
ਗੁਰਦੁਆਰਾ ਬੀਬੀ ਭਗਵਾਨ ਕੌਰ ਟੀਚਰ ਕਲੌਨੀ ਸੂਰਜ ਨਗਰ ਮੋਗਾ ਦੇ ਨਵੇਂ ਬਣ ਰਹੇ ਸੱਚਖੰਡ ਹਾਲ ਦਾ ਹਾਲ ਦਾ ਨੀਹ ਪੱਥਰ ਪੰਜ ਪਿਆਰਿਆਂ ਦੀ ਸਰਪ੍ਰਸਤੀ ਹੇਠ...
ਮੋਗਾ: ਗੁਰਦੁਆਰਾ ਬੀਬੀ ਭਗਵਾਨ ਕੌਰ ਟੀਚਰ ਕਲੌਨੀ ਸੂਰਜ ਨਗਰ ਮੋਗਾ ਦੇ ਨਵੇਂ ਬਣ ਰਹੇ ਸੱਚਖੰਡ ਹਾਲ ਦਾ ਹਾਲ ਦਾ ਨੀਹ ਪੱਥਰ ਪੰਜ ਪਿਆਰਿਆਂ ਦੀ ਸਰਪ੍ਰਸਤੀ ਹੇਠ ਰੱਖਿਆ ਗਿਆ। ਨੀਂਹ ਪੱਥਰ ਰੱਖਣ ਤੋ ਪਹਿਲਾਂ ਸੁਖਮਨੀ ਸਾਹਿਬ ਪਾਠਾਂ ਦੇ ਭੋਗ ਪਾ ਗਏ ਤੇ ਕਥਾਂ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਬਾਬਾ ਗੁਰਮੀਤ ਸਿੰਘ ਖੋਸਿਆ ਵਾਲੇ, ਬਾਬਾ ਕਰਨੈਲ ਸਿੰਘ ਹਜੂਰ ਸਾਹਿਬ ਵਾਲੇ, ਬਾਬਾ ਹਰਮੇਲ ਸਿੰਘ, ਬਾਬਾ ਜਗਤਾਰ ਸਿੰਘ ਹਜੂਰ ਸਾਹਿਬ ਵਾਲੇ ਵਿਸ਼ੇਸ ਤੌਰ ਤੇ ਪਹੁੰਚੇ ਹੋਏ ਸਨ।
ਇਸ ਮੌਕੇ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਬਾਬਾ ਗੁਰਮੀਤ ਸਿੰਘ ਖੋਸਿਆਂ ਵਾਲੇ ਅਤੇ ਬਾਬਾ ਕਰਨੈਲ ਸਿੰਘ ਜੀ ਹਜੂਰ ਸਾਹਿਬ ਵਾਲਿਆ ਨੇ ਕਿਹਾ ਕਿ ਗੁਰੂ ਦੇ ਦੁਆਰੇ ਸੰਗਤਾਂ ਅਤੇ ਦਾਨੀ ਪੁਰਸ਼ਾਂ ਦੇ ਸਹਿਯੋਗ ਨਾਲ ਹੀ ਨੇਪਰੇ ਚੜਦੇ ਹਨ। ਇਸ ਮੌਕੇ ਉਹਨਾਂ ਇਕੱਤਰ ਸੰਗਤਾਂ ਨੂੰ ਕਿਹਾ ਕਿ ਅੱਜ ਦੇ ਦੌਰ ਵਿੱਚ ਸੰਗਤਾਂ ਗੁਰਬਾਣੀ ਤੋਂ ਬੇਮੁੱਖ ਹੋ ਰਹੀਆਂ ਹਨ ਸਮੇ ਦੀ ਮੁੱਖ ਲੋੜ ਹੈ ਕਿ ਸੰਗਤਾਂ ਨੂੰ ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਰੋਜਾਨਾਂ ਜਾਪ ਕਰਨੇ ਚਾਹੀਦੇ ਹਨ ਤੇ ਗੁਰੂ ਘਰ ਵਿੱਚ ਚੱਲਦੀ ਸੇਵਾ ਦੌਰਾਨ ਵਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ।
ਜੇਕਰ ਸੇਵਾ ਤੇ ਆਪ ਖੁਦ ਹਾਜਰ ਨਹੀ ਹੋ ਸਕਦੇ ਤਾਂ ਆਪਣੇ ਬੱਚਿਆਂ ਨੂੰ ਗੁਰੂ ਘਰ ਵਿੱਚ ਸੇਵਾ ਤੇ ਭੇਜਣਾ ਚਾਹੀਦਾ ਹੈ। ਉਨਾਂ ਕਿਹਾ ਕਿ ਗੁਰੂ ਘਰ ਵਿੱਚ ਸੇਵਾ ਦਾ ਬਹੁਤ ਵੱਡਾ ਮਹੱਤਵ ਹੈ। ਇਸ ਮੌਕੇ ਉਹਨਾਂ ਸੰਗਤਾਂ ਨੂੰ ਅੰਮ੍ਰਿਤਪਾਣ ਕਰਕੇ ਸਿੰਘ ਸਜਣ ਦੀ ਅਪੀਲ ਕੀਤੀ ਤੇ ਦਾਨੀ ਪੁਰਸਾਂ ਨੂੰ ਇਸ ਬਣ ਰਹੇ ਸੱਚਖੰਡ ਹਾਲ ਵਧ ਚੜ ਕੇ ਸੇਵਾ ਕਰਨ ਦੀ ਅਪੀਲ ਕੀਤੀ। ਅੰਤ ਵਿੱਚ ਚਾਹ ਅਤੇ ਲੱਡੂਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।