ਧੜਿਆਂ ਵਿਚ ਵੰਡੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਸ਼ਤਾਬਦੀ ਮਨਾਉਣਗੇ
Published : Oct 28, 2020, 8:03 am IST
Updated : Oct 28, 2020, 8:36 am IST
SHARE ARTICLE
SGPC Office
SGPC Office

ਸਿੱਖ ਕੌਮ ਦੀਆਂ ਕੁਰਬਾਨੀਆਂ ਸ਼ਤਾਬਦੀ ਵਰ੍ਹੇ 'ਚ ਹੀ ਰੋਲੀਆਂ, ਦਸਤਾਰਾਂ ਲਾਹੀਆਂ ਤੇ ਰੋਮਾਂ ਦੀ ਹੋਈ ਬੇਅਦਬੀ

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ 13 ਨਵੰਬਰ 2020 ਅਤੇ ਸ਼੍ਰੋਮਣੀ ਅਕਾਲੀ ਦਲ 14 ਦਸੰਬਰ 2020 ਨੂੰ 100 ਸਾਲ ਪੂਰੇ ਹੋ ਰਹੇ ਹਨ। ਸਿੱਖ ਕੌਮ ਦੀਆਂ ਇਹ ਮਹਾਨ ਸੰਸਥਾਵਾਂ ਹਨ ਜਿਨ੍ਹਾਂ ਦੇ ਸ਼ਤਾਬਦੀ ਸਮਾਗਮ ਮਨਾਉਣ ਲਈ ਸਿੱਖ ਲੀਡਰਸ਼ਿਪ ਨੇ ਇਨ੍ਹਾਂ ਦੀਆਂ ਤਿਆਰੀਆਂ ਸ਼ੁਰੂ ਕੀਤੀਆ ਹਨ।

SGPC SGPC

ਇਨ੍ਹਾਂ ਸੰਸਥਾਵਾਂ ਦਾ ਕੁਰਬਾਨੀ ਭਰਿਆ ਇਤਿਹਾਸ ਹੈ। ਸਿੱਖ ਕੌਮ ਦੀਆਂ ਇਨ੍ਹਾਂ ਸੰਸਥਾਵਾਂ ਨੇ ਇਤਿਹਾਸਕ ਮੱਲਾਂ ਮਾਰਨ ਦੇ ਨਾਲ-ਨਾਲ, ਵੱਖ ਵੱਖ ਅੰਦੋਲਨਾਂ ਰਾਹੀਂ ਬਣਦੇ ਹੱਕ ਲੈਣ ਲਈ ਬੇਸ਼ੁਮਾਰ ਘੋਲ, ਅੰਗਰੇਜ਼ ਸਾਰਮਾਜ ਅਤੇ ਦੇਸੀ ਹਕੂਮਤ ਵਿਰੁਧ ਲੜੇ ਹਨ। ਭਾਵੇਂ ਕਿ ਸ਼੍ਰੋਮਣੀ ਕਮੇਟੀ ਤੇ ਵੱਖ ਵੱਖ ਅਕਾਲੀ ਦਲ ਦੀ ਲੀਡਰਸ਼ਿਪ ਵਿਚ ਵਿਚਾਰਾਂ ਦੇ ਮਤਭੇਦ ਹਨ ਪਰ ਵਿਸ਼ਵ ਭਰ 'ਚ ਸਿੱਖੀ ਦੀ ਵੱਖਰੀ ਪਛਾਣ ਹੈ।

Shiromani Akali Dal Shiromani Akali Dal

ਸ਼੍ਰੋਮਣੀ ਕਮੇਟੀ ਦੀ ਸ਼ਤਾਬਦੀ ਲਈ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਅਕਾਲੀ ਦਲ ਦੀ ਸੁਖਬੀਰ ਸਿੰਘ ਬਾਦਲ ਵਿਰੋਧੀ ਅਤੇ ਨਵੇਂ ਅਕਾਲੀ ਦਲ  (ਡੈਮੋਕਰੋਟਿਕ)  ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ, ਬਾਬਾ ਸਰਬਜੋਤ ਸਿੰਘ ਬੇਦੀ, ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਬਾਬਾ ਬਲਜੀਤ ਸਿੰਘ ਦਾਦੂਵਾਲ ਤੇ ਹੋਰ ਸੰਗਠਨਾਂ ਸੰਤਾਂ ਮਹਾਪੁਰਸ਼ਾਂ ਅਤੇ ਪੰਥਕ-ਸੰਗਠਨਾਂ ਨਾਲ ਆਪਸੀ ਸਹਿਯੋਗ ਕਰ ਕੇ ਮਨਾਈਆਂ ਜਾ ਰਹੀਆਂ ਹਨ।

Gobind Singh LongowalGobind Singh Longowal

ਪੰਥਕ ਤੇ ਸਿਆਸੀ ਹਲਕਿਆਂ 'ਚ ਚਰਚਾ ਹੈ ਕਿ ਇਹ ਦੋਵੇਂ ਸ਼ਤਾਬਦੀ ਸਮਾਗਮ ਸਿੱਖ ਕੌਮ ਦੀ ਲੀਡਰਸ਼ਿਪ ਦਾ ਮੁੱਢ ਬੰਣਨਗੀਆਂ ਜੋ ਇਸ ਵੇਲੇ ਬਹੁਤ ਬੁਰੀ ਤਰ੍ਹਾਂ ਪਾਟੋਧਾੜ ਵਿਚ ਹੈ। ਇਸ ਵੇਲੇ ਸਿੱਖ ਕੌਮ ਲੀਡਰਲੈਸ ਹੈ। ਅਜ਼ਾਦੀ ਸੰਗਰਾਮ ਦੌਰਾਨ ਲਾਸਾਨੀ ਕੁਰਬਾਨੀਆਂ ਨਾਲ ਬਣੀ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਨੇ 1920-25 ਦੌਰਾਨ ਜ਼ਬਰਦਸਤ ਅੰਦੋਲਨ ਕਰ ਕੇ ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ਮਜ਼ਬੂਰ ਕੀਤਾ। ਪੰਜਾਬੀ ਸੂਬਾ ਬਣਾਉਣ, ਧਰਮ ਯੁੱਧ ਮੋਰਚਾ,ਐਮਰਜੈਸੀ ਮੋਰਚੇ ਰਾਹੀਂ ਬਣਦੇ ਹੱਕ ਲੈਣ ਲਈ ਲਾਏ, ਪਰ ਕੇਂਦਰ ਸਰਕਾਰ ਅਜ਼ਾਦੀ ਮਿਲਣ ਉਪਰੰਤ ਸਿੱਖਾਂ ਦੀਆਂ ਮੰਨੀਆਂ ਮੰਗਾਂ ਤੋ ਮੁੱਕਰ ਗਈ।

Akal Takht SahibAkal Takht Sahib

ਸੰਨ 1984 'ਚ ਧਰਮ-ਯੁੱਧ ਮੋਰਚਾ ਲਾਇਆ ਗਿਆ ਪਰ ਕੁੱਝ ਦੇਣ ਦੀ ਥਾਂ ਸਿੱਖਾਂ ਦੇ ਮਹਾਨ ਤੀਰਥ ਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ 'ਤੇ ਫ਼ੌਜੀ ਹਮਲਾ ਕਰਨ ਉਪਰੰਤ ਸ਼੍ਰੀ ਅਕਾਲ ਤਖ਼ਤ ਢਾਹਿਆ ਗਿਆ, ਸਿੱਖਾਂ ਦੀ ਨਸਲਕੁਸ਼ੀ ਕੀਤੀ ਅਤੇ ਜਾਣ ਬੁੱਝ ਕੇ ਪੰਜਾਬੀ ਸੂਬਾ ਲੰਗੜਾ ਬਣਾਇਆ ਗਿਆ। ਡੈਮ ਤੇ ਦਰਿਆਈ ਪਾਣੀਆਂ ਕੇਦਰ ਸਰਕਾਰ ਨੇ ਪੰਜਾਬ ਤੋਂ ਖੋਹ ਲਏ, ਇਲਾਕਾਈ ਝਗੜੇ ਹਰਿਆਣਾ ਨਾਲ ਕਰਵਾਏ ਅਤੇ ਪੰਜਾਬ ਜ਼ੁਬਾਨ ਨੂੰ ਦਬਾਉਣ ਲਈ ਹਰ ਸੰਭਵ ਯਤਨ ਕੀਤੇ।

Sukhbir Badal And Parkash BadalSukhbir Badal And Parkash Singh Badal

ਸਿੱਖ ਹਲਕਿਆਂ ਮੁਤਾਬਕ ਇਨ੍ਹਾਂ ਸੰਥਾਵਾਂ 'ਤੇ ਪ੍ਰਵਾਰਵਾਦ ਦਾ ਬੋਲਬਾਲਾ ਹੋਣ ਨਾਲ ਸਿੱਖੀ ਨੂੰ ਢਾਹ ਲਾਈ। ਇਸ ਸ਼ਤਾਬਦੀ ਵਿਚ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਹੋਈਆਂ ਪਰ ਦੋਸ਼ੀ ਦੀ ਸ਼ਨਾਖ਼ਤ ਕਰਨ ਵਾਸਤੇ ਇਨਸਾਫ਼ ਘੱਟ ਤੇ ਪੜਤਾਲਾਂ ਜ਼ਿਆਦਾ ਹੋਈਆਂ ਹਨ। ਪਾਵਨ ਸਰੂਪ 2015 'ਚ ਗੁੰਮ ਹੋਏ, ਉਸ ਵੇਲੇ ਬਾਦਲ ਸਰਕਾਰ ਸੀ। ਹੁਣ ਬੀਤੇ ਦਿਨ 24 ਅਕਤੂਬਰ 2020 ਨੂੰ ਸ਼ਾਂਤਮਈ ਧਰਨਾ ਦੇਣ ਵਾਲੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਟਾਸਕ ਫੋਰਸ ਵਲੋ ਕੁਟਿਆ ਗਿਆ, ਦਸਤਾਰਾਂ ਲਾਹੀਆਂ ਗਈਆਂ ਅਤੇ ਰੋਮਾਂ ਦੀ ਬੇਅਦਬੀ ਕੀਤੀ ਗਈ ਜੋ ਇਸ ਸ਼ਤਾਬਦੀ ਵਰ੍ਹੇ ਵਿਚ ਹੀ ਹੋਈ ਹੈ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement