
ਅਕਬਰ ਸਿਆਣਾ ਸੀ, ਗੁਰੂ ਅਮਰਦਾਸ ਜੀ ਦੇ ਲੰਗਰ ਦੇ ਸਾਰੇ ਅਸੂਲ ਮੰਨ ਕੇ ਪ੍ਰਸ਼ਾਦਾ ਛਕ ਗਿਆ
ਅਕਬਰ ਸਿਆਣਾ ਸੀ, ਗੁਰੂ ਅਮਰਦਾਸ ਜੀ ਦੇ ਲੰਗਰ ਦੇ ਸਾਰੇ ਅਸੂਲ ਮੰਨ ਕੇ ਪ੍ਰਸ਼ਾਦਾ ਛਕ ਗਿਆ। ਜੇ ਰਾਜਾ ਸਮਝ ਕੇ ਉਸ ਲਈ ਕੁਰਸੀ ਲਗਾ ਦਿਤੀ ਜਾਂਦੀ ਤਾਂ ਲੰਗਰ ਦੀ ਮਰਯਾਦਾ ਵੀ ਭੰਗ ਹੁੰਦੀ ਤੇ ਅਕਬਰ ਨੂੰ ਵੀ ਬਰਾਬਰੀ ਦਾ ਉਪਦੇਸ਼ ਸਮਝ ਨਾ ਆਉਂਦਾ।
Langar
ਜਿਨ੍ਹਾਂ ਲੋਕਾਂ ਦੀ ਚੌਕੜੀ ਵਜਣੋਂ ਹੱਟ ਜਾਵੇ, ਉਹ ਨਾ ਤਾਂ ਸੁਖ ਆਸਣ ਤੇ ਬੈਠ ਸਕਦੇ ਹਨ, ਨਾ ਭੁੰਜੇ ਲੰਗਰ ਦਾ ਆਨੰਦ ਲੈ ਸਕਦੇ ਹਨ। ਕੁਰਸੀ ਦੇ ਹੀ ਕਾਰਨਾਮੇ ਹਨ ਕਿ ਪੰਜਾਬ ਦੀ ਕੁਰਸੀ ਖ਼ਾਤਰ ਜਖਣਾ ਪੱਟੀ ਗਈ। ਜਦੋਂ ਵੀ ਦੂਰ ਉਤਲੇ ਪਹਾੜਾਂ ਵਿਚ ਟਰੈਕ ਕਰ ਕੇ ਪੁਰਾਤਨ ਪਿੰਡਾਂ ਵਿਚ ਪਹੁੰਚੀਦਾ ਹੈ, ਸੱਭ ਲੋਕ ਚੁੱਲ੍ਹੇ ਸਾਹਮਣੇ ਭੁੰਜੇ ਹੀ ਬਿਠਾਉਂਦੇ ਹਨ।
Langar
ਅੰਗਰੇਜ਼ ਵੀ ਇਸ ਨੂੰ 'ਡਾਊਨ ਟੂ ਅਰਥ' ਧਰਤੀ ਮਾਂ ਦਾ ਸਪਰਸ਼ ਅਤੇ ਨੀਵੇਂ ਹੋ ਕੇ ਪ੍ਰਸ਼ਾਦਾ ਛਕਣਾ ਹੀ ਸਮਝਦੇ ਹਨ। ਅਸੀ ਤੰਗ ਨੰਗ ਕਪੜੇ ਪਾ ਕੇ, ਕਸ-ਕਸ ਕੇ ਬੈਲਟਾਂ ਲਗਾ ਕੇ ਬੈਠਣੋਂ ਵੀ ਗਏ। ਅਨਫ਼ਿੱਟ ਬੰਦੇ ਹੀ ਰੌਲਾ ਪਾਉਣਗੇ ਕਿ ਲੰਗਰ ਹੇਠ ਬੈਠ ਕੇ ਨਾ ਛਕੋ। ਭਾਈ ਲਾਲੋ ਜੀ ਨੇ ਬਾਬੇ ਨਾਨਕ ਲਈ ਤੇ ਮਰਦਾਨਾ ਜੀ ਲਈ ਕਿਹੜੀਆਂ ਕੁਰਸੀਆਂ ਲਗਾਈਆਂ ਸਨ?
Langar
ਇਸ ਫੋਕੀ ਬਹਿਸ ਨੇ ਕਿੰਨੇ ਗੁਰਦਵਾਰਿਆਂ ਵਿਚ ਲੜਾਈ ਪਵਾਈ। ਕਿੱਡੀ ਮਾਰਸ਼ਲ ਘੋੜੇ ਪਾਲਣ ਵਾਲੀ ਕੌਮ, ਗਤਕੇ ਦੇ ਜੌਹਰੀ, ਜੰਗਲਾਂ ਬੇਲਿਆਂ ਵਿਚ ਵਿਚਰਨ ਵਾਲਿਆਂ ਦੇ ਵਾਰਸ, ਚੌਕੜੀਆਂ ਮਾਰਨ ਤੋਂ ਝਿਜਕਦੇ ਹਨ।
-ਸੁਖਪ੍ਰੀਤ ਸਿੰਘ ਆਰਟਿਸਟ, ਸੰਪਰਕ : 0161-2774789