲ ਸੈਮੀਨਾਰ ਸ਼ੁਰੂਆਤ ਕੀਤੀ। ਉਪਰੰਤ ਜੀਐਸਸੀ ਦੇ ਫ਼ਾਊਂਡਿੰਗ ਪ੍ਰਧਾਨ ਗੁਲਬਰਗ ਸਿੰਘ ਬਾਸੀ  ਨੇ ਸੱਭ ਨੂੰ ਜੀ ਆਇਆਂ ਕਿਹਾ ਅਤੇ ਜੀਐਸਸੀ ਦੇ ਚਲਦੇ ਕਾਰਜਾਂ ਬਾਰੇ ਸੱਭ ਨੂੰ ਦਸਿਆ।

ਜਥੇਦਾਰ ਸੁਖਦੇਵ ਸਿੰਘ ਭੌਰ ਅਤੇ ਬੀਬੀ ਕਿਰਨਜੋਤ ਕੌਰ ਮੁੱਖ ਮਹਿਮਾਨਾਂ ਵਜੋਂ ਸ਼ਾਮਲ ਹੋਏ। ਮੁੱਖ ਬੁਲਾਰਿਆਂ ਵਿਚ ਗਿਆਨੀ ਕੇਵਲ, ਪ੍ਰਚਾਰਕ ਕੁਲਦੀਪ ਕੌਰ, ਪ੍ਰੋਫੈਸਰ ਸੁਖਵਿੰਦਰ ਸਿੰਘ ਦਦੇਹਰ, ਗਿਆਨੀ ਅੰਮ੍ਰਿਤਪਾਲ ਸਿੰਘ ਤੇ ਸ. ਅਤਿੰਦਰਪਾਲ ਸਿੰਘ ਖ਼ਾਲਸਾ ਹਾਜ਼ਰ ਹੋਏ। ਇਨ੍ਹਾਂ ਸੱਭ ਨੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿਚ ਬੁਲੰਦ ਆਵਾਜ਼ ਚੁੱਕੀ। ਜਥੇਦਾਰ ਭੌਰ ਨੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਲਾਗੂ ਹੋਣ ਤੋਂ ਲੈ ਕੇ ਇਸ ਦੇ ਖ਼ਤਮ ਹੋਣ ਤਕ ਹਰ ਜਾਣਕਾਰੀ ਸਾਂਝੀ ਕੀਤੀ। 

ਬੀਬੀ ਕਿਰਨਜੋਤ ਕੌਰ  ਨੇ ਦਸਿਆ ਕਿ ਨਾਨਕਸ਼ਾਹੀ ਕੈਲੰਡਰ ਨੂੰ ਧਰਮ ਦਾ ਮੁੱਦਾ ਬਣਾ ਲਿਆ ਗਿਆ ਅਤੇ ਜਿਸ ਧਿਰ ਦਾ ਜ਼ੋਰ ਚੱਲਿਆ ਉਨ੍ਹਾਂ ਨੇ ਅਪਣਾ ਜ਼ੋਰ ਚਲਾ ਲਿਆ। ਗਿਆਨੀ ਕੇਵਲ ਸਿੰਘ ਹੋਰਾਂ ਨੇ ਦਸਿਆ ਕਿ ਜਦੋਂ ਦਾ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕੀਤਾ ਗਿਆ ਉਦੋਂ ਦਾ ਹਰ ਬੰਦਾ ਇਥੋਂ ਤਕ ਕਿ ਬੱਚੇ ਬਹੁਤ ਪ੍ਰੇਸ਼ਾਨ ਹਨ ਕਿ ਕਿਹੜਾ ਦਿਹਾੜਾ ਕਦੋਂ ਹੈ, ਕੁੱਝ ਸਮਝ ਹੀ ਨਹੀਂ ਆਉਂਦੀ। ਪ੍ਰਚਾਰਕ ਕੁਲਦੀਪ ਕੌਰ ਨੇ ਕਿਹਾ ਕਿ ਇਹ ਮੁੰਹਿਮ ਪਿੰਡਾਂ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਅਤੇ ਪ੍ਰਚਾਰਕਾਂ ਦਾ ਫ਼ਰਜ਼ ਬਣਦਾ ਹੈ ਕਿ ਜਿਥੇ ਵੀ ਜਾਣ ਉਥੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿਚ ਜ਼ਰੂਰ ਆਵਾਜ਼ ਚੁੱਕਣ। ਗਿਆਨੀ ਅੰਮ੍ਰਿਤਪਾਲ ਸਿੰਘ ਯੂ.ਕੇ. ਨੇ ਬਹੁਤ ਹੀ ਵਧੀਆ ਤਰੀਕੇ ਨਾਲ ਕੈਲੰਡਰ ਦੇ ਲਾਭਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਮੂਲ ਨਾਨਕਸ਼ਾਹੀ ਕੈਲੰਡਰ ਸਾਡੀ ਆਜ਼ਾਦ ਧਾਰਮਕ ਹਸਤੀ ਦਾ ਪ੍ਰਤੀਕ ਹੈ। 

ਪ੍ਰੋਫ਼ੈਸਰ ਸੁਖਵਿੰਦਰ ਸਿੰਘ ਦਦੇਹਰ  ਨੇ ਵੀ ਪਹਿਲੇ ਬੁਲਾਰਿਆਂ ਦੀ ਹਮਾਇਤ ਕੀਤੀ ਅਤੇ ਜੀਐਸਸੀ ਨੂੰ ਕਿਹਾ ਹੈ ਆਉਣ ਵਾਲੇ ਸਮੇਂ ਵਿਚ ਸਾਰੀਆਂ ਸੰਸਥਾਵਾਂ ਇਕੱਠੀਆਂ ਹੋ ਕੇ ਇੱਕ ਸਾਂਝਾ ਕੈਲੰਡਰ ਛਾਪਿਆ ਕਰਨ ਜਿਸ ਨਾਲ ਕਿ ਸਾਰੀ ਕੌਮ ਨੂੰ ਇਕ ਵਧੀਆ ਸੁਨੇਹਾ ਜਾਵੇਗਾ, ਇਸ ਤੋਂ ਇਲਾਵਾ ਸ. ਪਰਮਜੀਤ ਸਿੰਘ ਸਰਨਾ ਨੇ ਖਾਸ ਤੌਰ ’ਤੇ ਇਸ ਸੈਮੀਨਾਰ ਵਿਚ ਹਾਜ਼ਰ ਹੋ ਕੇ ਕੈਲੰਡਰ ਬਾਰੇ ਅਪਣੇ ਵੀਚਾਰ ਦਿਤੇ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement