ਚੱਢਾ ਨੂੰ ਜਥੇਦਾਰ ਅੱਗੇ ਪੇਸ਼ ਹੋਣ ਦੀ ਕੋਈ ਲੋੜ ਨਹੀਂ: ਦਿਲਗੀਰ
Published : Jan 18, 2018, 1:41 am IST
Updated : Jan 17, 2018, 8:11 pm IST
SHARE ARTICLE

ਤਰਨਤਾਰਨ, 17 ਜਨਵਰੀ (ਚਰਨਜੀਤ ਸਿੰਘ): ਸਿੱਖ ਵਿਦਵਾਨ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਹੈ ਕਿ ਚਰਨਜੀਤ ਸਿੰਘ ਚੱਢਾ ਨੂੰ ਤਲਬ ਕਰਨ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਜਿਹੜਾ ਗੁਰਬਚਨ ਸਿੰਘ ਪੁਜਾਰੀ ਖ਼ੁਦ ਰਹਿਤ ਮਰਿਆਦਾ ਦੀ ਬੇਅਦਬੀ ਕਰਨ ਦਾ ਵੱਡਾ ਮੁਜਰਿਮ ਹੈ, ਉਸ ਨੂੰ ਕਿਸੇ ਨੂੰ ਤਲਬ ਕਰਨ ਦਾ ਕੀ ਹੱਕ ਹੈ? ਉਹ ਤਾਂ ਸਗੋਂ ਖ਼ੁਦ ਸਜ਼ਾ ਦਾ ਹੱਕਦਾਰ ਹੈ। ਉਹ ਸਮਝਦੇ ਹਨ ਕਿ ਚਰਨਜੀਤ ਸਿੰਘ ਚੱਢਾ ਨੂੰ ਇਸ ਕੋਲ ਪੇਸ਼ ਹੋਣ ਦੀ ਕੋਈ ਜ਼ਰੂਰਤ ਨਹੀਂ।ਉਨ੍ਹਾਂ ਕਿਹਾ ਕਿ ਉਹ ਹੀ ਨਹੀਂ ਬਲਕਿ ਪ੍ਰੋ. ਦਰਸ਼ਨ ਸਿੰਘ, ਜੋਗਿੰਦਰ ਸਿੰਘ ਸਪੋਕਸਮੈਨ ਤੇ ਹੋਰ ਸਿੱਖ ਵਿਦਵਾਨਾਂ ਤੋਂ ਇਲਾਵਾ, ਰਣਜੀਤ ਸਿੰਘ ਢਡਰੀਆਂ ਵਾਲਾ ਤੇ ਪੰਥਪ੍ਰੀਤ ਸਿੰਘ ਵਰਗੇ ਪ੍ਰਚਾਰਕ ਪੁਜਾਰੀਆਂ ਦੇ ਅਹੁਦੇ ਨੂੰ ਰੱਦ ਕਰ ਚੁੱਕੇ ਹਨ। ਬਾਕੀ ਸਿੱਖ ਆਗੂਆਂ ਨੂੰ ਇਨ੍ਹਾਂ ਪੁਜਾਰੀਆਂ ਨੂੰ ਰੱਦ ਕਰਨਾ ਚਾਹੀਦਾ ਹੈ ਪਰ ਗੁਰਬਚਨ ਸਿੰਘ ਪੁਜਾਰੀ ਦੀ ਮੁੰਬਈ ਦੇ ਗੁਨਾਹ ਬਾਰੇ ਇਨ੍ਹਾਂ ਚੌਧਰੀਆਂ ਦੀ ਖ਼ਾਮੋਸ਼ੀ ਅਫ਼ਸੋਸਨਾਕ ਹੈ ਤੇ ਇਸ ਤੋਂ ਸਾਬਤ ਹੁੰਦਾ ਕਿ ਸਿੱਖ ਆਗੂ ਜਾਂ ਤਾਂ ਕੌਮੀ ਮਸਲਿਆਂ ਬਾਰੇ ਸੰਜੀਦਾ ਨਹੀਂ ਤੇ ਜਾਂ ਉਹ ਕੌਮ ਨੂੰ ਅਗਵਾਈ ਦੇਣ ਦੇ ਕਾਬਲ ਨਹੀਂ। ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਉਨ੍ਹਾਂ ਦੀ ਵੰਗਾਰ ਦਾ ਇਨ੍ਹਾਂ 'ਤੇ ਅਸਰ ਹੋਵੇਗਾ ਤੇ ਇਹ ਗੁਰਬਚਨ ਸਿੰਘ ਪੁਜਾਰੀ ਦੀ ਹਰਕਤ ਸਬੰਧੀ ਅਪਣਾ ਫ਼ਰਜ਼ ਨਿਭਾਉਣਗੇ।


ਉਨ੍ਹਾਂ ਕਿਹਾ ਕਿ ਸਿੱਖ ਆਗੂ ਕੌਮੀ ਮਸਲਿਆਂ ਬਾਰੇ ਸੰਜੀਦਾ ਨਹੀਂ ਹਨ। ਉਨ੍ਹਾਂ ਕਿਹਾ ਕਿ 6-7 ਜਨਵਰੀ ਦੇ ਦਿਨ ਮੁੰਬਈ ਵਿਚ ਗਿ. ਗੁਰਬਚਨ ਸਿੰਘ ਦੀ ਹਾਜ਼ਰੀ ਵਿਚ ਫ਼ਿਲਮੀ ਸਿਤਾਰਿਆਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਦਿਤੀ ਤੇ ਫਿਰ ਉਸ ਨੇ ਇਨ੍ਹਾਂ ਅਤੇ ਹੋਰ ਫ਼ਿਲਮੀ ਸਿਤਾਰਿਆਂ ਨੂੰ ਸਿਰੋਪਾਉ ਦਿਤੇ। ਉਸ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਮੱਥੇ ਵੀ ਟਿਕਾਏ। ਸਪੋਕਸਮੈਨ ਨੇ ਇਸ ਸਬੰਧੀ ਤਸਵੀਰਾਂ ਵੀ ਛਾਪੀਆਂ। ਬਾਕੀ ਮੀਡੀਆ ਵਿਚ ਵੀ ਇਹ ਸਾਰਾ ਕੁੱਝ ਛਪਿਆ ਪਰ ਮਜਾਲ ਹੈ ਕਿ ਕਿਸੇ ਸਿੱਖ ਆਗੂ ਜਾਂ ਅਖੌਤੀ ਨੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਇਸ ਮਸਲੇ 'ਤੇ ਕੋਈ ਐਕਸ਼ਨ ਲਿਆ ਹੋਵੇ। ਹੋਰ ਤਾਂ ਹੋਰ ਇਕ-ਅੱਧ ਨੂੰ ਛੱਡ ਕੇ ਕਿਸੇ ਨੇ ਫ਼ੋਕਾ ਬਿਆਨ ਵੀ ਨਹੀਂ ਦਿਤਾ। ਇਸ ਤੋਂ ਸਾਬਤ ਹੁੰਦਾ ਹੈ ਕਿ ਸਿੱਖ ਆਗੂ ਤੇ ਸਤਿਕਾਰ ਕਮੇਟੀ ਪੰਥਕ ਮਸਲਿਆਂ ਬਾਰੇ ਸੰਜੀਦਾ ਨਹੀਂ ਹਨ।

SHARE ARTICLE
Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement