![The Shiromani Committee sent a reply to Raju The Shiromani Committee sent a reply to Raju](/cover/prev/6lp8tn8ma9nnci13vub8u529c5-20241130073642.Medi.jpeg)
ਸਿੱਖ ਰਵਾਇਤ ਅਤੇ ਸਿਧਾਂਤ ਅਨੁਸਾਰ ਵਰਤ ਰੱਖਣਾ ਗੁਰਮਤਿ ਦੇ ਉਲਟ ਹੈ।
Punjab News: ਭਾਜਪਾ ਆਗੂ ਤੇ ਸਾਬਕਾ ਆਈਏਐਸ ਅਧਿਕਾਰੀ ਜਗਮੋਹਨ ਸਿੰਘ ਰਾਜੂ ਨੂੰ ਸ਼੍ਰੋਮਣੀ ਕਮੇਟੀ ਨੇ ਜਵਾਬ ਦਿੰਦਿਆਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਲਈ ਅਸੀਂ ਆਪ ਦੀਆਂ ਮੰਗਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਪਰੰਤੂ ਸਿੱਖ ਸਿਧਾਂਤਾਂ ਤੇ ਰਵਾਇਤਾਂ ਅਨੁਸਾਰ ਇਸ ਲਈ ਵਰਤ ਰੱਖਣਾ ਠੀਕ ਨਹੀਂ।
ਰਾਜੂ ਨੇ ਮੰਗ ਪੂਰੀ ਨਾ ਹੋਣ ’ਤੇ 30 ਨਵੰਬਰ ਨੂੰ ਦਰਬਾਰ ਸਾਹਿਬ ਦੇ ਪ੍ਰਵੇਸ਼ ਦਵਾਰ ਘੰਟਾ ਘਰ ਵਾਲੇ ਪਾਸੇ ਵਰਤ ਰੱਖਣ ਦੀ ਗੱਲ ਆਖੀ ਸੀ। ਸ਼੍ਰੋਮਣੀ ਕਮੇਟੀ ਵਲੋਂ ਰਾਜੂ ਨੂੰ ਭੇਜੇ ਜਵਾਬ ਵਿਚ ਕਿਹਾ ਕਿ ਆਪ ਦਾ ਪੱਤਰ ਪ੍ਰਧਾਨ ਨੂੰ ਦਿਖਾਇਆ ਗਿਆ ਹੈ।
.
ਉਨ੍ਹਾਂ ਕਿਹਾ ਹੈ ਕਿ ਤੁਹਾਡੇ ਪੱਤਰ ਵਿਚ ਦਰਜ ਜੋ ਮੰਗਾਂ ਪੰਜਾਬ ਸਰਕਾਰ ਪਾਸ ਉਠਾਈਆਂ ਹਨ ਉਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ, ਪਰੰਤੂ ਇਹ ਨੋਟ ਕੀਤਾ ਜਾਵੇ ਕਿ ਸਿੱਖ ਰਵਾਇਤ ਅਤੇ ਸਿਧਾਂਤ ਅਨੁਸਾਰ ਵਰਤ ਰੱਖਣਾ ਗੁਰਮਤਿ ਦੇ ਉਲਟ ਹੈ।
ਇਸ ਲਈ ਸਿੱਖਾਂ ਦੇ ਕੇਂਦਰੀ ਧਾਰਮਕ ਅਸਥਾਨ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਅਜਿਹੀ ਮਨਮਤਿ ਦੀ ਇਜ਼ਾਜ਼ਤ ਨਹੀਂ ਦਿਤੀ ਜਾ ਸਕਦੀ। ਉਨ੍ਹਾਂ ਅੱਗੇ ਕਿਹਾ ਕਿ ਗੁਰੂ ਘਰ ਵਿਖੇ ਇਕ ਸ਼ਰਧਾਲੂ ਸਿੱਖ ਵਜੋਂ ਅਰਦਾਸ ਬੇਨਤੀ ਕਰਨ ਲਈ ਆਪ ਜੀ ਦਾ ਸਵਾਗਤ ਹੈ ਤੇ ਰਹੇਗਾ।