
ਪੜ੍ਹੋ ਪੂਰੀ ਜਾਣਕਾਰੀ
ਪ੍ਰਸ਼ਨ 1 ਸ੍ਰੀ ਹਰਿਮੰਦਰ ਸਾਹਿਬ ਉਤੇ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਸਵ: ਇੰਦਰਾ ਗਾਂਧੀ ਨੇ ਹਮਲਾ ਕਦੋਂ ਕਰਵਾਇਆ ਸੀ?
ਉੱਤਰ - (1) 1 ਜੂਨ 1984 ਨੂੰ
Darbar Sahib
ਪ੍ਰਸ਼ਨ 2 - ਸ੍ਰੀ ਹਰਿਮੰਦਰ ਸਾਹਿਬ ਉਤੇ ਹੋਏ ਹਮਲੇ ਦਾ ਬਦਲਾ ਕਿਹੜੇ ਸਿੰਘਾਂ ਨੇ ਲਿਆ ਸੀ?
ਉੱਤਰ - ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੇ
Darbar Sahib
ਪ੍ਰਸ਼ਨ 3 ਅਹਿਮਦਸ਼ਾਹੀ ਅਬਦਾਲੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਢਾਹ ਦਿਤੇ ਜਾਣ ਮਗਰੋਂ ਕਿਸ ਨੇ ਦੁਬਾਰਾ ਉਸਾਰੀ ਕਰਵਾਈ ਸੀ?
ਉੱਤਰ - ਸਿੱਖ ਮਿਸਲਾਂ ਨੇ
ਪ੍ਰਸ਼ਨ 4 ਸ੍ਰੀ ਹਰਿਮੰਦਰ ਸਾਹਿਬ ਦੀ ਦੁਬਾਰਾ ਨੀਂਹ ਕਿਸ ਨੇ ਰੱਖੀ ਸੀ?
ਉੱਤਰ - ਸ. ਜੱਸਾ ਸਿੰਘ ਆਹਲੂਵਾਲੀਆ ਨੇ
Jassa Singh Ahluwalia
ਪ੍ਰਸ਼ਨ 5 ਸ. ਜੱਸਾ ਸਿੰਘ ਆਹਲੂਵਾਲੀਆ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨਵੀਂ ਇਮਾਰਤ ਦੀ ਨੀਂਹ ਕਦੋਂ ਰੱਖੀ ਸੀ?
ਉੱਤਰ - 1821 ਬਿਕਰਮੀ ਦੀ ਵਿਸਾਖੀ ਨੂੰ
ਪ੍ਰਸ਼ਨ 6 ਸ. ਜੱਸਾ ਸਿੰਘ ਆਹਲੂਵਾਲੀਆ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਦੌਰਾਨ ਇਕੱਤਰ ਹੋਈ ਰਕਮ ਕਿਨ੍ਹਾਂ ਪਾਸ ਜਮ੍ਹਾਂ ਕਰਵਾ ਦਿਤੀ ਸੀ?
ਉੱਤਰ - ਦੇਸ ਰਾਜ ਬਿਧੀਚੰਦੀਆ, ਸੁਰਸਿੰਘ ਵਾਲੇ ਪਾਸ ਜਮਾਂ ਕਰਵਾਈ
maharaja ranjit singh
ਪ੍ਰਸ਼ਨ 7 ਜੋ ਅੱਜ ਸ੍ਰੀ ਹਰਿਮੰਦਰ ਸਾਹਿਬ ਸਿੱਖ ਪੰਥ ਵੇਖ ਰਿਹਾ ਹੈ ਉਸ ਨੂੰ ਕਿਸ ਨੇ ਅੰਜਾਮ ਦਿਤਾ ਸੀ?
ਉੱਤਰ - ਮਹਾਰਾਜਾ ਰਣਜੀਤ ਸਿੰਘ ਨੇ
ਪ੍ਰਸ਼ਨ 8 ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤੇ ਬਾਹਰ ਦੀ ਸਜਾਵਟ ਲਈ ਅਲੱਗ-ਅਲੱਗ ਤਕਨੀਕ ਤੇ ਸਮਾਨ ਦੀ ਵਰਤੋਂ ਕਿਸ ਨੇ ਕਰਵਾਈ ਸੀ?
ਉੱਤਰ - ਮਹਾਰਾਜਾ ਰਣਜੀਤ ਸਿੰਘ ਨੇ
Darbar Sahib
ਪ੍ਰਸ਼ਨ 9 ਸ੍ਰੀ ਹਰਿਮੰਦਰ ਸਾਹਿਬ ਦੀ ਸੱਭ ਤੋਂ ਉਪਰਲੀ ਮੰਜ਼ਿਲ ਦਾ ਗੁੰਬਦ ਪਹਿਲਾਂ ਕਾਹਦਾ ਬਣਵਾਇਆ ਗਿਆ ਸੀ?
ਉੱਤਰ - ਤਾਂਬੇ ਦਾ ਫਿਰ ਸੋਨੇ ਦੀ ਪਰਤ ਚੜ੍ਹਾਈ ਗਈ।
ਪ੍ਰਸ਼ਨ 10 ਸ੍ਰੀ ਹਰਿਮੰਦਰ ਸਾਹਿਬ ਵਿਚ ਕਿੰਨੇ ਤਰ੍ਹਾਂ ਦੇ ਡਿਜ਼ਾਈਨ ਬਣਾਏ ਗਏ ਸਨ?
ਉੱਤਰ - 300 ਤੋਂ ਵੀ ਵੱਧ
ਪ੍ਰਸ਼ਨ 11 ਸ੍ਰੀ ਹਰਿਮੰਦਰ ਸਾਹਿਬ ਦਾ ਗੁੰਬਦ ਕਿਸ ਫੁੱਲ ਵਾਂਗ ਹੈ?
ਉੱਤਰ - ਕਮਲ ਦੇ ਫੁੱਲ ਵਾਂਗ।
ਪ੍ਰਸ਼ਨ 12 ਮਹਾਰਾਜਾ ਰਣਜੀਤ ਸਿੰਘ ਨੇ ਜਦ ਭੰਗੀ ਸਰਦਾਰ ਕੋਲੋਂ ਅੰਮ੍ਰਿਤਸਰ ਸ਼ਹਿਰ ਦਾ ਚਾਰਜ ਲਿਆ ਤਾਂ ਸੱਭ ਤੋਂ ਪਹਿਲਾਂ ਉਹ ਕਿੱਥੇ ਗਏ ਸਨ?
ਉੱਤਰ - ਹਰਿਮੰਦਰ ਸਾਹਿਬ ਮੱਥਾ ਟੇਕਣ
Kirtan At Darbar Sahib
ਪ੍ਰਸ਼ਨ 13 ਮਹਾਰਾਜਾ ਰਣਜੀਤ ਸਿੰੰਘ ਤੇ ਉਸ ਦੇ ਪ੍ਰਵਾਰ ਨੇ ਹਰਿਮੰਦਰ ਸਾਹਿਬ ਨੂੰ ਕਿਹੜੇ ਕੰਮ ਲਈ ਲੱਖਾਂ ਰੁਪਏ ਖ਼ਰਚੇ ਸਨ?
ਉੱਤਰ - ਸੁੰਦਰ ਬਣਾਉਣ ਲਈ
ਪ੍ਰਸ਼ਨ 14 ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਦੁਆਰਾ ਕਦੋਂ ਪੂਰੀ ਕਰਵਾਈ ਗਈ ਸੀ?
ਉੱਤਰ - 1830
ਪ੍ਰਸ਼ਨ 15 ਹੈਦਰਾਬਾਦ ਦੇ ਨਿਜ਼ਾਮ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਭੇਂਟ ਕੀਤਾ ਸੀ?
ਉੱਤਰ - ਸੁੰਦਰ ਛੱਤਰ
ਪ੍ਰਸ਼ਨ 16 ਮਹਾਰਾਜਾ ਰਣਜੀਤ ਸਿੰਘ ਨੇ ਝੱਟ ਹੀ ਉਹ ਸੁੰਦਰ ਛੱਤਰ ਕਿੱਥੇ ਭੇਂਟ ਕੀਤਾ ਸੀ?
ਉੱਤਰ - ਅੰਮ੍ਰਿਤਸਰ ਹਰਿਮੰਦਰ ਸਾਹਿਬ
Darbar Sahib
ਪ੍ਰਸ਼ਨ 17 ਮਹਾਰਾਜਾ ਰਣਜੀਤ ਸਿੰਘ ਜਦ ਵੀ ਸ੍ਰੀ ਹਰਿਮੰਦਰ ਸਾਹਿਬ ਜਾਂਦਾ ਤਾਂ ਕੀ ਭੇਂਟ ਕਰਦਾ ਸੀ?
ਉੱਤਰ - ਹਮੇਸ਼ਾ ਕੋਈ ਨਾ ਕੋਈ ਕੀਮਤੀ ਤੋਹਫ਼ਾ ਭੇਂਟ ਕਰਦਾ
ਪ੍ਰਸ਼ਨ 18 ਅਕਾਲ ਬੁੰਗੇ ਦੀਆਂ ਉਪਰਲੀਆਂ ਚਾਰ ਮੰਜ਼ਿਲਾਂ ਕਿਸ ਨੇ ਬਣਵਾਉਣ ਦਾ ਹੁਕਮ ਦਿਤਾ ਸੀ?
ਉੱਤਰ - ਮਹਾਰਾਜਾ ਰਣਜੀਤ ਸਿੰਘ ਨੇ
ਪ੍ਰਸ਼ਨ 19 ਮਹਾਰਾਜਾ ਰਣਜੀਤ ਸਿੰਘ ਨੇ ਬਾਬਾ ਅਟੱਲ ਰਾਏ ਗੁਰਦੁਆਰੇ ਦੀ ਇਮਾਰਤ ਤਿੰਨ ਮੰਜ਼ਿਲਾਂ ਤੋਂ ਕਿੰਨੇ ਮੰਜ਼ਿਲਾਂ ਕਰਵਾਇਆ?
ਉੱਤਰ - ਨੌ ਮੰਜ਼ਿਲਾਂ