Panthak News: ਸੁਖਬੀਰ ਬਾਦਲ ਤੇ ਬਾਗ਼ੀ ਲੀਡਰਸ਼ਿਪ ਸਬੰਧੀ ਹੋਣ ਵਾਲੇ ਫ਼ੈਸਲੇ ’ਤੇ ਲੋਕਾਂ ਦੀਆਂ ਨਜ਼ਰਾਂ ‘ਜਥੇਦਾਰ’ ’ਤੇ ਕੇਂਦਰਤ ਹੋਈਆਂ
Published : Aug 29, 2024, 7:28 am IST
Updated : Aug 29, 2024, 7:28 am IST
SHARE ARTICLE
On tomorrow's decision regarding Sukhbir Badal and the rebel leadership, people's eyes are focused on 'Jathedar'.
On tomorrow's decision regarding Sukhbir Badal and the rebel leadership, people's eyes are focused on 'Jathedar'.

Panthak News: ਸ਼੍ਰੋਮਣੀ ਅਕਾਲੀ ਦਲ ਵਿਚ ਸੁਖਬੀਰ ਵਿਰੋਧੀ ਬਾਗ਼ੀ ਲੀਡਰਸ਼ਿਪ ਨੇ ਸ਼ਿਕਾਇਤ ਜਥੇਦਾਰ ਸਾਹਿਬ ਨੂੰ ਕੀਤੀ ਹੋਈ ਹੈ

 

Panthak News: ਸ਼ੁਕਰਵਾਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਰਘਬੀਰ ਸਿੰਘ ਤੇ ਹੋਰ ਤਖ਼ਤਾਂ ਦੇ ਜਥੇਦਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਾਗ਼ੀ ਲੀਡਰਸ਼ਿਪ ਦੇ ਰਾਜਸੀ ਅਤੇ ਧਾਰਮਕ ਭਵਿੱਖ ਸਬੰਧੀ ਫ਼ੈਸਲਾ ਸੁਣਾਉਣਗੇ ਜਿਸ ਦੀ ਬੜੀ ਉਤਸੁਕਤਾ ਨਾਲ ਉਡੀਕ ਵਿਸ਼ਵ ਭਰ ਦੀ  ਸਿੱਖ ਸੰਗਤ ਉਡੀਕ ਕਰ ਰਹੀ ਹੈ। 

ਸ਼੍ਰੋਮਣੀ ਅਕਾਲੀ ਦਲ ਵਿਚ ਸੁਖਬੀਰ ਵਿਰੋਧੀ ਬਾਗ਼ੀ ਲੀਡਰਸ਼ਿਪ ਨੇ ਸ਼ਿਕਾਇਤ ਜਥੇਦਾਰ ਸਾਹਿਬ ਨੂੰ ਕੀਤੀ ਹੋਈ ਹੈ ਕਿ ਸੌਦਾ-ਸਾਧ ਤੇ ਉਸ ਦੇ ਚੇਲਿਆਂ ਸ੍ਰੀ ਗੁਰੂ-ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ ਹਨ, ਸੌਦਾ-ਸਾਧ ਨੇ ਦਸਮ ਪਿਤਾ ਸਵਾਂਗ ਰਚਾਇਆ, ਉਸ ਦੀ ਐਫ਼ਆਈਆਰ ਰੱਦ ਕਰਵਾਉਣ, ਪੰਥ ਵਿਚੋਂ ਛੇਕੇ ਸੌਦਾ-ਸਾਧ ਨੂੰ ਜਥੇਦਾਰਾਂ ਤੋਂ ਮਾਫ਼ੀ ਦਿਵਾਉਣ, 92  ਲੱਖ ਦੇ ਇਸ਼ਤਿਹਾਰ ਅਖ਼ਬਾਰਾਂ ਗੁਰੂ ਦੀ ਗੋਲਕ ਵਿਚੋਂ ਦੇਣ  ਲਈ ਬਾਦਲ ਜ਼ੁੰਮੇਵਾਰ ਹਨ।

ਸਰਕਾਰ ਤੇ ਪਾਰਟੀ ਵਿਚ ਰਹਿੰਦਿਆਂ ਉਹ ਭਾਵ (ਬਾਗ਼ੀ ਲੀਡਰਸ਼ਿਪ) ਖਾਮੋਸ਼ ਰਹਿਣ ਲਈ ਵੀ ਗੁਨਾਹਗਾਰ ਹਨ, ਇਸ ਕਾਰਨ ਉਹ ਵੀ ਸਜ਼ਾ ਦੇ ਭਾਗੀਦਾਰ ਹਨ। ਬਾਗ਼ੀ ਲੀਡਰਸ਼ਿਪ ਇਸ ਤੋਂ ਵੀ ਦੁਖੀ ਹੈ ਕਿ ਚੋਣਾਂ ਵਿਚ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਗਈ। ਉਨ੍ਹਾਂ ਪ੍ਰਧਾਨਗੀ ਤੋਂ ਸੁਖਬੀਰ ਨੂੰ ਹਟਾਉਣ ਦੀ ਮੰਗ ਕੀਤੀ। ਉਪਰੰਤ ਪੰਥਕ ਧਿਰਾਂ ਵੀ ਨਵੀਂ ਲੀਡਰਸ਼ਿਪ ਦੀ ਮੰਗ ਕੀਤੀ। 

ਯੂਕੇ ਤੋਂ ਆਏ ਡਾ. ਕੁਲਵੰਤ ਸਿੰਘ ਮੋਗਾ ਨਿਹਾਲ ਸਿੰਘ ਵਾਲਾ ਮੁਤਾਬਕ ਉਹ ਪੰਜਾਬ ਦੇ ਸਮੂਹ ਸਿਆਸਤਦਾਨਾਂ ਤੋਂ ਖ਼ਫ਼ਾ ਹਨ ਕਿ ਲੀਡਰਸ਼ਿਪ ਵਿਕ ਜਾਂਦੀ ਹੈ , ਸਾਡੇ ਗੁਰੂ ਗ੍ਰੰਥ ਸਾਹਿਬ ਹਨ, ਘੱਟੋ-ਘੱਟ ਉਨ੍ਹਾਂ ਦੇ ਮਾਮਲੇ ਵਿਚ ਸਿਆਸਤ ਕਰਨੀ ਬਜਰ ਗ਼ੁਨਾਹ ਹੈ। ਉਨ੍ਹਾਂ ਜੱਜ ਸਾਹਿਬ ਨੂੰ ਗੋਲਡ ਨਾਲ ਸਨਮਾਨਤ ਕਰਨ ਦੀ ਖ਼ੁਆਇਸ਼ ਪ੍ਰਗਟਾਈ ਜਿਸ ਨੇ ਕਾਨੂੰਨ ਅਨੁਸਾਰ ਬਲਾਤਕਾਰੀ, ਕਾਤਲ ਤੇ ਬੇਅਦਬੀਆਂ ਲਈ ਦੋਸ਼ੀ ਸੌਦਾ-ਸਾਧ ਨੂੰ ਸਜ਼ਾ ਸੁਣਾਈ ਅਤੇ ਸ਼ਾਨਦਾਰ ਇਤਿਹਾਸ ਸਿਰਜ ਦਿਤਾ। 

ਉਨ੍ਹਾਂ ਹੋਰ ਦਸਿਆ ਕਿ ਉਹ ਸੱਚਖੰਡ ਹਰਿਮੰਦਰ ਸਾਹਿਬ, ਅਕਾਲ ਤਖ਼ਤ ਸਾਹਿਬ ਨਤਮਸਤਕ ਹੋਣ ਉਪਰੰਤ ਜਥੇਦਾਰ ਸਾਹਿਬ ਰਘਬੀਰ ਸਿੰਘ ਨੂੰ ਸਮੁੱਚੀ ਸਥਿਤੀ ਬਾਰੇ ਮਿਲੇ ਹਨ। ਇਸ ਤੋਂ ਬਾਅਦ ਉਹ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਾਹਿਬ ਨੂੰ ਮਿਲਣ ਬਾਅਦ ਭਾਰਤ ਦੇ ਕਾਨੂੰਨ ਮੰਤਰੀ ਨਾਲ ਮੁਲਾਕਾਤ ਕਰ ਕੇ ਬੇਨਤੀ ਕੀਤੀ ਹੈ ਕਿ ਬੇਅਦਬੀਆਂ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement