100 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਪ੍ਰੋਜੈਕਟ ਨੂੰ ਮਾਮੂਲੀ ਸਹਿਯੋਗ ਦੀ ਲੋੜ : ਮਿਸ਼ਨਰੀ
Published : Oct 31, 2020, 8:14 am IST
Updated : Oct 31, 2020, 8:14 am IST
SHARE ARTICLE
 The Rs 100 crore project needs minor support: Missionary
The Rs 100 crore project needs minor support: Missionary

'ਉੱਚਾ ਦਰ ਬਾਬੇ ਨਾਨਕ ਦਾ' ਦੇ ਮੈਂਬਰਾਂ ਨੂੰ ਮਿਲਣ ਵਾਲੇ ਫ਼ਾਇਦਿਆਂ ਸਬੰਧੀ ਵਿਸਥਾਰ 'ਚ ਕੀਤਾ ਜ਼ਿਕਰ

ਕੋਟਕਪੂਰਾ  (ਗੁਰਿੰਦਰ ਸਿੰਘ) : 'ਉੱਚਾ ਦਰ ਬਾਬੇ ਨਾਨਕ ਦਾ' ਅਪਣੀਆਂ ਰਿਸ਼ਮਾਂ ਛੱਡਣ ਲਈ ਬਿਲਕੁਲ ਤਿਆਰ ਹੈ ਪਰ ਜੇਕਰ 100 ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਜਾ ਰਹੇ ਉਕਤ ਪ੍ਰੋਜੈਕਟ ਲਈ ਇਸ ਦੇ ਲਾਈਫ਼, ਸਰਪ੍ਰਸਤ, ਮੁੱਖ ਸਰਪ੍ਰਸਤ, ਗਵਰਨਿੰਗ ਕੌਂਸਲ ਮੈਂਬਰ ਜਾਂ ਸਿੱਖ ਸੰਗਤਾਂ ਮਾਮੂਲੀ ਜਿਹਾ ਹੰਭਲਾ ਮਾਰਨ ਤਾਂ ਇਸ ਵਿਚ ਕੋਈ ਅੜਿੱਕਾ ਪੈਦਾ ਹੁੰਦਾ ਦਿਖਾਈ ਨਹੀਂ ਦੇ ਰਿਹਾ।

 The Rs 100 crore project needs minor support: MissionaryThe Rs 100 crore project needs minor support: Missionary

ਸਥਾਨਕ ਗੁੱਡ ਮੌਰਨਿੰਗ ਵੈੱਲਫ਼ੇਅਰ ਕਲੱਬ ਦੇ ਸੱਦੇ 'ਤੇ ਮਿਉਂਪਸਲ ਪਾਰਕ ਵਿਖੇ ਵਿਸ਼ੇਸ਼ ਤੌਰ 'ਤੇ ਪੁੱਜੇ ਇੰਜ ਬਲਵਿੰਦਰ ਸਿੰਘ ਮਿਸ਼ਨਰੀ ਕਨਵੀਨਰ 'ਏਕਸ ਕੇ ਬਾਰਕ' ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦਸਿਆ ਕਿ ਅਨੇਕਾਂ ਮੁਸ਼ਕਲਾਂ, ਸਮੱਸਿਆਵਾਂ, ਚੁਣੌਤੀਆਂ, ਪ੍ਰੇਸ਼ਾਨੀਆਂ, ਅੜਿੱਕਿਆਂ ਅਤੇ ਆਰਥਕ ਨਾਕੇਬੰਦੀਆਂ ਦੇ ਬਾਵਜੂਦ 100 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੇ 'ਉੱਚਾ ਦਰ ਬਾਬੇ ਨਾਨਕ ਦਾ' ਨੂੰ ਕਿਰਤੀ ਮਰਦ/ਔਰਤਾਂ ਅਰਥਾਤ ਭਾਈ ਲਾਲੋਆਂ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ 'ਉੱਚਾ ਦਰ' ਵਿਖੇ ਬਣਾਏ ਜਾ ਰਹੇ ਇਕ ਇਕ ਪ੍ਰੋਜੈਕਟ ਦਾ ਜ਼ਿਕਰ ਨੁਕਤੇਵਾਰ ਕਰਦਿਆਂ ਦਸਿਆ।

Ucha Dar Babe Nanak DaUcha Dar Babe Nanak Da

ਉਨ੍ਹਾਂ ਮੈਂਬਰ ਬਣਨ ਵਾਲਿਆਂ ਲਈ ਫ਼ਾਇਦੇ ਦਸਦਿਆਂ ਆਖਿਆ ਕਿ ਮੈਂਬਰ ਬਣਨ ਵਾਲੇ ਮਰਦ/ਔਰਤ, ਬੱਚੇ-ਬਜ਼ੁਰਗ ਜਾਂ ਨੌਜਵਾਨ ਭਾਵੇਂ ਰੋਜ਼ ਆਉਣ, ਸਾਰੀ ਉਮਰ ਲਈ 'ਉੱਚਾ ਦਰ ਬਾਬੇ ਨਾਨਕ ਦਾ' ਵਿਚ ਦਾਖ਼ਲ ਹੋਣ ਵਾਸਤੇ ਸਰਪ੍ਰਸਤ ਤੇ ਮੁੱਖ ਸਰਪ੍ਰਸਤ ਮੈਂਬਰਾਂ ਨੂੰ ਟਿਕਟ ਮਾਫ਼, ਸਾਲ 'ਚ ਇਕ, ਦੋ, ਚਾਰ ਵਾਰ ਗੈਸਟ ਹਾਊਸ 'ਚ ਮੁਫ਼ਤ ਰਿਹਾਇਸ਼, ਮੈਂਬਰਾਂ ਨੂੰ ਨਨਕਾਣਾ ਬਜ਼ਾਰ 'ਚੋਂ ਸੂਈ ਤੋਂ ਲੈ ਕੇ ਕਾਰ ਤੱਕ ਹਰ ਚੀਜ਼ ਕੰਪਨੀ ਰੇਟਾਂ 'ਤੇ ਆਦਿਕ ਲਾਭਾਂ ਸਮੇਤ ਹੋਰ ਵੀ ਅਨੇਕਾਂ ਫ਼ਾਇਦਿਆਂ ਦਾ ਜ਼ਿਕਰ ਕੀਤਾ।

Ucha Dar Babe Nanak DaUcha Dar Babe Nanak Da

ਉਨ੍ਹਾਂ ਦਾਅਵਾ ਕੀਤਾ ਕਿ ਦੁਨੀਆਂ ਭਰ ਦੇ ਤਿਆਰ ਹੋਏ ਅਜਿਹੇ ਮਿਊਜ਼ੀਅਮਾਂ 'ਚੋਂ ਬਿਲਕੁਲ ਨਿਵੇਕਲਾ 'ਉੱਚਾ ਦਰ ਬਾਬੇ ਨਾਨਕ ਦਾ' ਅਜਿਹਾ ਪ੍ਰੋਜੈਕਟ ਹੈ, ਜਿਥੇ ਪੁੱਜਣ ਵਾਲੀਆਂ ਕਿਸੇ ਵੀ ਧਰਮ, ਜਾਤ, ਨਸਲ ਨਾਲ ਸਬੰਧਤ ਸੰਗਤਾਂ ਖ਼ੁਦ ਨੂੰ ਗੁਰੂ ਨਾਨਕ ਪਾਤਸ਼ਾਹ ਨਾਲ ਗੱਲਬਾਤ ਕਰਦੀਆਂ ਮਹਿਸੂਸ ਕਰਨਗੀਆਂ ਕਿਉਂਕਿ 'ਉੱਚਾ ਦਰ ਬਾਬੇ ਨਾਨਕ ਦਾ' ਵਿਖੇ ਡਿਜੀਟਲ ਤਰੀਕੇ ਨਾਲ ਅਜਿਹਾ ਮੁਕੰਮਲ ਪ੍ਰਬੰਧ ਕੀਤਾ ਗਿਆ ਹੈ।

Ucha Dar Babe Nanak DaUcha Dar Babe Nanak Da

ਕਲੱਬ ਦੇ ਪ੍ਰਧਾਨ ਐਡਵੋਕੇਟ ਗੁਰਬਚਨ ਸਿੰਘ ਟੋਨੀ ਨੇ ਬਲਵਿੰਦਰ ਸਿੰਘ ਮਿਸ਼ਨਰੀ ਨੂੰ ਜੀ ਆਇਆਂ ਆਖਿਆ ਅਤੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਗੁੱਡ ਮੌਰਨਿੰਗ ਕਲੱਬ ਦੇ ਸਮੂਹ ਅਹੁਦੇਦਾਰ ਤੇ ਮੈਂਬਰ 8 ਨਵੰਬਰ ਦਿਨ ਐਤਵਾਰ ਨੂੰ ਪ੍ਰਵਾਰਾਂ ਸਮੇਤ 'ਉੱਚਾ ਦਰ ਬਾਬੇ ਨਾਨਕ ਦਾ' ਵਿਖੇ ਪੁੱਜਣਗੇ ਅਤੇ ਘੱਟੋ ਘੱਟ ਇਕ ਲੱਖ ਰੁਪਿਆ ਉਸਾਰੀ ਦੇ ਕਾਰਜਾਂ 'ਚ ਯੋਗਦਾਨ ਪਾਉਣ ਲਈ ਪ੍ਰਬੰਧਕਾਂ ਨੂੰ ਦੇ ਕੇ ਆਉਣਗੇ। ਉਂਝ ਉਨ੍ਹਾਂ ਆਖਿਆ ਕਿ ਇਸ ਰਕਮ 'ਚ ਵਾਧਾ ਵੀ ਹੋ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement