ਅਫ਼ਗ਼ਾਨਿਸਤਾਨ ਦੇ ਕਾਬੁਲ ਤੋਂ 11 ਸਿੱਖਾਂ ਦਾ ਜਥਾ ਪਹੁੰਚਿਆ ਨਵੀਂ ਦਿੱਲੀ
ਅਫ਼ਗ਼ਾਨਿਸਤਾਨ ਰਹਿੰਦੇ ਸਿੱਖਾਂ ਨੂੰ ਜਲਦ ਦੇਸ਼ ਵਾਪਸ ਲਿਆਉਣ ਲਈ ਕੀਤੀ ਭਾਰਤ ਸਰਕਾਰ ਨੂੰ ਅਪੀਲ
ਨਵੀਂ ਦਿੱਲੀ : ਅਫ਼ਗ਼ਾਨਿਸਤਾਨ ਦੇ ਕਾਬੁਲ ਸਥਿਤ ਗੁਰਦੁਆਰਾ ਕਰਤੇ ਪਰਵਾਨ ਸਾਹਿਬ ਵਿਖੇ ਹੋਏ ਅੱਤਵਾਦੀ ਹਮਲੇ ਦੌਰਾਨ ਜਾਨਾਂ ਗਵਾਉਣ ਵਾਲਿਆਂ ਦੀਆਂ ਅਸਥੀਆਂ ਲੈ ਕੇ ਅੱਜ ਅਫ਼ਗ਼ਾਨ ਸਿੱਖਾਂ ਦਾ ਇੱਕ ਜਥਾ ਭਾਰਤ ਪਹੁੰਚ ਗਿਆ ਹੈ।
'Locals in Afghanistan respect Sikhs but condemn such attacks on minorities'
ਇਸ ਮੌਕੇ ਉਹਨਾਂ ਕਿਹਾ ਕਿ ਜਦੋਂ ਤੋਂ ਅਫ਼ਗ਼ਾਨਿਸਤਾਨ 'ਚ ਤਾਲਿਬਾਨ ਸਰਕਾਰ ਆਈ ਹੈ ਸਾਨੂੰ ਲਗਦਾ ਸੀ ਕਿ ਇਹ ਸਰਕਾਰ ਸਿੱਖਾਂ ਦੇ ਹੱਕ ਵਿਚ ਹੋਵੇਗੀ ਪਰ ਅਜਿਹਾ ਨਹੀਂ ਹੋਇਆ ਸਗੋਂ ਗੁਰਦੁਆਰਾ ਸਾਹਿਬ ਵਿਖੇ ਬੰਬ ਧਮਾਕਾ ਹੋਇਆ ਜਿਸ ਵਿਚ ਸਿੱਖ ਭਰਾ ਸ਼ਹੀਦ ਹੋ ਗਏ। ਉਨ੍ਹਾਂ ਦੱਸਿਆ ਕਿ ਅਫ਼ਗ਼ਾਨਿਸਤਾਨ ਦੇ ਸਥਾਨਕ ਲੋਕ ਸਿੱਖਾਂ ਦੀ ਬਹੁਤ ਇੱਜ਼ਤ ਕਰਦੇ ਹਨ ਪਰ ਇਹ ਜੋ ਹਮਲੇ ਹੋਏ ਰਹੇ ਹਨ ਇਹ ਸਾਡੀ ਸਮਝ ਤੋਂ ਬਾਹਰ ਹਨ।
'Locals in Afghanistan respect Sikhs but condemn such attacks on minorities'
ਅਸੀਂ ਅਫ਼ਗ਼ਾਨਿਸਤਾਨ ਵਿਚ ਰਹਿੰਦੇ ਸਾਰੇ ਭਾਰਤੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਭਾਰਤ ਵਾਪਸ ਆ ਜਾਣ ਕਿਉਂਕਿ ਅਫ਼ਗ਼ਾਨਿਸਤਾਨ ਵਿਚ ਮਾਹੌਲ ਬਿਲਕੁਲ ਵੀ ਸੁਰੱਖਿਅਤ ਨਹੀਂ ਹੈ।
'Locals in Afghanistan respect Sikhs but condemn such attacks on minorities'
ਉਨ੍ਹਾਂ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਅਫ਼ਗ਼ਾਨਿਸਤਾਨ ਵਿਚ ਰਹਿੰਦੇ ਭਾਰਤੀਆਂ ਨੂੰ ਢੁਕਵਾਂ ਵੀਜ਼ਾ ਦੇ ਕੇ ਜਲਦੀ ਤੋਂ ਜਲਦੀ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕ ਜੋ ਹਾਦਸਾ ਹੁਣ ਹੋਇਆ ਹੈ ਅਜਿਹਾ ਕੁਝ ਦੁਬਾਰਾ ਨਾ ਹੋਵੇ।
'Locals in Afghanistan respect Sikhs but condemn such attacks on minorities'
ਇਸ ਮੌਕੇ ਬੋਲਦਿਆਂ ਇੱਕ ਹੋਰ ਸਿੱਖ ਨੇ ਕਿਹਾ ਕਿ ਅਫ਼ਗ਼ਾਨਿਸਤਾਨ ਵਿਚ ਘੱਟ ਗਿਣਤੀਆਂ 'ਤੇ ਹੋ ਰਹੇ ਇਹੋ ਜਿਹੇ ਹਮਲੇ ਬਹੁਤ ਹੀ ਨਿੰਦਣਯੋਗ ਹਨ। ਉਨ੍ਹਾਂ ਕਿਹਾ ਕਿ ਅਫ਼ਗ਼ਾਨਿਸਤਾਨ ਵਿਚ ਹੋ ਰਹੇ ਹਮਲਿਆਂ ਨੂੰ ਸਹਿਣ ਤੋਂ ਚੰਗਾ ਹੈ ਕਿ ਭਾਰਤ ਵਾਪਸ ਆਇਆ ਜਾਵੇ।
'Locals in Afghanistan respect Sikhs but condemn such attacks on minorities'
ਦੱਸ ਦੇਈਏ ਕਿ ਅੱਜ 11 ਅਫ਼ਗ਼ਾਨ ਸਿੱਖ ਉਥੇ ਹਮਲੇ ਦੌਰਾਨ ਜਾਨਾਂ ਗਵਾਉਣ ਵਾਲੇ ਵਿਅਕਤੀਆਂ ਦੀਆਂ ਅਸਥੀਆਂ ਲੈ ਕੇ ਅੱਜ ਨਵੀਂ ਦਿੱਲੀ ਪਹੁੰਚੇ ਹਨ।