ਕੇਂਦਰ ਵਲੋਂ ਆਉਣ ਵਾਲੇ ਸਮੇਂ 'ਚ ਕਸ਼ਮੀਰ ਦੀ ਤਰ੍ਹਾਂ ਪੰਜਾਬ ਨੂੰ ਵੀ ਫ਼ੌਜ ਦੇ ਹਵਾਲੇ ਕਰ ਦਿਤਾ ਜਾਵੇਗਾ
Published : Nov 27, 2019, 8:27 am IST
Updated : Nov 27, 2019, 8:27 am IST
SHARE ARTICLE
Simranjit Singh Mann
Simranjit Singh Mann

ਮਾਮਲਾ ਪੰਜਾਬ ਦੀਆਂ ਜੇਲਾਂ 'ਚ ਸੈਂਟਰ ਫ਼ੋਰਸਾਂ ਤਾਇਨਾਤ ਕਰਨ ਦਾ

ਫ਼ਤਿਹਗੜ੍ਹ ਸਾਹਿਬ (ਸੁਰਜੀਤ ਸਿੰਘ ਸਾਹੀ): ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਪੰਜਾਬ ਦੀਆਂ ਜੇਲਾਂ ਦੀ ਸੁਰੱਖਿਆ ਦਾ ਪ੍ਰਬੰਧ ਕਰਨ ਲਈ ਸੈਂਟਰ ਫ਼ੋਰਸ ਸੀ.ਆਰ.ਪੀ.ਐਫ਼. ਨੂੰ ਲਗਾਏ ਜਾਣ ਨਾਲ ਪੰਜਾਬ ਸੂਬੇ ਦੀ ਖ਼ੁਦਮੁਖਤਿਆਰੀ ਨੂੰ ਚੁਨੌਤੀ ਦੇਣਾ ਅਤੇ ਪੰਜਾਬ ਦੇ ਅਮੀਰ ਵਿਰਸੇ ਨਾਲ ਸਬੰਧਤ ਸੂਬੇ ਦੀ ਸਮੁੱਚੀ ਸਭਿਅਤਾ, ਪ੍ਰਬੰਧ, ਵਿੱਤੀ, ਭੂਗੋਲਿਕ, ਇਖ਼ਲਾਕੀ ਅਤੇ ਸਮਾਜਕ ਸਥਿਤੀ ਨੂੰ ਗੰਧਲਾ ਕਰਨ ਦੀਆਂ ਸਾਜ਼ਸ਼ੀ ਕਾਰਵਾਈਆਂ ਨਾ ਬਰਦਾਸ਼ਤਯੋਗ ਹਨ।

Simranjit Maan Simranjit Maan

ਸ. ਮਾਨ ਨੇ ਕਿਹਾ ਕਿ ਸਾਡੇ ਦੇਸ਼ ਦੀਆਂ ਸਰਹੱਦਾਂ ਤੇ ਪਹਿਲਾਂ ਹੀ ਸੀ.ਆਰ.ਪੀ.ਐਫ਼. ਅਤੇ ਬੀ.ਐਸ.ਐਫ਼ ਲਗਾਈ ਹੋਈ ਹੈ ਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੂੰ ਪਹਿਲਾਂ ਹੀ ਇੰਡੀਅਨ ਵਿਧਾਨ ਦੀ ਉਹ ਧਾਰਾ ਜੋ ਇਥੋਂ ਦੇ ਨਿਵਾਸੀਆਂ ਨੂੰ ਹਰ ਤਰ੍ਹਾਂ ਦੀ ਆਜ਼ਾਦੀ ਅਤੇ ਬਿਨਾਂ ਕਿਸੇ ਤਰ੍ਹਾਂ ਦੇ ਡਰ-ਭੈ ਤੋਂ ਜ਼ਿੰਦਗੀ ਜਿਊੁਣ ਦਾ ਅਧਿਕਾਰ ਦਿੰਦੀ ਹੈ, ਉਸ ਦਾ ਘੋਰ ਉਲੰਘਣ ਕਰ ਕੇ ਉਪਰੰਤ ਐਨ.ਆਈ.ਏ. ਇਥੋਂ ਦੇ ਕਿਸੇ ਵੀ ਨਾਗਰਿਕ ਨੂੰ ਜਦੋਂ ਚਾਹੇ ਚੁਕ ਕੇ ਲਿਜਾ ਸਕਦੀ ਹੈ, ਉਸ ਉਤੇ ਤਸ਼ੱਦਦ-ਜ਼ੁਲਮ ਕਰ ਸਕਦੀ ਹੈ ਅਤੇ ਉਸ ਤੋਂ ਜ਼ਿੰਦਗੀ ਦਾ ਹੱਕ ਵੀ ਖੋਹ ਸਕਦੀ ਹੈ।

KashmirKashmir

ਉਨ੍ਹਾਂ ਕਿਹਾ ਕਿ ਪੰਜਾਬ ਦੇ ਖ਼ਜ਼ਾਨੇ ਤੇ ਉਪਰੋਕਤ ਆਈ.ਏ.ਐਸ, ਆਈ.ਪੀ.ਐਸ ਅਤੇ ਆਈ.ਐਫ਼. ਐਸ. ਅਫ਼ਸਰਾਂ ਦੀ ਖੜੀ ਕੀਤੀ ਗਈ ਲੰਮੀ ਫ਼ੌਜ ਦਾ ਹੁਣ ਤਾਇਨਾਤ ਰਹਿਣ ਦਾ ਕੀ ਮਕਸਦ ਰਹਿ ਗਿਆ ਹੈ? ਜਦੋਂ ਸੱਭ ਕੁੱਝ ਸੈਂਟਰ ਏਜੰਸੀਆ, ਫ਼ੋਰਸਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਤਾਂ ਇਹ ਅਫ਼ਸਰਸ਼ਾਹੀ ਕਿਸ ਲਈ ਰੱਖੀ ਗਈ ਹੈ ? ਇਹ ਤਾਂ ਸੱਭ ਫੇਲ੍ਹ ਹੋ ਚੁੱਕੇ ਹਨ।

Article 370Article 370

ਉਨ੍ਹਾਂ ਕਿਹਾ ਕਿ ਅੱਜ ਜਦੋਂ ਇਹ ਉਪਰੋਕਤ ਅਫ਼ਸਰਸ਼ਾਹੀ ਅਪਣੀਆਂ ਜ਼ਿੰਮੇਵਾਰੀਆਂ ਪੂਰਨ ਕਰਨ ਵਿਚ ਫ਼ੇਲ੍ਹ ਹੋ ਚੁੱਕੀ ਹੈ, ਤਾਂ ਆਉਣ ਵਾਲੇ ਸਮੇਂ ਵਿਚ ਫਿਰ ਪੰਜਾਬ ਸੂਬੇ ਨੂੰ ਕਸ਼ਮੀਰ ਦੀ ਤਰ੍ਹਾਂ ਫ਼ੌਜ ਦੇ ਹਵਾਲੇ ਕਰ ਦਿਤਾ ਜਾਵੇਗਾ । ਇਹ ਕਾਰਵਾਈ ਤਾਂ ਬਿਲਕੁਲ ਉਸੇ ਤਰ੍ਹਾਂ ਦੀ ਹੈ ਜਿਵੇਂ ਬੀਤੇ ਸਮੇਂ ਵਿਚ ਈਸਟ ਇੰਡੀਆਂ ਕੰਪਨੀ ਨੇ ਹੌਲੀ-ਹੌਲੀ ਸਮੁੱਚੇ ਭਾਰਤ 'ਤੇ ਕਬਜ਼ਾ ਕਰ ਕੇ ਸਾਰਾ ਪ੍ਰਬੰਧ ਤੇ ਕਾਰੋਬਾਰ ਅਪਣੇ ਅਧੀਨ ਕਰ ਲਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੇਗਾਨੇ ਮੁੰਡੇ ਨਾਲ ਕਾਰ ’ਚ ਬੈਠੀ ਪਤਨੀ ਨੂੰ ਕੁੱਟਣ ਵਾਲਾ ਪਤੀ ਬੁਰੀ ਤਰ੍ਹਾਂ ਫਸਿਆ! ਅਜਿਹੀ ਗਲਤੀ ਨਾਲੋਂ ਚੰਗਾ ਸੀ..

19 Apr 2024 9:49 AM

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM
Advertisement