Panthak News: ਇਹ ਦਰੱਖ਼ਤ ਉਸੇ ਥਾਂ ’ਤੇ ਹੈ ਜਿਥੇ ਸ਼ੇਰ-ਏ-ਪੰਜਾਬ ਮਹਾਰਾਜਾ ਸਿੰਘ ਨੂੰ ਤਨਖ਼ਾਹੀਆ ਕਰਾਰ ਕੀਤਾ ਗਿਆ ਸੀ
The historical tamarind tree dried up in Sri Darbar Sahib: ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇੜੇ ਸਥਿਤ ਇਤਿਹਾਸਕ ਇਮਲੀ ਦਾ ਦਰੱਖ਼ਤ ਮੌਸਮ ਕਾਰਨ ਸੁਕ ਗਿਆ ਹੈ। ਇਹ ਦਰੱਖ਼ਤ ਉਸੇ ਥਾਂ ’ਤੇ ਹੈ ਜਿਥੇ ਸ਼ੇਰ-ਏ-ਪੰਜਾਬ ਮਹਾਰਾਜਾ ਸਿੰਘ ਨੂੰ ਤਨਖ਼ਾਹੀਆ ਕਰਾਰ ਕੀਤਾ ਗਿਆ ਸੀ। ਵਿਗਿਆਨ ਸੰਸਥਾਵਾਂ ਫਿਰ ਤੋਂ ਇਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਇਸ ਨਾਲ ਹੀ ਪਵਿੱਤਰ ਸਰੋਵਰ ਦੇ ਕੰਢੇ 3 ਬੇਰ, ਦੁਖ ਭੰਜਨੀ ਬੇਰ, ਬੇਰ ਬਾਬਾ ਬੁੱਢਾ ਅਤੇ ਲਾਚੀ ਬੇਰ ਅੱਜ ਵੀ ਮੌਜੂਦ ਹਨ। ਪਿਛਲੇ ਸਮੇਂ ਦੌਰਾਨ ਬੇਰੀਆਂ ’ਤੇ ਸਮੇਂ ਦਾ ਅਸਰ ਨਜ਼ਰ ਆਉਣ ਲੱਗ ਪਿਆ ਸੀ।
ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਦੀ ਮਦਦ ਲੈ ਕੇ ਇਨ੍ਹਾਂ ਦੀ ਸਾਂਭ ਸੰਭਾਲ ਕੀਤੀ। ਇਮਲੀ ਦੇ ਦਰੱਖ਼ਤ ਦੀ ਗੱਲ ਕਰੀਏ ਤਾਂ ਇਹ ਦਰੱਖ਼ਤ ਕਿਸੇ ਸਮੇਂ ਬਹੁਤ ਵੱਡਾ ਸੀ। ਕਿਹਾ ਜਾਂਦਾ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਮੁਸਲਿਮ ਡਾਂਸਰ ਮੌੜਾਂ ਨਾਲ ਜੁੜਿਆ ਤਾਂ ਉਸ ਸਮੇਂ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਅਕਾਲੀ ਫੂਲਾ ਸਿੰਘ ਨੇ ਉਸ ਨੂੰ ਤਨਖ਼ਾਹੀਆ ਕਰਾਰ ਦਿਤਾ ਸੀ।