ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਡਤ ਸ਼ਿਵਦੱਤ ਨੂੰ 'ਰਾਮ' ਰੂਪ ਵਿਚ ਦਰਸ਼ਨ ਨਹੀਂ ਸਨ ਦਿਤੇ : ਜਾਚਕ
Published : Jul 31, 2020, 9:57 am IST
Updated : Jul 31, 2020, 9:57 am IST
SHARE ARTICLE
giani jagtar singh jachak
giani jagtar singh jachak

ਕਿਹਾ, 'ਸਿੱਖ ਵੀ ਨਿਗਲਿਆ ਗਿਆ' ਚਰਚਿਤ ਪੁਸਤਕ 'ਚ ਪ੍ਰਗਟਾਇਆ ਸੀ ਖਦਸ਼ਾ

ਕੋਟਕਪੂਰਾ, 30 ਜੁਲਾਈ (ਗੁਰਿੰਦਰ ਸਿੰਘ) : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਲ ਅਵਸਥਾ ਵੇਲੇ ਪਟਨਾ ਸਾਹਿਬ ਵਿਖੇ ਗੰਗਾ ਕਿਨਾਰੇ ਬੈਠੇ ਸ਼ਰਧਾਲੂ ਪੰਡਤ ਸ਼ਿਵਦੱਤ ਨੂੰ ਅਯੁੱਧਿਆ ਪਤੀ ਰਾਮ ਚੰਦਰ ਦੇ ਰੂਪ 'ਚ ਦਰਸ਼ਨ ਨਹੀਂ ਸਨ ਦਿਤੇ, ਇਹ ਤਾਂ ਕੇਵਲ ਉਸ ਪੰਡਤ ਦਾ ਨਿਜੀ ਦ੍ਰਿਸ਼ਟੀਕੋਣ ਸੀ, ਜਿਹੜਾ ਅਪਣੇ ਇਸ਼ਟ ਦੀ ਸ਼ਰਧਾ ਤੇ ਪਿਤਰੀ ਸੁਭਾਅ ਮੁਤਾਬਕ ਬਾਲ (ਗੁਰੂ) ਗੋਬਿੰਦ ਰਾਇ ਨੂੰ 'ਸ੍ਰੀ ਰਾਮ' ਦੇ ਰੂਪ 'ਚ ਵੇਖਦਾ ਸੀ। ਇਹ ਵਿਚਾਰ ਹਨ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜਿਹੜੇ ਉਨ੍ਹਾਂ ਪਟਨਾ ਸਿਟੀ ਤੋਂ ਹਿੰਦੀ ਦੀ ਅਖ਼ਬਾਰ (ਦਸਤਕ ਪ੍ਰਭਾਤ) 'ਚ ਛਪੇ ਹੇਠ ਲਿਖੇ ਬਿਆਨ ਦੇ ਪ੍ਰਤੀਕਰਮ ਵਜੋਂ ਲਿਖ ਕੇ ਭੇਜੇ ਹਨ।

ਉਨ੍ਹਾਂ ਆਖਿਆ ਕਿ ਮਰਹੂਮ ਲੇਖਕ ਕੁਲਬੀਰ ਸਿੰਘ ਕੌੜਾ ਦੀ ਚਰਚਿਤ ਪੁਸਤਕ 'ਸਿੱਖ ਵੀ ਨਿਗਲਿਆ ਗਿਆ' ਵਿਚ ਇਹ ਖਦਸ਼ੇ ਦੋ ਦਹਾਕੇ ਪਹਿਲਾਂ ਹੀ ਪ੍ਰਗਟਾਅ ਦਿਤੇ ਗਏ ਸਨ। ਜਰਾ ਕੁ ਹਿੰਦੀ ਅਖ਼ਬਾਰ ਦੀ ਸ਼ਬਦਾਵਲੀ ਵੀ ਦੇਖ ਲਉ। ਦਸਤਕ ਪ੍ਰਭਾਤ ਪ੍ਰਤੀਨਿਧ, ਪਟਨਾ ਸਿਟੀ : ਸੇਵਾਦਾਰ ਸਮਾਜ ਕਲਿਆਣ ਸੰਮਤੀ ਦੇ ਮੁੱਖ ਸੰਰਕਸ਼ਕ ਏਵੰ ਪੂਰਵ ਅਧਿਆਕਸ਼ ਤ੍ਰਿਲੋਕ ਨਿਸ਼ਾਦ ਨੇ ਬਤਾਯਾ ਕਿ ਦਸਮੇਸ਼ ਪਿਤਾ ਹਿੰਦੂ ਧਰਮ ਕੇ ਰਕਸ਼ਕ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਲ ਕਾਲ ਮੇਂ ਹੀ ਪ੍ਰਭੂ ਸ੍ਰੀਰਾਮ ਕੇ ਅੰਨਨ ਭਗਤ ਸ਼ਿਵਦੱਤ ਪੰਡਤ ਕੋ ਗੰਗਾ ਤਟ ਪਰ ਭਗਵਾਨ ਰਾਮ ਕੇ ਰੂਪ ਮੇਂ ਦਰਸ਼ਨ ਦੇਕਰ ਮਨੋਕਾਮਨਾ ਕੋ ਪੂਰਣ ਕੀਆ।…

ਹਰਿਮੰਦਰ ਜੀ ਪਟਨਾ ਸਾਹਿਬ ਸੇ ਮਾਤਾ ਗੁਜਰੀ ਜੀ ਕੇ ਕੂਏਂ ਕਾ ਪਵਿਤ੍ਰ ਜਲ ਬਜਰੰਗ ਦਲ ਪਟਨਾ ਮਹਾਂਨਗਰ ਕੇ ਸਹ ਸੰਯੋਜਕ ਰਾਜੇਸ਼ ਰੋਸ਼ਨ ਔਰ ਕਾਰਯਕਰਤਾ ਜਯਸ਼ੰਕਰ ਪ੍ਰਸ਼ਾਦ ਔਰ ਰਾਹੁਲ ਸਿੰਘ ਨੇ ਲੇਕਰ ਗ੍ਰੰਥੀ ਭਾਈ ਅਵਿਨਾਸ਼ ਸੇ ਅਰਦਾਸ ਕਰਾਯਾ। ਯਾ ਪਵਿਤ੍ਰ ਜਲ ਪ੍ਰਭੂ ਸ਼੍ਰੀ ਰਾਮ ਜੀ ਕੇ ਭ੍ਵਯ ਮੰਦਰ ਨਿਰਮਾਣ (ਅਯੁਧਿਆ) ਕੇ ਲੀਏ ਹੋ ਰਹੇ 5 ਅਗੱਸਤ ਕੋ ਭੂਮੀ ਪੂਜਨ ਮੇਂ ਦੇਂਗੇ।

File Photo File Photo

ਗਿਆਨੀ ਜਾਚਕ ਨੇ ਇਹ ਵੀ ਵਰਨਣ ਕੀਤਾ ਕਿ ਪੰਡਤ ਸ਼ਿਵਦੱਤ ਦਾ ਉਪਰੋਕਤ ਨਜ਼ਰੀਆ ਬਿਲਕੁਲ ਉਹੀ ਸੀ, ਜਿਹੜਾ ਬ੍ਰਾਹਮਣੀ ਮਤ ਛੱਡ ਕੇ ਗੁਰਸਿੱਖ ਬਣੇ ਉਨ੍ਹਾਂ ਭੱਟ-ਜਨਾਂ ਦਾ ਹੈ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਖੇ ਦਰਜ ਹੈ, ਜਿਹੜੇ ਗੁਰੂ ਸਾਹਿਬ ਦੇ ਸਨਮੁਖ ਕਹਿੰਦੇ ਸਨ ਕਿ ਸਾਡੇ ਲਈ ਤੁਸੀਂ ਹੀ ਰਾਮ ਹੋ! ਤੁਸੀਂ ਹੀ ਕ੍ਰਿਸ਼ਨ ਹੋ! ਕਿਉਂਕਿ ਬ੍ਰਾਹਮਣੀ ਪ੍ਰਵਾਰ ਪਿਛੋਕੜ ਕਾਰਨ ਉਨ੍ਹਾਂ ਦੀ ਦ੍ਰਿਸ਼ਟੀ 'ਚ ਉਹੀ ਮਹਾਨ ਸਨ। ਇਹ ਗੱਲ ਬਿਲਕੁਲ ਉਵੇਂ ਹੀ ਹੈ, ਜਿਵੇਂ ਕਿਸੇ ਪਿੰਡ 'ਚ ਜਦੋਂ ਤਹਿਸੀਲਦਾਰ ਨੇ ਇਕ ਗ਼ਰੀਬ ਕਿਸਾਨ ਔਰਤ ਦੀ ਜ਼ਮੀਨ ਦਾ ਸਹੀ ਫ਼ੈਸਲਾ ਕੀਤਾ ਤਾਂ ਉਸ ਮਾਈ ਨੇ ਅਸੀਸ ਦਿੰਦਿਆਂ ਵਾਰ-ਵਾਰ ਆਖਿਆ“ਰੱਬ ਤੈਨੂੰ ਪਟਵਾਰੀ ਬਣਾਵੇ, ਕਿਉਂਕਿ ਉਸ ਪੇਂਡੂ ਮਾਈ ਦੀ ਦਿਸ਼੍ਰਟੀ 'ਚ ਪਟਵਾਰੀ ਹੀ ਵੱਡਾ ਸੀ।

ਜਾਚਕ ਨੇ ਇਹ ਵੀ ਆਖਿਆ ਕਿ ਪੰਡਤ ਸ਼ਿਵਦੱਤ ਤਾਂ ਬ੍ਰਾਹਮਣੀ ਮਤ ਦੀ ਠਾਕਰ-ਪੂਜਾ ਛੱਡ ਕੇ ਗੁਰਮਤਿ ਦਾ ਸੱਚਾ ਪੰਡਤ ਤੇ ਪ੍ਰਚਾਰਕ ਬਣ ਗਿਆ ਸੀ, ਉਹ ਲੋਕਾਂ ਨੂੰ ਸਮਝਾਉਂਦਾ ਰਿਹਾ ਕਿ 'ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ, ਗੋਬਿੰਦ ਬਿਨੁ ਨਹੀ ਕੋਈ£ (ਪੰਨਾ 485) ਪਰ ਦੁੱਖ ਦੀ ਗੱਲ ਹੈ ਕਿ ਸਾਡੇ ਧਾਰਮਕ ਆਗੂਆਂ ਦੀ ਅਣਗਹਿਲੀ ਕਾਰਨ ਬਿਪਰਵਾਦੀ ਸ਼ਕਤੀਆਂ ਪੰਡਤ ਸ਼ਿਵਦੱਤ ਦੇ ਸਹਾਰੇ ਜ਼ੋਰਦਾਰ ਪ੍ਰਚਾਰ ਕਰ ਰਹੀਆਂ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਭਗਵਾਨ ਰਾਮ ਦੇ ਅਵਤਾਰ ਸਨ ਕਿਉਂਕਿ ਉਹ ਖ਼ਾਲਸਈ ਤਖ਼ਤ ਸਾਹਿਬਾਨ ਤੇ ਸ਼ਰਧਾਲੂ ਸਿੱਖ ਸੰਗਤਾਂ ਨੂੰ ਗੁੰਮਰਾਹ ਕਰ ਕੇ ਅਪਣੇ ਉਸ ਸੁਆਰਥ ਲਈ ਵਰਤਣਾ ਚਾਹੁੰਦੀਆਂ ਹਨ ਜਿਸ ਅਧੀਨ ਉਹ ਰਾਜਸੀ-ਸੱਤਾ ਦੇ ਬਲਬੋਤੇ ਅਯੁੱਧਿਆ 'ਚ ਰਾਮ ਮੰਦਰ ਦੀ ਉਸਾਰੀ ਕਰ ਕੇ ਮਿਥਿਹਾਸ ਨੂੰ ਇਤਿਹਾਸ 'ਚ ਬਦਲ ਰਹੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM
Advertisement