'ਜਥੇ 'ਚ ਜਾਣ ਲਈ ਔਰਤਾਂ ਲਈ ਪਰਵਾਰਕ ਮੈਂਬਰਾਂ ਦਾ ਸਾਥ ਜ਼ਰੂਰੀ'
Published : Apr 28, 2018, 1:35 am IST
Updated : Apr 28, 2018, 1:35 am IST
SHARE ARTICLE
Jatha
Jatha

ਪਰਵਾਰਕ ਮੈਂਬਰਾਂ ਨਾਲ ਜਥੇ 'ਚ ਜਾਣ ਵਾਲੀਆਂ ਔਰਤਾਂ ਲਈ ਹੀ ਵੀਜ਼ੇ ਦੀ ਸਿਫ਼ਾਰਸ਼ ਕਰੇਗੀ ਸ਼੍ਰੋਮਣੀ ਕਮੇਟੀ: ਲੌਂਗੋਵਾਲ

ਤਲਵੰਡੀ ਸਾਬੋ, 27 ਅਪ੍ਰੈਲ (ਗੁਰਸੇਵਕ ਮਾਨ): ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਪਾਕਿਸਤਾਨ ਜਾਣ ਵਾਲੇ ਸਿੱਖ ਜਥਿਆਂ ਵਿਚ ਬੀਤੇ ਦਿਨ ਵਾਪਰੀਆਂ ਘਟਨਾਵਾਂ ਨੇ ਕੌਮ ਦਾ ਸਿਰ ਨੀਂਵਾ ਕੀਤਾ ਹੈ, ਇਸ ਲਈ ਸ਼੍ਰੋਮਣੀ ਕਮੇਟੀ ਨੇ ਚਾਰ ਮੈਂਬਰ ਸਬ ਕਮੇਟੀ ਬਣਾਈ ਹੈ ਜੋ ਯਾਤਰਾ ਦੇ ਅਗਲੇ ਪ੍ਰਬੰਧਾਂ ਬਾਰੇ ਸ਼੍ਰੋਮਣੀ ਕਮੇਟੀ ਨੂੰ ਸਲਾਹ ਦੇਵੇਗੀ। ਉਨ੍ਹਾਂ ਕਿਹਾ ਕਿ ਅੱਗੇ ਤੋਂ ਪਾਕਿ ਜਾਣ ਵਾਲੇ ਜਥਿਆਂ ਵਿਚ ਸਿੱਖੀ ਸਰੂਪ ਵਾਲਿਆਂ ਨੂੰ ਅਤੇ ਉਨ੍ਹਾਂ ਔਰਤਾਂ ਨੂੰ ਜਿਨ੍ਹਾਂ ਦੇ ਨਾਲ ਕੋਈ ਪਰਵਾਰਕ ਮੈਂਬਰ ਯਾਤਰਾ 'ਤੇ ਜਾਵੇਗਾ, ਨੂੰ ਹੀ ਵੀਜ਼ੇ ਦੇਣ ਦੀ ਸਿਫ਼ਾਰਸ਼ ਸ਼੍ਰੋਮਣੀ ਕਮੇਟੀ ਕਰੇਗੀ। ਬੇਅਬਦੀ ਘਟਨਾ ਦਾ ਜਾਇਜ਼ਾ ਲਈ ਅੱਜ ਪਿੰਡ ਭੂੰਦੜ ਜਾ ਰਹੇ ਲੌਂਗੋਵਾਲ ਨੇ ਕੁੱਝ ਸਮਾਂ ਦਮਦਮਾ ਸਾਹਿਬ ਰੁਕਦਿਆਂ ਉਥੇ ਮੱਥਾ ਟੇਕਿਆ। ਤਖ਼ਤ ਸਾਹਿਬ ਦੇ ਪ੍ਰਬੰਧਕਾਂ ਵਲੋਂ ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ ਨੇ ਭਾਈ ਲੌਂਗੋਵਾਲ ਨੂੰ ਸਿਰੋਪਾਉ ਦੀ ਬਖ਼ਸ਼ਿਸ਼ ਕੀਤੀ। 

JathaJatha

ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਜੱਜਾਂ ਵੱਲੋਂ ਸਿੱਖਾਂ ਦੀ ਦਸਤਾਰ ਪ੍ਰਤੀ ਕੀਤੀ ਟਿਪਣੀ ਮੰਦਭਾਗੀ ਹੈ। ਸਿੱਖਾਂ ਦਾ ਇਤਿਹਾਸ ਗੌਰਵਮਈ ਹੈ ਤੇ ਦਸਤਾਰ ਸਿੱਖ ਕੌਮ ਦੀ ਪਛਾਣ ਦਾ ਪ੍ਰਤੀਕ ਹੈ। ਦੇਸ਼ ਦੀ ਆਜ਼ਾਦੀ ਵਿਚ ਸੱਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਸਿੱਖਾਂ ਦੀ ਦਸਤਾਰ 'ਤੇ ਸਵਾਲ ਉਠਾਉਣਾ ਗੰਭੀਰ ਮੁੱਦਾ ਹੈ ਤੇ ਇਸ ਮਸਲੇ ਤੇ ਅਦਾਲਤ ਵਿਚ ਦਸਤਾਰ ਦੇ ਹੱਕ ਵਿਚ ਠੋਸ ਪੱਖ ਰੱਖਣ ਲਈ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਪੂਰੀ ਤਰ੍ਹਾਂ ਯਤਨਸ਼ੀਲ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement