ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਵਿਰੁਧ ਹੋਵੇ ਕਾਰਵਾਈ
Published : Jun 29, 2018, 9:19 am IST
Updated : Jun 29, 2018, 9:19 am IST
SHARE ARTICLE
Hardeep Singh Nimana
Hardeep Singh Nimana

ਉਤਰ ਪ੍ਰਦੇਸ਼ ਸਿੱਖ ਪ੍ਰਤੀਨਿਧੀ ਬੋਰਡ ਦੇ ਸਕੱਤਰ ਹਰਦੀਪ ਸਿੰਘ ਨਿਮਾਣਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ.......

ਤਰਨਤਾਰਨ : ਉਤਰ ਪ੍ਰਦੇਸ਼ ਸਿੱਖ ਪ੍ਰਤੀਨਿਧੀ ਬੋਰਡ ਦੇ ਸਕੱਤਰ ਹਰਦੀਪ ਸਿੰਘ ਨਿਮਾਣਾ ਨੇ ਸ਼੍ਰੋਮਣੀ ਕਮੇਟੀ  ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਮੁੱਖ ਸਕੱਤਰ ਡਾ. ਰੂਪ ਸਿੰਘ ਨੂੰ ਇਕ ਪੱਤਰ ਲਿਖ ਕੇ ਸ਼੍ਰੋਮਣੀ ਕਮੇਟੀ ਦੇ ਇਕ ਅਧਿਕਾਰੀ ਵਿਰੁਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ।  ਉਕਤ ਅਧਿਕਾਰੀ 'ਤੇ ਦੋਸ਼ ਲੱਗ ਰਿਹਾ ਹੈ ਕਿ ਉਸ ਨੇ ਬੀਤੇ ਦਿਨੀ ਉਤਰ ਪ੍ਰਦੇਸ਼ ਵਿਚ ਇਕ ਸਮਾਗਮ ਦੌਰਾਨ ਉਤਰ ਪ੍ਰਦੇਸ਼ ਦੇ ਸਿੱਖ ਆਗੂ ਰਾਜਿੰਦਰ ਸਿੰਘ ਬੱਗਾ ਨੂੰ ਕਥਿਤ ਤੌਰ 'ਤੇ ਧਮਕੀਆਂ ਦਿਤੀਆਂ ਹਨ। ਨਿਮਾਣਾ ਨੇ ਕਿਹਾ ਕਿ ਬੀਤੇ ਦਿਨ ਸ਼੍ਰੋਮਣੀ ਕਮੇਟੀ ਨੇ ਲਖਨਊ ਵਿਚ ਸਿੱਖ ਮਿਸ਼ਨ ਦਾ ਦਫ਼ਤਰ ਖੋਲ੍ਹਿਆ ਸੀ।

ਇਸ ਦਫ਼ਤਰ ਦੇ ਉਦਘਾਟਨ ਸਮੇਂ ਸ਼੍ਰੋਮਣੀ ਕਮੇਟੀ ਦੇ ਵਫ਼ਦ ਵਿਚ ਗਏ ਇਕ ਅਧਿਕਾਰੀ ਨੇ ਉਤਰ ਪ੍ਰਦੇਸ਼ ਦੇ ਸਿੱਖਾਂ ਦੇ ਇਕ ਧੜੇ ਦੀ ਹਮਾਇਤ ਕੀਤੀ। ਪ੍ਰੋਗਰਾਮ ਦੀ ਸਮਾਪਤੀ ਤੇ ਲੰਮੇ ਸਮੇਂ ਤੋਂ ਉਤਰ ਪ੍ਰਦੇਸ਼ ਦੇ ਸਿੱਖਾਂ ਦੇ ਹਕ ਲਈ ਲੜਨ ਵਾਲੇ ਰਾਜਿੰਦਰ ਸਿੰਘ ਬੱਗਾ ਨਾਲ ਰਸਮੀ ਗੱਲ ਕਰਦਿਆਂ ਉਕਤ ਅਧਿਕਾਰੀ ਨੇ ਕਿਹਾ, 'ਲਖਨਊ ਵਿਚ ਤੁਹਾਡੀ ਚੱਲ ਗਈ ਜਿਸ ਦਿਨ ਤੁਸੀਂ ਅੰਮ੍ਰਿਤਸਰ ਆਏ ਮੈਂ ਤੁਹਾਡੇ ਤੇ ਨਜ਼ਰ ਰੱਖਾਂਗਾ ਤੇ ਜ਼ਿੰਦਾ ਵਾਪਸ ਨਹੀਂ ਆਉਗੇ'। ਨਿਮਾਣਾ ਨੇ ਕਿਹਾ ਕਿ ਇਹ ਸੁਣ ਕੇ ਸ ਬੱਗਾ ਚੁੱਪ ਕਰ ਗਏ ਕਿਉਂਕਿ ਉਹ ਪੰਥਕ ਪ੍ਰੋਗਰਾਮ ਵਿਚ ਖਲਲ ਨਹੀਂ ਸੀ ਪਾਉਣਾ ਚਾਹੁੰਦੇ ਸਨ।

ਸਮਾਗਮ ਦੇ ਅਗਲੇ ਦਿਨ ਬੱਗਾ ਨੇ ਸਾਰਾ ਮਾਮਲਾ ਲਖਨਊ ਦੇ ਪੁਲਿਸ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਤੇ ਕਿਹਾ ਕਿ ਕਿਉਂਕਿ ਇਹ ਇਕ ਧਾਰਮਕ ਮਾਮਲਾ ਹੈ ਤੇ ਉਹ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਅਹੁਦੇਦਾਰਾਂ ਦੇ ਧਿਆਨ ਵਿਚ ਲਿਉਣਗੇ, ਜੇ ਕੋਈ ਕਾਰਵਾਈ ਨਾ ਹੋਈ ਤੇ ਉਹ ਪੁਲਿਸ ਦੀ ਮਦਦ ਲੈਣਗੇ। ਇਸ ਸਬੰਧੀ ਉਕਤ ਅਧਿਕਾਰੀ ਨੇ ਸਾਰੇ ਦੋਸ਼ਾਂ ਨੂੰ ਨਾਕਰਦਿਆ ਕਿਹਾ ਕਿ ਬੱਗਾ ਝੂਠ ਬੋਲ ਰਹੇ ਹਨ।  ਉਹ ਕਮੇਟੀ ਪ੍ਰਧਾਨ ਦੇ ਹੁਕਮ ਮੁਤਾਬਕ ਲਖਨਊ ਗਏ ਸਨ ਤੇ ਉਥੇ ਜੋ ਹੋਇਆ, ਉਹ ਪ੍ਰਧਾਨ ਦੇ ਧਿਆਨ ਵਿਚ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement