ਕਮਿਕਰ ਸਿੰਘ ਨੇ ਗਿ.ਇਕਬਾਲ ਸਿੰਘ ਖਿਲਾਫ਼ ਯਾਦਪੱਤਰ ਜਥੇਦਾਰ ਨੂੰ ਦਿਤਾ
Published : Jan 29, 2019, 12:51 pm IST
Updated : Jan 29, 2019, 12:51 pm IST
SHARE ARTICLE
Giani Iqbal Singh
Giani Iqbal Singh

ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿ.ਇਕਬਾਲ ਸਿੰਘ ਖਿਲਾਫ ਯਾਦ ਪੱਤਰ ਕਮਿਕਰ ਸਿੰਘ ਮੁਕੰਦਪੁਰ ਮੈਂਬਰ ਪਟਨਾ ਸਾਹਿਬ ਕਮੇਟੀ ਨੇ ਦਿੰਦਿਆਂ ਸੰਗੀਨ ਦੋਸ਼ ਲਾਏ.......

ਅੰਮ੍ਰਿਤਸਰ : ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿ.ਇਕਬਾਲ ਸਿੰਘ ਖਿਲਾਫ ਯਾਦ ਪੱਤਰ ਕਮਿਕਰ ਸਿੰਘ ਮੁਕੰਦਪੁਰ ਮੈਂਬਰ ਪਟਨਾ ਸਾਹਿਬ ਕਮੇਟੀ ਨੇ ਦਿੰਦਿਆਂ ਸੰਗੀਨ ਦੋਸ਼ ਲਾਏ ਕਿ ਉਸ ਦੇ ਸਬੰਧ ਸਿੱਖ ਵਿਰੋਧੀ ਜਮਾਤ ਆਰ ਐਸ ਐਸ ਨਾਲ ਹਨ।  ਗਿ. ਇਕਬਾਲ ਸਿੰਘ ਨੇ ਦੋ ਵਿਆਹ ਕਰਵਾਏ ਹਨ। ਉਸ ਦਾ ਲੜਕਾ ਨਸ਼ੇੜੀ ਹੈ। ਗਿ. ਇਕਬਾਲ ਸਿੰਘ ਵੀ ਅਫੀਮ ਖਾਂਦਾ ਹੈ। ਸਿੱਖਾਂ ਦੇ ਮਹਾਨ ਤਖਤ ਪਟਨਾ ਸਾਹਿਬ ਦੇ ਜਥੇਦਾਰ ਦਾ ਚਰਿੱਤਰ ਮਜ਼ਬੂਤ ਹੋਣਾ ਚਾਹੀਦਾ ਹੈ। ਗਿ.ਇਕਬਾਲ ਸਿੰਘ ਤਖਤ ਸ਼੍ਰੀ ਪਟਨਾ ਸਾਹਿਬ ਦਾ ਚੜ੍ਹਾਵਾ ਖੁਦ ਰੱਖ ਲੈਂਦਾ ਹੈ।

ਸੰਗਤਾਂ ਨੇ ਮਨ ਦੀਆਂ ਮੁਰਾਦਾਂ ਪੂਰੀਆਂ ਅਤੇ ਸ਼ਰਧਾ ਭਾਵਨਾ ਨਾਲ ਚੜ੍ਹਾਵਾ ਭੇਂਟ ਕੀਤਾ ਜਾਂਦਾ ਹੈ। ਗਿ. ਇਕਬਾਲ ਸਿੰਘ ਦੀ ਤਖਤ ਸ਼੍ਰੀ ਪਟਨਾ ਸਾਹਿਬ ਵਿਖੇ ਹਾਜ਼ਰੀ ਬਹੁਤ ਘੱਟ ਹੈ। ਗਿ. ਇਕਬਾਲ ਸਿੰਘ ਤੇ ਉਸ ਦੇ ਪਰਿਵਾਰ ਦੀਆਂ ਆਪ-ਹੁਦਰੀਆਂ ਦਾ ਮਾੜਾ ਅਸਰ ਸਿੱਖ ਬੱਚਿਆਂ ਤੇ ਪੈ ਰਿਹਾ ਹੈ। ਉਨ੍ਹਾਂ ਜਥੇਦਾਰ ਗਿ.ਹਰਪ੍ਰੀਤ ਸਿੰਘ ਪਾਸੋਂ ਮੰਗ ਕੀਤੀ ਕਿ ਗਿ.ਇਕਬਾਲ ਸਿੰਘ ਨੂੰ ਤੁਰੰਤ ਜਥੇਦਾਰੀ ਤੋਂ ਫਾਰਗ ਕੀਤਾ ਜਾਵੇ। ਤਖਤਾਂ ਦੇ ਜਥੇਦਾਰਾਂ ਦੀ ਬੈਠਕ 'ਚ ਪੁੱਜੇ ਗਿ. ਇਕਬਾਲ ਸਿੰਘ ਨੂੰ ਉਸ ਵੇਲੇ ਉਥੋਂ ਜਾਣਾ ਪਿਆ,

ਜਦ ਕਮਿਕਰ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਚਿਤਾਵਨੀ ਦਿਤੀ ਕਿ ਉਸ ਦੀ ਮੌਜੂਦਗੀ ਅਸਹਿ ਹੈ। ਕਮਿਕਰ ਸਿੰਘ ਨਾਲ ਕਾਫੀ ਲੋਕ ਪਟਨਾ ਸਾਹਿਬ ਤੋਂ ਗਿ. ਇਕਬਾਲ ਸਿੰਘ ਵਿਰੁੱਧ ਆਏ ਸਨ। ਇਸ ਸਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨੇ ਮੰਨਿਆ ਕਿ ਗਿ.ਇਕਬਾਲ ਸਿੰਘ ਵਿਰੁੱਧ ਸ਼ਿਕਾਇਤ ਕਮਿਕਰ ਸਿੰਘ ਦੀ ਮਿਲ ਗਈ  ਜਿਸ ਤੇ ਤਖਤਾਂ ਦੇ ਜਥੇਦਾਰਾਂ ਨਾਲ ਗੱਲਬਾਤ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM

Channi ਤੇ Bibi Jagir Kaur ਦੀ ਮੁਲਾਕਾਤ ਨੂੰ ਕਿਸ ਨੇ ਦਿੱਤੀ ਗਲਤ ਰੰਗਤ? ਤਿੱਤਲੀਆਂ ਵਰਗੇ ਲੀਡਰਾਂ ਦੀ ਫਿਸਲੀ ਜ਼ੁਬਾਨ

12 May 2024 4:25 PM

ਜਲੰਧਰ ਸ਼ਹਿਰ, ਚੰਨੀ ਦੀ ਲਹਿਰ, ਆਪ-ਕਾਂਗਰਸ ਦਾ ਫਿਕਸ ਮੈਚ ? 111 ਕੰਮ ਕਰਕੇ 2 ਸੀਟਾਂ ਤੋਂ ਹਾਰੇ ਚੰਨੀ ਨੂੰ ਜਲੰਧਰ

12 May 2024 4:11 PM

SPEED BULLETIN | ਦਿਨ ਭਰ ਦੀਆਂ ਅਹਿਮ ਖ਼ਬਰਾਂ ਜਾਣੋ ਕੀ ਕੁੱਝ ਹੋਇਆ ਖਾਸ | Rozana Spokesman

12 May 2024 4:06 PM

Big Breaking: Kejriwal ਨੇ ਪੂਰੇ ਦੇਸ਼ ਲਈ ਕਿਹੜੀਆਂ 10 ਗਰੰਟੀਆਂ ਦਾ ਕੀਤਾ ਐਲਾਨ, ਦੇਖੋ ਰੋਜ਼ਾਨਾ ਸਪੋਕਸਮੈਨ ਤੇ LIVE

12 May 2024 3:47 PM
Advertisement