Sri Darbar Sahib News: ਸ੍ਰੀ ਦਰਬਾਰ ਸਾਹਿਬ ’ਤੇ ਹੋਏ ਫ਼ੌਜੀ ਹਮਲੇ ਦੇ 41 ਸਾਲ ਹੋਏ ਪੂਰੇ
Published : May 28, 2025, 6:55 am IST
Updated : May 28, 2025, 7:42 am IST
SHARE ARTICLE
Operation blue star News in punjabi
Operation blue star News in punjabi

Sri Darbar Sahib News:ਸ੍ਰੀ ਦਰਬਾਰ ਸਾਹਿਬ ’ਤੇ ਹੋਇਆ ਫ਼ੌਜੀ ਹਮਲਾ ਸਿੱਖ ਮਾਨਸਿਕਤਾ ਤੇ ਗਹਿਰਾ ਜ਼ਖ਼ਮ ਦੇ ਗਿਆ ਸੀ ਜਿਸ ਦਾ ਦਰਦ....

Operation blue star News in punjabi : ਸ੍ਰੀ ਦਰਬਾਰ ਸਾਹਿਬ ’ਤੇ ਜੂਨ 1984 ਦੇ ਹੋਏ ਫ਼ੌਜੀ ਹਮਲੇ ਨੂੰ ਇਸ ਵਰ੍ਹੇ 41 ਸਾਲ ਬੀਤ ਜਾਣਗੇ। 41 ਸਾਲ, ਇਕ ਲੰਮਾ ਸਮਾਂ, ਇਸ ਸਮੇਂ ਵਿਚ ਦੋ ਪੀੜ੍ਹੀਆਂ ਜਵਾਨ ਹੋ ਜਾਂਦੀਆਂ ਹਨ। ਸ੍ਰੀ ਦਰਬਾਰ ਸਾਹਿਬ ’ਤੇ ਹੋਇਆ ਫ਼ੌਜੀ ਹਮਲਾ ਸਿੱਖ ਮਾਨਸਿਕਤਾ ਤੇ ਗਹਿਰਾ ਜ਼ਖ਼ਮ ਦੇ ਗਿਆ ਸੀ ਜਿਸ ਦਾ ਦਰਦ ਹਰ ਸਾਲ ਸਾਡੀ ਮਾਨਸਿਕਤਾ ਨੂੰ ਖ਼ੂਨ ਦੇ ਹੰਝੂ ਰਵਾਉਂਦੀ ਹੈ।

ਇਉਂ ਲਗਦੇ ਹੈ ਜਿਵੇਂ ਦਿੱਲੀ ਦੇ ਤਾਜ਼ਦਾਰਾਂ ਨੇ ਸਿੱਖਾਂ ਨਾਲ ਵੈਰ ਕਢਣ ਲਈ ਇਹ ਸੱਭ ਕੀਤਾ ਹੋਵੇ। ਹਰ ਸਾਲ 1984 ਦੇ ਇਹ ਦਿਨ ਉਸ ਸਮੇਂ ਜਵਾਨ ਹੋ ਰਹੀ ਪੀੜ੍ਹੀ ਤੋਂ ਲੈ ਕੇ ਜ਼ਿੰਦਗੀ ਹੰਢਾ ਚੁੱਕੀ ਪੀੜ੍ਹੀ ਤਕ ਦੇ ਦਿਲ ਦੇ ਦਰਦ ਵਿਚ ਵਾਧਾ ਕਰਦੇ ਹਨ। ਜਿਨ੍ਹਾਂ ਨੇ ਇਹ ਸੰਤਾਪ ਹੰਢਾਇਆ ਉਨ੍ਹਾਂ ਲਈ ਇਹ ਦਿਨ ਕਹਿਰੀ ਹੋ ਨਿਬੜਦੇ ਹਨ।

28 ਮਈ 1984 ਨੂੰ ਉਪਰੋਂ ਆਏ ਹੁਕਮਾਂ ਮੁਤਾਬਕ ਭਾਰਤੀ ਫ਼ੌਜ ਛਾਉਣੀਆਂ ਵਿਚੋਂ ਨਿਕਲ ਕੇ ਅੰਮ੍ਰਿਤਸਰ ਵਲ ਵਧਣੀ ਸ਼ੁਰੂ ਹੋ ਗਈ ਸੀ ਤੇ ਸ਼ਾਮ ਤਕ ਪੂਰਾ ਅੰਮ੍ਰਿਤਸਰ ਇਕ ਛਾਉਣੀ ਵਿਚ ਤਬਦੀਲ ਹੋ ਚੁੱਕਾ ਸੀ। ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਦੂਜੇ ਜ਼ਿਲ੍ਹਿਆਂ ਤੋਂ ਪੁਲਿਸ ਦੀ ਨਫ਼ਰੀ ਅੰਮ੍ਰਿਤਸਰ ਮੰਗਵਾ ਲਈ ਸੀ। ਫ਼ੌਜ, ਸੀ.ਆਰ.ਪੀ., ਬੀ.ਐਸ.ਐਫ਼ ਦੀ ਮਦਦ ਲਈ ਪੰਜਾਬ ਪੁਲਿਸ ਤਿਆਰ ਸੀ। ਸ਼ਹਿਰ ਵਾਸੀ ਕਿਸੇ ਵੀ ਅਨਹੌਣੀ ਲਈ ਮਾਨਸਕ ਤੌਰ ’ਤੇ ਤਿਆਰ ਸਨ ਪਰ ਕਿਸੇ ਨੇ ਇਹ ਨਹੀਂ ਸੀ ਸੋਚਿਆ ਕਿ ਫ਼ੌਜ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰੇਗੀ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement