
ਫ਼ਰੀਦਕੋਟ, 21 ਸਤੰਬਰ (ਬੀ.ਐੱਸ. ਢਿੱਲੋਂ/ਮੱਘਰ
ਸਿੰਘ) : ਬਾਬਾ ਫ਼ਰੀਦ ਆਗਮਨ ਪੁਰਬ ਦੇ ਦੂਜੇ ਦਿਨ ਦਸੂਹਾ ਹੁਸ਼ਿਆਰਪੁਰ ਤੋਂ ਪੁੱਜੇ
ਕਮਲਪ੍ਰੀਤ ਸਿੰਘ ਪੁੱਤਰ ਗੋਬਿੰਦ ਸਿੰਘ ਨੇ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵਲੋਂ ਕਰਵਾਏ ਗਏ
ਦਸਤਾਰ ਮੁਕਾਬਲੇ 'ਚ ਹਿੱਸਾ ਲੈਂਦਿਆਂ ਬਿਨਾਂ ਹੱਥਾਂ ਤੋਂ ਸੋਹਣੀ ਦਸਤਾਰ ਸਜਾਈ। ਮੁਕਾਬਲੇ
ਵਿਚ ਪੁੱਜੇ ਬਾਬਾ ਫ਼ਰੀਦ ਵਿਦਿਅਕ ਅਤੇ ਧਾਰਮਕ ਸੰਸਥਾਵਾਂ ਦੇ ਸੇਵਾਦਾਰ ਮਹੀਪ ਇੰਦਰ ਸਿੰਘ
ਨੇ ਇਸ ਨੌਜਵਾਨ ਨੂੰ ਸਨਮਾਨਤ ਕਰਨ ਦਾ ਫ਼ੈਸਲਾ ਕੀਤਾ ਜਿਸ ਦੇ ਚਲਦਿਆਂ ਟਿੱਲਾ ਬਾਬਾ ਫ਼ਰੀਦ
ਵਿਖੇ ਮਹੀਪ ਇੰਦਰ ਸਿੰਘ ਨੇ ਸਿਰੋਪਾਉ ਦੇ ਕੇ ਇਸ ਨੂੰ ਸਨਮਾਨਤ ਕੀਤਾ ਅਤੇ ਇਸ ਦੇ ਉਤਸ਼ਾਹ
ਨੂੰ ਹੋਰ ਹੁੰਗਾਰਾ ਦਿਤਾ। ਜ਼ਿਕਰਯੋਗ ਹੈ ਕਿ ਕਮਲਪ੍ਰੀਤ ਦਸੂਹਾ ਹੁਸ਼ਿਆਰਪੁਰ ਨੇ ਦਸਤਾਰ
ਮੁਕਾਬਲਿਆ ਵਿਚ ਦੂਜਾ ਸਥਾਨ ਹਾਸਲ ਕੀਤਾ।