
ਅੰਨਦ ਕਾਰਜ ਉਪੰਰਤ ਗਤਕੇ ਦੇ ਜੋਹਰ ਵਿਖਾਏ ਗਏ
ਲੁਧਿਆਣਾ : ਭਾਈ ਦਇਆ ਸਿੰਘ ਸੰਤ ਸੇਵਕ ਜਥੇ ਦੇ ਮੁਖੀ ਭਾਈ ਕੁਲਬੀਰ ਸਿੰਘ ਦੇ ਫਰਜੱਦ ਉਦਮ ਸਿੰਘ ਦਾ ਅੰਨਦ ਕਾਰਜ ਬੀਬੀ ਗਰੁਪ੍ਰੀਤ ਕੌਰ ਨਾਲ ਸਿੱਖੀ ਬਾਣੇ ਵਿਚ ਹੋਇਆ। ਅੰਮ੍ਰਿਤ ਵੇਲੇ ਬੀਬੀ ਉਜਾਗਰ ਕੌਰ ਰਤਵਾੜਾ ਵਾਲੇ ਜਥੇ ਪਾਸੋਂ ਕੀਰਤਨ ਕਰ ਕੇ ਜੋੜੇ ਨੂੰ ਅਸੀਸਾਂ ਦਿਤੀਆਂ। ਇਸ ਸਮੇਂ ਅੰਨਦ ਕਾਰਜ ਉਪੰਰਤ ਗਤਕੇ ਦੇ ਜੋਹਰ ਵਿਖਾਏ ਗਏ।
ਇਸ ਸਾਦੇ ਵਿਆਹ ਨੇ ਲੋਕਾਂ ਵਲੋਂ ਫ਼ਾਲਤੂ ਕੀਤੇ ਜਾ ਰਹਿ ਖ਼ਰਚੇ ਸੰਬਧੀ ਸੋਚਣ ਲਈ ਮਜਬੂਰ ਕਰ ਦਿਤਾ। ਸ਼ਾਇਦ ਆਉਣ ਵਾਲੇ ਸਮੇਂ ਵਿਚ ਇਸ ਵਿਚਾਰ ਵਾਲੇ ਨੌਜਵਾਨ ਸੇਧ ਲੈਣਗੇ। ਇਸ ਸਮੇਂ ਹਲਕਾ ਵਿਦਾਇਕ ਕੁਲਦੀਪ ਸਿੰਘ ਵੈਦ, ਗਿਆਨੀ ਭਜਨ ਸਿੰਘ ਕਨੇਚ, ਬੰਤ ਸਿੰਘ ਸਰਪੰਚ, ਸਤੋਖ ਸਿੰਘ ਰਤਵਾੜਾ, ਕੁੰਦਨ ਸਿੰਘ, ਸਹੋਣ ਸਿੰਘ ਗੋਗਾ, ਗੁਰਚਰਨ ਸਿੰਘ ਗੁਰੂ, ਦਰਸ਼ਨ ਸਿੰਘ ਸ਼ਿਵਾਲਿਕ ਨੇ ਨਵੇ ਵਿਆਹੇ ਜੋੜੇ ਨੂੰ ਅਸੀਸਾਂ ਦਿਤੀਆਂ।