ਧਰਮ ਯੁੱਧ ਕਾਨਫ਼ਰੰਸ ਮਾਨਾਵਾਲਾ ਵਿਖੇ 4 ਨੂੰ ਹੋਵੇਗੀ : ਭਾਈ ਮੋਹਕਮ ਸਿੰਘ, ਜਿੱਜੇਆਣੀ
Published : Feb 2, 2018, 1:14 am IST
Updated : Feb 1, 2018, 7:44 pm IST
SHARE ARTICLE

ਅੰਮ੍ਰਿਤਸਰ,1 ਫਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਜਨਰਲ ਸਕੱਤਰ ਭਾਈ ਪਰਮਜੀਤ ਸਿੰਘ ਜਿੱਜੇਆਣੀ ਨੇ ਅੱਜ ਇੱਥੇ ਗੱਲਬਾਤ ਦੌਰਾਨ ਦੱਸਿਆ ਕਿ 4 ਫਰਵੀ ਨੂੰ ਮਾਨਾਵਾਲਾ ਵਿਖੇ ਕਰਵਾਈ ਜਾ ਰਹੀ ਹੈ। ਧਰਮ ਯੁੱਧ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ ਹਨ। ਇਸ ਰੈਲੀ ਵਿਚ ਪੰਜਾਬ ਭਰ ਤੋਂ ਲੋਕ ਪੁੱਜ ਰਹੇ ਹਨ। ਇਸ ਰੈਲੀ 'ਚ ਅਦਾਲਤੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਮਜ਼ਦੂਰਾਂ-ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ, ਵਿੱਦਿਆ ਅਤੇ ਸਿਹਤ ਦੇ ਵਪਾਰੀਕਰਨ ਨੂੰ ਬੰਦ ਕਰਾਉਣ, ਪੰਜਾਬ ਦੇ ਪਾਣੀਆਂ ਅਤੇ ਕੁਦਰਤੀ ਸਾਧਨਾਂ ਦੀ ਲੁੱਟ ਰੋਕਣ, ਖੇਤੀਬਾੜੀ ਵਪਾਰ ਅਤੇ ਉਦਯੋਗਾਂ ਦੀ ਤਬਾਹੀ ਰੋਕਣ, ਥਰਮਲ ਪਲਾਂਟ ਦੇ ਵੇਚਣ ਅਤੇ ਨਿੱਜੀਕਰਨ ਰੋਕਣ ਲਈ, ਦਲਿਤਾਂ ਨੂੰ ਇਨਸਾਫ ਲੈਣ ਲਈ, ਨਸ਼ਿਆਂ ਦੇ ਰੋਕਣ, ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਕਰਾਉਣ ਅਤੇ ਪੰਥਕ ਸੰਸਥਾਵਾਂ ਨੂੰ ਪੰਥ ਧਰੋਹੀਆਂ ਅਤੇ ਬਲਾਤਕਾਰੀ ਸਾਧ ਦੇ ਚੇਲਿਆਂ ਤੋਂ ਅਜ਼ਾਦ ਕਰਾਉਣ, ਪੰਜਾਬ ਨੂੰ ਰਾਜਸੀ ਲੁੱਟੇਰਿਆਂ ਤੋਂ ਅਜ਼ਾਦ ਕਰਵਾ ਕੇ ਭਾਈ ਲਾਲੋ ਦੇ ਵਾਰਸਾਂ ਦੇ ਹੱਥਾਂ ਵਿਚ ਦੇਣ ਲਈ ਆਦਿ ਮਾਮਲਿਆਂ ਤੇ ਮੁੱਦਿਆਂ ਤੇ ਪਹੁੰਚ ਰਹੇ ਪੰਥਕ ਆਗੂ ਤੇ ਬੁੱਧੀਜੀਵ ਅਤੇ ਹੋਰ ਰਾਜਸੀ ਬੁਲਾਰੇ ਆਪੋ ਆਪਣੇ ਵਿਚਾਰ ਪੇਸ਼ ਕਰਨਗੇ। ਭਾਈ ਮੋਹਕਮ ਸਿੰਘ ਤੇ ਭਾਈ ਜਿੱਜੇਆਣੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਉਣ ਲਈ ਖਾਸ ਤੌਰ ਤੇ ਵਿਚਾਰਾਂ ਕੀਤੀਆਂ ਜਾਣਗੀਆਂ ਤਾਂ ਜੋ ਇਸ ਮਹਾਨ ਸੰਸਥਾ ਨੂੰ ਇਕ ਪਰਿਵਾਰ ਦੇ ਕਬਜੇ ਤੋਂ ਮੁਕਤ ਕਰਵਾਇਆ ਜਾ ਸਕੇ। ਭਾਈ ਮੋਹਕਮ ਸਿੰਘ ਨੇ ਦੋਸ਼ ਲਾਇਆ ਕਿ ਕੇਂਦਰ ਤੇ ਸੂਬਾ ਸਰਕਾਰ ਕਿਸਾਨ ਪੱਖੀ ਨੀਤੀਆਂ ਘੜਨ 'ਚ ਅਸਫਲ ਰਹੀਆਂ ਹਨ। ਭਾਈ ਮੋਹਕਮ ਸਿੰਘ ਨੇ ਪੰਜਾਬ ਦੇ ਦਰਿਆਈ ਪਾਣੀਆਂ, ਐਸ ਵਾਈ ਐਲ ਨਹਿਰ ਤੇ ਕਿਸਾਨੀ ਮੱਸਲਿਆਂ ਅਤੇ ਹੋਰ ਰਹੀਆਂ ਖੁਦਕੁਸ਼ੀਆਂ ਲਈ ਸਰਕਾਰ ਨੂੰ ਜੁੰਮੇਵਾਰ ਠਹਿਰਾਇਆ।

ਉਨ੍ਹਾਂ ਦੋਸ਼ ਲਾਇਆ ਕਿ ਖੇਤੀ ਨੀਤੀ ਕਿਸੇ ਵੀ ਸਰਕਾਰ ਨੇ ਨਹੀਂ ਘੜੀ, ਜਿਸ ਕਾਰਨ ਅੰਨਦਾਤੇ ਦੀ ਹਾਲਤ ਨਿਘਰਨ ਕਰਕੇ ਉਹ ਖੁਦਕੁਸ਼ੀਆਂ ਕਰ ਰਿਹਾ ਹੈ। ਪਾਣੀਆਂ ਦੀ ਵੰਡ 'ਚ ਕੇਂਦਰ ਦਾ ਰੋਲ ਸਭ ਤੋਂ ਘਟੀਆ ਤੇ ਪੰਜਾਬ ਨੂੰ ਬੰਜਰ ਬਣਾਉਣ ਵਾਲਾ ਹੈ ਤੇ ਧਰਮ ਯੁੱਧ ਮੋਰਚੇ ਲਈ ਸਾਂਝਾ ਘੋਲ ਕੀਤਾ ਗਿਆ ਪਰ ਖੁਦਗਰਜ਼ ਆਗੂਆਂ ਦੀ ਬਦੌਲਤ ਪੰਜਾਬ ਨੂੰ ਬਣਦਾ ਹੱਕ ਨਹੀਂ ਮਿਲਿਆ, ਜਿਸ ਦਾ ਅਸਰ ਪੰਜਾਬ ਦੀ ਖੇਤੀ ਤੇ ਵੀ ਪਿਆ। ਭਾਈ ਮੋਹਕਮ ਸਿੰਘ ਨੇ ਮੰਗ ਕੀਤੀ ਕਿ ਧਨਾਢ ਕਿਸਾਨੀ ਨੂੰ ਸਬਸਿਡੀ ਦੇਣ ਦੀ ਥਾਂ ਛੋਟੇ ਤੇ ਗੁਰਬਤ ਦੇ ਝੰਬੇ ਕਿਸਾਨ ਨੂੰ ਸਰਕਾਰੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਤੇ ਕਿਸਾਨ ਨੂੰ ਫਜੂਲ ਖਰਚਿਆਂ ਤੇ ਰੋਕ ਲਾਉਣੀ ਚਾਹੀਦੀ ਹੈ। ਉਨ੍ਹਾਂ ਵਿਆਹ ਸ਼ਾਦੀਆਂ ਤੇ ਘੱਟ ਤੋਂ ਘੱਟ ਖਰਚ ਕਰਨ ਦੀ ਸਲਾਹ ਦਿੱਤੀ। ਭਾਈ ਪਰਮਜੀਤ ਸਿੰਘ ਜਿੱਜੇਆਣੀ ਨੇ ਕਿਹਾ ਕਿ ਡਰੱਗਜ਼ ਤੇ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਲਈ ਦੋਸ਼ੀ ਪੁਲਿਸ ਤੇ ਸਿਆਸਤਦਾਨ, ਸਮੱਗਲਰਾਂ ਨੂੰ ਜੁੰਮੇਵਾਰ ਠਹਿਰਾਇਆ ਹੈ। ਉਨ੍ਹਾਂ ਗੱਭਰੂਆਂ ਨੂੰ ਅਪੀਲ ਕੀਤੀ ਕਿ ਉਹ ਮਿਆਰੀ ਪੜਾਈ ਤੇ ਸਿਹਤ ਵੱਲ ਧਿਆਨ ਦੇਣ ਤਾਂ ਜੋ ਨੌਜਵਾਨ ਮਾੜੇ ਕੰਮਾਂ ਤੋਂ ਬਚ ਸਕਣ। ਉਨ੍ਹਾਂ ਦਾ ਦੋਸ਼ ਹੈ ਕਿ ਗੈਂਗਸਟਰ ਅਕਾਲੀ ਸਰਕਾਰ ਦੀ ਦੇਣ ਹੈ।

SHARE ARTICLE
Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement