
ਗੁਹਲਾ ਚੀਕਾ, 22 ਸਤੰਬਰ
(ਸੁਖਵੰਤ ਸਿੰਘ): ਸੋਸ਼ਲ ਮੀਡੀਆ 'ਤੇ ਗੁਰੂ ਗੰ੍ਰਥ ਸਾਹਿਬ ਦੀ ਗੁਰਬਾਣੀ ਦੇ ਗ਼ਲਤ ਤੱਥ ਪੇਸ਼
ਕਰ ਕੇ ਬੇਅਦਬੀ ਕਰਨ ਅਤੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਗ਼ਲਤ ਬਿਆਨਬਾਜ਼ੀ ਕਰਨ ਤੇ ਸੌਦਾ
ਸਾਧ ਨਾਲ ਤੁਲਨਾ ਕਰਨ ਤੇ ਸਿੱਖਾਂ ਵਿਚ ਭਾਰੀ ਰੋਸ ਹੈ। ਇਸ ਕਾਰਨ ਸਿੱਖਾਂ ਨੇ ਗੁਹਲਾ
ਥਾਣੇ ਵਿਚ ਪ੍ਰਦਰਸ਼ਨ ਕੀਤਾ ਤੇ ਪੱਤਰਕਾਰ ਚਰਨ ਦਾਸ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਪੁਲਿਸ
ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਹੈ। ਖ਼ਬਰ ਲਿਖੇ ਜਾਣ ਤਕ ਮਾਮਲਾ ਦਰਜ ਨਹੀਂ ਸੀ
ਕੀਤਾ ਗਿਆ। ਮੁਲਜ਼ਮ ਨੇ ਗੁਰੂ ਗੰਥ ਸਾਹਿਬ ਦੀ ਬਾਣੀ ਨੂੰ ਤਰੋੜ-ਮਰੋੜ ਕੇ ਤੱਥ ਸੋਸ਼ਲ
ਮੀਡਿਆ 'ਤੇ ਪਾ ਦਿਤੇ ਤੇ ਗੁਰੂ ਸਾਹਿਬ ਦੀ ਤੁਲਨਾ ਸੌਦਾ ਸਾਧ ਨਾਲ ਕਰ ਕੇ ਸਿੱਖ ਕੌਮ
ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਦੂਜੇ ਪਾਸੇ ਗੁਹਲਾ ਥਾਣਾ ਦੇ ਐਸਐਚਓ ਦਾ ਕਹਿਣਾ
ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਕਰ ਕੇ ਦੋਸ਼ੀ ਵਿਰੁਧ ਕਾਰਵਾਈ
ਕੀਤੀ ਜਾਵੇਗੀ। ਪ੍ਰਦਰਸ਼ਨਕਾਰੀ ਮਨਪ੍ਰੀਤ ਸਿੰਘ, ਸੁਖਦੇਵ ਸਿੰਘ, ਗੌਰਵ ਸਿੰਘ ਬਲਜਿੰਦਰ
ਸਿੰਘ, ਤਰਸੇਮ, ਜਗਤਾਰ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਦੋਸ਼ੀਆਂ ਵਿਰੁਧ
ਸਖ਼ਤ ਕਾਰਵਾਈ ਕੀਤੀ ਜਾਵੇ ਤਾਕਿ ਭਵਿੱਖ ਵਿਚ ਅਜਿਹਾ ਨਾ ਹੋਵੇ।