ਸੰਤ ਜਰਨੈਲ ਸਿੰਘ ਨਾਲ ਹੋਇਆ ਸੀ ਧੋਖਾ
Published : May 31, 2018, 2:17 am IST
Updated : May 31, 2018, 2:17 am IST
SHARE ARTICLE
Satpal Danish
Satpal Danish

ਮਹਾਨ ਸਿੱਖ ਸੰਤ ਜਰਨੈਲ ਸਿੰਘ ਖ਼ਾਲਸਾ ਦੇ ਨਜ਼ਦੀਕੀ ਸਾਥੀ ਰਹੇ ਸਾਬਕਾ ਪੱਤਰਕਾਰ ਸਤਪਾਲ ਦਾਨਿਸ਼ ਨੇ ਕਿਹਾ ਹੈ ਕਿ ਸੰਤਾਂ ਦੇ ਸਾਥੀ ਹੋਣ ਦੇ ਦਾਅਵੇ ਕਰਨ ਵਾਲੇ ....

ਤਰਨਤਾਰਨ, ਮਹਾਨ ਸਿੱਖ ਸੰਤ ਜਰਨੈਲ ਸਿੰਘ ਖ਼ਾਲਸਾ ਦੇ ਨਜ਼ਦੀਕੀ ਸਾਥੀ ਰਹੇ ਸਾਬਕਾ ਪੱਤਰਕਾਰ ਸਤਪਾਲ ਦਾਨਿਸ਼ ਨੇ ਕਿਹਾ ਹੈ ਕਿ ਸੰਤਾਂ ਦੇ ਸਾਥੀ ਹੋਣ ਦੇ ਦਾਅਵੇ ਕਰਨ ਵਾਲੇ ਹੀ ਸੰਤਾਂ ਨਾਲ ਧੋਖਾ ਕਰ ਗਏ ਅਤੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਖ਼ਤਮ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਦਾਨਿਸ਼ ਨੇ ਕਿਹਾ ਕਿ ਸੰਤਾਂ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੀ ਸੰਸਥਾ ਦਮਦਮੀ ਟਕਸਾਲ ਦੀ ਹਾਲਤ ਬਾਬਾ ਬਕਾਲਾ ਵਿਚ ਲਗੀਆਂ 22 ਮੰਜੀਆਂ ਵਰਗੀ ਹੋ ਗਈ ਹੈ।

ਸੰਤਾਂ ਦੇ ਵਾਰਸ ਹੋਣ ਦੇ ਦਾਅਵੇਦਾਰ ਉਨ੍ਹਾਂ ਦੀ ਵਿਚਾਰਧਾਰਾ ਦੇ ਨੇੜੇ ਤੇੜੇ ਵੀ ਨਹੀਂ ਹਨ। ਦਾਨਿਸ਼ ਨੇ ਕਿਹਾ ਕਿ 28 ਮਈ 1984 ਨੂੰ ਜਦ ਭਾਰਤੀ ਫ਼ੌਜ ਨੇ ਅੰਮ੍ਰਿਤਸਰ ਨੂੰ ਘੇਰੇ ਵਿਚ ਲੈ ਲਿਆ ਸੀ ਤਾਂ ਇਕ ਦੋਸਤ ਹੋਣ ਦੇ ਨਾਤੇ ਉਨ੍ਹਾਂ ਸੰਤ ਜਰਨੈਲ ਸਿੰਘ ਨੂੰ ਦਰਬਾਰ ਸਾਹਿਬ ਵਿਚੋਂ ਬਾਹਰ ਆ ਜਾਣ ਦੀ ਸਲਾਹ ਦਿਤੀ ਸੀ ਜਿਸ ਨੂੰ ਉਨ੍ਹਾਂ ਇਹ ਕਹਿ ਕੇ ਰੱਦ ਕਰ ਦਿਤਾ ਸੀ

ਕਿ ਹੁਣ ਉਹ ਸ਼ਹੀਦ ਹੋਣ ਦੀ ਅਰਦਾਸ ਕਰ ਚੁੱਕੇ ਹਨ ਤੇ ਗੁਰੂ ਅੱਗੇ ਕੀਤੀ ਅਰਦਾਸ ਤੋਂ ਬੇਮੁਖ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਬਾਰੇ ਕੀ ਕਹਿੰਦੇ ਹਨ, ਇਸ ਨਾਲ ਉਨ੍ਹਾਂ ਨੂੰ ਕੋਈ ਮਤਲਬ ਨਹੀਂ ਹੈ ਪਰ ਉਨ੍ਹਾਂ ਲਈ ਉਹ ਇਕ ਦੋਸਤ ਸੀ ਤੇ ਉਹ ਵੀ ਅਜਿਹਾ ਦੋਸਤ ਜਿਸ ਦੀ ਕਮੀ ਅੱਜ ਤਕ ਮਹਿਸੂਸ ਹੁੰਦੀ ਹੈ। ਦਾਨਿਸ਼ ਨੇ ਕਿਹਾ ਕਿ ਅੱਜ ਵੀ ਉਹ ਸੰਤ ਜਰਨੈਲ ਸਿੰਘ ਦੀ ਕਮੀ ਮਹਿਸੂਸ ਕਰਦੇ ਅਪਣੇ ਆਪ ਨੂੰ ਅਧੂਰਾ ਸਮਝਦੇ ਹਨ। 

ਫ਼ੌਜ ਦੇ ਹਮਲੇ ਤੋਂ ਬਾਅਦ ਦਰਬਾਰ ਸਾਹਿਬ ਦੀ ਪਹਿਲੀ ਫੇਰੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਹ 24 ਜੂਨ 1984 ਨੂੰ ਜਦ ਦਰਬਾਰ ਸਾਹਿਬ ਗਏ ਸਨ ਤਾਂ ਉਹ ਦ੍ਰਿਸ਼ ਵੇਖ ਕੇ ਦਿਲ ਪਾਟ ਗਿਆ ਸੀ। ਅਕਾਲ ਤਖ਼ਤ ਦੀ ਇਮਾਰਤ ਖੰਡਰ ਹੋਈ ਪਈ ਸੀ। ਉਨ੍ਹਾਂ ਵਿਦੇਸ਼ੀ ਖ਼ਬਰ ਏਜੰਸੀ ਲਈ ਤਸਵੀਰਾਂ ਖਿਚਣੀਆਂ ਸਨ।

ਉਸ ਦਿਨ ਕੈਮਰਾ ਹੱਥ ਵਿਚ ਸੀ ਪਰ ਹੱਥ ਕੰਮ ਨਹੀਂ ਸੀ ਕਰ ਰਹੇ। ਵਾਰ-ਵਾਰ ਸੰਤਾਂ ਤੇ ਬਾਕੀ ਸਿੰਘਾਂ ਦੀ ਯਾਦ ਆ ਰਹੀ ਸੀ। ਬੜੀ ਮੁਸ਼ਕਲ ਨਾਲ ਅਕਾਲ ਤਖ਼ਤ ਦੀ ਤਸਵੀਰ ਖਿਚ ਸਕਿਆ। ਦਾਨਿਸ਼ ਨੇ ਕਿਹਾ ਕਿ ਗੋਲ ਪੱਗ ਬੰਨ੍ਹ ਲੈਣ ਤੇ ਚੋਲੇ ਪਾ ਲੈਣ ਨਾਲ ਸੰਤ ਨਹੀਂ ਬਣ ਸਕਦੇ, ਉਸ ਲਈ ਓਹੀ ਸੋਚ ਵਿਚਾਰ ਤੇ ਜਜ਼ਬਾ ਹੋਣਾ ਜ਼ਰੂਰੀ ਹੈ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement