Operation Blue Star: ਜੰਗ ਹਿੰਦ ਪੰਜਾਬ ਦਾ ਹੋਣ ਲੱਗਾ; 28 ਮਾਰਚ 1984 ਨੂੰ ਭਾਰੀ ਫ਼ੌਜ ਅੰਮ੍ਰਿਤਸਰ ਆ ਪਹੁੰਚੀ
Published : May 28, 2024, 8:00 am IST
Updated : May 28, 2024, 8:00 am IST
SHARE ARTICLE
File Image
File Image

ਸ੍ਰੀ ਦਰਬਾਰ ਸਾਹਿਬ ਦੇ ਆਸ-ਪਾਸ ਸਥਿਤ ਉਚੀਆਂ ਇਮਾਰਤਾਂ ਤੇ ਅਰਧ ਸੈਨਿਕ ਬਲਾਂ ਨੂੰ ਮੋਰਚਾਬੰਦੀ ਕਰਨ ਲਈ ਕਿਹਾ ਜਾ ਰਿਹਾ ਸੀ।

Operation Blue Star ਅੰਮ੍ਰਿਤਸਰ (ਪਰਮਿੰਦਰਜੀਤ):  ਹਿੰਦ ਪੰਜਾਬ ਦੇ ਜੰਗ ਦੀ ਇਕ ਵਾਰ ਮੁੜ ਤੋਂ ਸ਼ੁਰੂਆਤ ਹੋਣ ਜਾ ਰਹੀ ਸੀ। ਸ਼੍ਰੋਮਣੀ ਅਕਾਲੀ ਦਲ ਨਾਲ ਗੱਲਬਾਤ ਬਾਰੇ ਰਾਹ ਬੰਦ ਕਰ ਕੇ ਭਾਰਤ ਸਰਕਾਰ ਨੇ ਸਿੱਖਾਂ ਨੂੰ ਸਬਕ ਸਿਖਾਉਣ ਦੀ ਤਿਆਰੀ ਆਰੰਭ ਕਰ ਦਿਤੀ। ਫ਼ੌਜ ਨੂੰ ਪੰਜਾਬ ਚਾਲੇ ਪਾਉਣ ਦੇ ਹੁਕਮ ਜਾਰੀ ਕਰ ਦਿਤੇ। 28 ਮਈ 1984 ਨੂੰ ਭਾਰੀ ਫ਼ੌਜ ਦੀਆਂ ਕਈ ਬਟਾਲੀਅਨਾਂ ਅੰਮ੍ਰਿਤਸਰ ਪਹੁੰਚ ਗਈਆਂ। ਅੰਮ੍ਰਿਤਸਰ ਵਿਚ ਪਹਿਲਾਂ ਤੋਂ ਤੈਨਾਤ ਅਰਧ ਸੈਨਿਕ ਬਲਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਕੀਤੀ ਘੇਰਾਬੰਦੀ ਤੰਗ ਕਰਨੀ ਸ਼ੁਰੂ ਕਰ ਦਿਤੀ। ਕਹਿਣ ਨੂੰ ਤਾਂ ਫ਼ੌਜ ਸ਼ਹਿਰ ਤੋਂ ਬਾਹਰ ਕੈਂਟ ਵਿਚ ਸੀ ਪਰ ਫ਼ੌਜ ਦੇ ਆਲਾ ਅਧਿਕਾਰੀ ਚਿੱਟੇ ਕਪੜਿਆਂ ਵਿਚ ਸ੍ਰੀ ਦਰਬਾਰ ਸਾਹਿਬ ਦੇ ਆਸ-ਪਾਸ ਘੇਰਾਬੰਦੀ ਦਾ ਜਾਇਜ਼ਾ ਲੈ ਰਹੇ ਸਨ।

ਸ੍ਰੀ ਦਰਬਾਰ ਸਾਹਿਬ ਦੇ ਆਸ-ਪਾਸ ਸਥਿਤ ਉਚੀਆਂ ਇਮਾਰਤਾਂ ਤੇ ਅਰਧ ਸੈਨਿਕ ਬਲਾਂ ਨੂੰ ਮੋਰਚਾਬੰਦੀ ਕਰਨ ਲਈ ਕਿਹਾ ਜਾ ਰਿਹਾ ਸੀ। ਫ਼ੌਜ ਬੇਸ਼ਕ ਮਿਲਟਰੀ ਕੈਂਪਾਂ ਵਿਚ ਸੀ ਪਰ ਕੁੱਝ ਗੱਡੀਆਂ ਸ਼ਹਿਰ ਦੇ ਬਾਹਰਵਾਰ ਛੋਟੇ ਕਸਬਿਆਂ ਸੁਲਤਾਨਵਿੰਡ ਪਿੰਡ, ਚਾਟੀਵਿੰਡ ਪਿੰਡ, ਗੁਮਟਾਲਾ ਆਦਿ ਵਿਚ ਚੱਕਰ ਕੱਟ ਰਹੀਆਂ ਸਨ। ਇਨ੍ਹਾਂ ਗੱਡੀਆਂ ਵਿਚ ਬੈਠੇ ਫ਼ੌਜੀ ਅੰਮ੍ਰਿਤਧਾਰੀ ਸਿੰਘਾਂ ਵਲ ਘੂਰ ਕੇ ਦੇਖ ਰਹੇ ਸਨ।

ਸ਼ੱਕ ਦੇ ਆਧਾਰ ’ਤੇ ਅੰਮ੍ਰਿਤਧਾਰੀ ਸਿੰਘਾਂ ਨੂੰ ਰੋਕ ਕੇ ਤਰ੍ਹਾਂ-ਤਰ੍ਹਾਂ ਦੇ ਸਵਾਲ ਕੀਤੇ ਜਾ ਰਹੇ ਸਨ। ਪੰਜਾਬ ਦੇ ਸਭਿਆਚਾਰ ਤੋਂ ਅਣਜਾਣ ਇਹ ਫ਼ੌਜੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵਲੋਂ ਕੀਤੇ ਅੰਮ੍ਰਿਤ ਸੰਚਾਰ ਦੇ ਬਾਰੇ ਗ਼ਲਤ ਢੰਗ ਨਾਲ ਸਵਾਲ ਕਰਦਿਆਂ ਪੁਛਦੇ ਸਨ ਕਿ ਭਿੰਡਰੀ ਕਾ ਰਸ ਪੀਆ। ਅੰਮ੍ਰਿਤਸਰ ਦੇ ਹਾਲਾਤ ਬੇਹਦ ਤਣਾਅ ਵਾਲੇ ਸਨ। ਫ਼ੌਜ ਦੇ ਆ ਜਾਣ ਤੋਂ ਬਾਅਦ ਅੰਮ੍ਰਿਤਸਰ ਵਿਚ ਮੌਜੂਦ ਅਰਧ ਸੈਨਿਕ ਬਲ ਕਿਸੇ ਅਗਲੇਰੀ ਕਾਰਵਾਈ ਦੀ ਉਡੀਕ ਵਿਚ ਸਨ। ਹਰ ਪਾਸੇ ਇਕ ਚੁੱਪ ਪਸਰੀ ਹੋਈ ਸੀ।

ਸ਼ਹਿਰ ਦੀ ਖ਼ਬਰ ਕਿਸੇ ਅਖ਼ਬਾਰ ਜਾਂ ਰੇਡੀਉ ਵਿਚ ਨਾ ਆਵੇ ਇਸ ਲਈ ਸਥਾਨਕ ਵਸਨੀਕਾਂ ਨੂੰ ਛੱਡ ਕੇ ਦੇਸ਼ ਤੇ ਵਿਦੇਸ਼ ਦੇ ਬਾਕੀ ਪੱਤਰਕਾਰਾਂ ਨੂੰ ਅੰਮ੍ਰਿਤਸਰ ਛੱਡ ਜਾਣ ਦੇ ਸਰਕਾਰੀ ਹੁਕਮ ਜਾਰੀ ਕੀਤੇ ਜਾ ਚੁੱਕੇ ਸਨ। ਸ਼ਹਿਰ ਅੰਦਰ ਫੈਲੀ ਸ਼ਾਂਤੀ ਕਿਸੇ ਆਉਣ ਵਾਲੇ ਵੱਡੇ ਤੁਫ਼ਾਨ ਦੇ ਸੰਕੇਤ ਦੇ ਰਹੀ ਸੀ। ਦੂਜੇ ਪਾਸੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਸਾਥੀ ਭਾਈ ਅਮਰੀਕ ਸਿੰਘ, ਜਰਨਲ ਸੁਬੇਗ ਸਿੰਘ ਤੇ ਬਾਬਾ ਠਾਰਾ ਸਿੰਘ ਵੀ ਫ਼ੌਜ ਦੀ ਹਰ ਹਰਕਤ ’ਤੇ ਨਜ਼ਰ ਰੱਖ ਰਹੇ ਸਨ। ਸ੍ਰੀ ਦਰਬਾਰ ਸਾਹਿਬ ਤੇ ਆਸ-ਪਾਸ ਦੀਆਂ ਇਮਾਰਤਾਂ ਤੇ ਮੋਰਚਾਬੰਦੀ ਕੀਤੀ ਜਾ ਰਹੀ ਸੀ। ਜਰਨਲ ਸੁਬੇਗ ਸਿੰਘ ਦੀ ਰਣਨੀਤੀ ਹਮਲਾਵਰ ਹੋ ਕੇ ਆਈ ਫ਼ੌਜ ਦੀਆਂ ਅੱਖਾਂ ਵਿਚ ਘੱਟਾ ਪਾ ਰਹੀ ਸੀੇ। ਸ੍ਰੀ ਦਰਬਾਰ ਸਾਹਿਬ ਦੇ ਅੰਦਰ ਰਾਗੀ ਸਿੰਘ ਵੀ ਬੀਰ ਰਸ ਦੀ ਬਾਣੀ ਗਾਇਨ ਕਰ ਰਹੇ ਸਨ।  

(For more Punjabi news apart from operation blue star anniversary, stay tuned to Rozana Spokesman)

 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement