ਨਵਿਤਾ ਸਿੰਘ ਵਲੋਂ ਗੁੰਮ ਸਰੂਪਾਂ ਦੀ ਜਾਂਚ ਤੋਂ ਨਾਂਹ, ਪੜਤਾਲ ਦਾ ਕੰਮ ਮੁੜ ਸ਼ੱਕ ਦੇ ਘੇਰੇ ਵਿਚ ਆਇਆ?
Published : Jul 31, 2020, 7:24 am IST
Updated : Jul 31, 2020, 7:24 am IST
SHARE ARTICLE
Giani Harpreet Singh
Giani Harpreet Singh

ਸਿੱਖ ਬੀਬੀ ਨਵਿਤਾ ਸਿੰਘ (ਸੇਵਾ ਮੁਕਤ) ਜਸਟਿਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ 267 ਗੁੰਮ ਹੋਏ ਪਾਵਨ

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਸਿੱਖ ਬੀਬੀ ਨਵਿਤਾ ਸਿੰਘ (ਸੇਵਾ ਮੁਕਤ) ਜਸਟਿਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ 267 ਗੁੰਮ ਹੋਏ ਪਾਵਨ ਸਰੂਪਾਂ ਦੀ ਪੜਤਾਲ ਕਰਨ ਤੋ ਨਾਂਹ ਕਰ ਦੇਣ ਨਾਲ, ਪੜਤਾਲ ਦਾ ਕੰਮ ਸ਼ੱਕ ਦੇ ਘੇਰੇ ਵਿਚ ਆ ਗਿਆ ਹੈ। ਜਸਟਿਸ ਨਵਿਤਾ ਸਿੰਘ ਦੀ ਸਹਿਮਤੀ ਨਾਲ 14 ਜੁਲਾਈ 2020 ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 2 ਮੈਂਬਰੀ ਪੜਤਾਲ ਕਮੇਟੀ ਦਾ ਗਠਨ ਕਰਦਿਆਂ ਉਨ੍ਹਾਂ ਨਾਲ ਐਡਵੋਕੇਟ ਡਾ ਈਸ਼ਰ ਸਿੰਘ ਤੰਲੇਗਨਾ ਹਾਈ ਕੋਰਟ ਨੂੰ ਸਹਿਯੋਗੀ ਵਜੋਂ ਨਿਯੁਕਤ ਕੀਤਾ ਸੀ

High Court High Court

ਜਿਨ੍ਹਾਂ 17 ਜੁਲਾਈ ਨੂੰ ਪੜਤਾਲ ਦਾ ਕੰਮ ਅੰਮ੍ਰਿਤਸਰ ਪੁੱਜ ਕੇ ਸ਼ੁਰੂ ਕਰ ਦਿਤਾ ਸੀ। ਪਰ ਬੀਬੀ ਨਵਿਤਾ ਸਿੰਘ ਨੇ ਨਿਯੁਕਤੀ ਬਾਅਦ ਇਕ ਦਿਨ ਵੀ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਆ ਕੇ ਜਾਂਚ ਦਾ ਕੰਮ ਆਰੰਭ ਨਹੀਂ ਕੀਤਾ ਭਾਵੇਂ ਉਨ੍ਹਾਂ ਦੇ ਸਹਿਯੋਗੀ ਐਡਵੋਕੇਟ ਡ. ਈਸ਼ਰ ਸਿੰਘ ਬਕਾਇਦਾ ਤੌਰ 'ਤੇ ਪੜਤਾਲ ਕਰ ਰਹੇ ਹਨ। ਪੰਥਕ ਹਲਕਿਆਂ ਵਿਚ ਚਰਚਾ ਹੈ ਕਿ ਜਸਟਿਸ ਨਵਿਤਾ ਸਿੰਘ ਵਲੋਂ ਮੁੱਖ ਜਾਂਚ ਅਧਿਕਾਰੀ ਵਜੋਂ ਪੜਤਾਲ ਦੀ ਆਰੰਭਤਾ ਨਾ ਕਰਨੀ ਇਕ ਭੇਦ ਹੈ।

Sukhbir Badal Sukhbir Badal

ਇਹ ਚਰਚਾ ਹੈ ਕਿ ਕਿਸੇ ਸਿਆਸੀ ਦਬਾਅ ਕਾਰਨ ਉਸ ਨੇ ਸਿੱਖ ਕੌਮ ਦੇ ਗੰਭੀਰ ਮਸਲੇ ਦੀ ਜਾਂਚ ਕਰਨ ਤੋਂ ਅਸਮਰੱਥਾ ਪ੍ਰਗਟਾਈ ਹੈ। ਇਸ ਗੁੰਝਲਦਾਰ ਮਸਲੇ ਵਿਚ ਬਾਦਲ ਪ੍ਰਰਵਾਰ ਤੇ ਉੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਵੀ ਬੜੀ ਬੁਰੀ ਤਰ੍ਹਾਂ ਫਸੇ ਹਨ। ਗੁਰੂ ਗ੍ਰੰਥ ਸਾਹਿਬ ਭਵਨ ਵਿਚ ਇਹ ਕਾਂਡ 2016 ਵਿਚ ਹੋਇਆ ਸੀ ਪਰ 2017 ਦੀਆਂ ਵਿਧਾਨ ਸਭਾ ਚੋਣਾਂ ਕਾਰਨ ਇਸ ਮਸਲੇ ਨੂੰ ਸੁਖਬੀਰ ਸਿੰਘ ਬਾਦਲ ਦੇ ਦਬਾਅ ਹੇਠ ਨੱਪ ਦਿਤਾ ਤਾਂ ਜੋ
ਸ਼੍ਰੋਮਣੀ ਅਕਾਲ ਦਲ ਤੇ ਵੋਟਾਂ ਦਾ ਕੋਈ ਅਸਰ ਨਾ ਪਵੇ ਜਦਕਿ ਬਾਦਲ ਪਹਿਲਾਂ ਹੀ ਬਰਗਾੜੀ ਕਾਂਡਾਂ ਵਿਚ ਫਸੇ ਹੋਏ ਸਨ,

SGPCSGPC

ਜਿਥੇ ਦੋ ਸਿੱਖ ਗੱਭਰੂ ਪੁਲਿਸ ਗੋਲੀ ਨਾਲ ਸ਼ਹੀਦ ਹੋ ਗਏ  ਸਨ। ਗੁੰਮ ਹੋਏ ਪਾਵਨ ਸਰੂਪਾਂ ਦੀ ਜਾਂਚ ਵਿਚ ਕਿਨਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੀ ਸਬ-ਕਮੇਟੀ ਵਲੋਂ ਕਰਨ ਤੇ ਅੰਤ੍ਰਿਗ ਕਮੇਟੀ ਦੁਆਰਾ 7 ਜੁਲਾਈ ਦੀ ਮੀਟਿੰਗ ਵਿਚ 'ਜਥੇਦਾਰ' ਨੂੰ ਉੱਚ ਜਾਂਚ ਲਈ ਮਤਾ ਪਾ ਕੇ ਲਿਖਿਆ ਗਿਆ ਤਾਂ ਜੋ ਪੰਥਕ ਸੰਗਠਨਾਂ ਦੇ ਭਾਰੀ ਦਬਾਅ ਤੋ ਰਾਹਤ ਮਿਲ ਸਕੇ। ਹੁਣ ਜਸਟਿਸ ਨਵਿਤਾ ਸਿੰਘ ਵਲੋਂ ਜਾਂਚ ਕਰਨ ਤੋਂ ਇਨਕਾਰ ਕਰ ਦੇਣ ਨਾਲ ਇਹ ਮਸਲਾ ਪੰਥਕ ਸਫ਼ਾਂ ਵਿਚ ਗਰਮਾਉਣ ਦੀ ਸੰਭਾਵਨਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement