ਹੋਲੀ ਦਾ ਹੋਲੇ-ਮਹੱਲੇ ਨਾਲ ਕੋਈ ਸਬੰਧੀ ਨਹੀਂ
Published : Mar 4, 2018, 2:42 am IST
Updated : Mar 3, 2018, 9:12 pm IST
SHARE ARTICLE

ਟਾਂਗਰਾ, 3 ਮਾਰਚ (ਖ਼ਾਲਸਾ): ਗੁਰੂ ਗੋਬਿੰਦ ਸਿੰਘ ਜੀ ਵਲੋਂ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਖ਼ਾਲਸੇ ਦੀ ਸਾਜਨਾ ਕਰ ਕੇ ਸਦੀਆਂ ਤੋਂ ਲਤਾੜੇ ਹੋਏ ਗ਼ਰੀਬ ਅਤੇ ਦਲਿਤ ਲੋਕਾਂ ਨੂੰ ਗੁਲਾਮੀ ਤੋਂ ਮੁਕਤ ਕਰਨ ਲਈ ਖ਼ਾਲਸੇ ਨੂੰ ਹਥਿਆਰ ਬੰਦ ਕੀਤਾ। ਜਾਲਮ ਜਰਵਾਣਿਆਂ ਦਾ ਮੁਕਾਬਲਾ ਕਰਨ ਲਈ ਜੰਗ ਦਾ ਅਭਿਆਸ ਕਰਨ ਲਈ ਹੋਲਾ-ਮਹੱਲਾ ਆਰੰਭ ਕੀਤਾ। ਹੋਲੀ ਦਾ ਹੋਲੇ ਮਹੱਲੇ ਨਾਲ ਦੂਰ ਦਾ ਵੀ ਕੋਈ ਸਬੰਧ ਨਹੀਂ ਹੈ। ਹੋਲੀ ਸੰਸਕ੍ਰਿਤ ਦਾ ਸ਼ਬਦ ਹੈ, ਹੋਲਾ ਫ਼ਾਰਸੀ ਦਾ ਅਤੇ ਮਹੱਲਾ ਅਰਬੀ ਭਾਸ਼ਾ ਦਾ ਸ਼ਬਦ ਹੈ। ਹੋਲੇ ਦਾ ਅਰਥ ਹੱਲਾ ਬੋਲਣਾ ਅਤੇ ਮਹੱਲਾ ਜਿਸ ਥਾਂ 'ਤੇ ਹਮਲਾ ਕਰਨਾ ਹੈ। ਦੁਸ਼ਮਣਾਂ ਦਾ ਮੁਕਾਬਲਾ ਕਰਨ ਲਈ ਹਰ ਤਰ੍ਹਾਂ ਦੇ ਰਵਇਤੀ ਹਥਿਆਰਾਂ ਨਾਲ ਜੰਗੀ ਅਭਿਆਸ ਕੀਤਾ ਜਾਂਦਾ ਸੀ ਪਰ ਹੋਲੀਆਂ ਦੇ ਤਿਉਹਾਰ ਨੂੰ ਜਿਸ ਤਰ੍ਹਾਂ ਹੋਲੇ ਮਹੱਲੇ ਨਾਲ ਜੋੜ ਦਿਤਾ ਗਿਆ, ਉਸ ਨਾਲ ਹੋਲੇ-ਮਹੱਲੇ ਦੀ  ਵਿਲੱਖਣਤਾ ਖ਼ਤਮ ਹੁੰਦੀ ਜਾ ਰਹੀ ਹੈ। ਸਿੱਖ ਸੰਗਤ ਹੋਲੀਆਂ ਸ਼ੁਰੂ ਹੁੰਦਿਆਂ ਹੀ ਆਨੰਦਪੁਰ ਸਾਹਿਬ ਜਾਣਾ ਸ਼ੁਰੂ ਕਰ ਦਿੰਦੀਆਂ। ਸ਼ਰਧਾ ਭਾਵਨਾ ਰੱਖਣ ਵਾਲੇ ਗੁਰਸਿੱਖ ਰਸਤਿਆਂ ਵਿਚ ਲੰਗਰ ਲਗਾਉਣੇ ਸ਼ੁਰੂ ਕਰ ਦਿੰਦੇ ਹਨ ਪਰ ਇਸ ਵਾਰ ਲੰਗਰਾਂ ਦਾ ਇਕ ਨਵਾਂ ਰੀਕਾਰਡ ਬਣ ਗਿਆ। ਇਕ ਕਿਲੋ ਮੀਟਰ ਤੋਂ ਘੱਟ ਫ਼ਾਸਲੇ ਤੇ ਦੋ ਜਾਂ ਤਿੰਨ ਥਾਂ 'ਤੇ ਵੀ ਲੰਗਰ ਲੱਗੇ ਹੋਏ ਸਨ। 


ਲੰਗਰਾਂ ਦਾ ਪ੍ਰਬੰਧ ਕਰਨ ਵਾਲਿਆਂ ਵਿਚ ਅਥਾਹ ਸ਼ਰਧਾ ਹੈ। ਦਿਨ-ਰਾਤ ਹਾਜ਼ਰ ਰਹਿ ਕੇ ਸੇਵਾ ਕਰਨ ਵਾਲਿਆਂ ਵਿਚ ਬਹੁਤ ਥੋੜੀ ਗਿਣਤੀ ਵਾਲੇ ਸਾਬਤ ਸੂਰਤ ਗੁਰਸਿੱਖ ਵੀ ਹੋਲੇ ਮੁਹੱਲੇ ਦੇ ਇਤਿਹਾਸ ਤੋਂ ਬਿਲਕੁਲ ਹੀ ਕੋਈ ਜਾਣਕਾਰੀ ਨਹੀਂ ਰਖਦੇ। ਸਿੱਖੀ ਤੋਂ ਬਹੁਤੀ ਗਿਣਤੀ ਵਿਚ ਪਤਿਤ ਹੋ ਚੁੱਕੇ ਨੌਜਵਾਨ ਇਸ ਨੂੰ ਇਕ-ਦੂਜੇ 'ਤੇ ਰੰਗ ਸੁੱਟਣ, ਲਲਕਾਰੇ ਮਾਰਨ ਖਰਮਤੀ ਕਰਨ ਵਾਲਾ ਉੱਚੀ ਆਵਾਜ਼ ਵਿਚ ਡੀਜੇ ਵਜਾਉਣ ਆਦਿ ਤਿਉਹਾਰ ਹੀ ਸਮਝਦੇ, ਗਲੀਆਂ ਮੁਹੱਲਿਆਂ ਵਿਚ ਹਥਾਂ ਵਿਚ ਰੰਗ ਲੈ ਕੇ ਸ਼ੋਰ ਮਚਾਉਂਦੇ ਘਮੁੰਦੇ ਹਨ। ਸ੍ਰੋਮਣੀ ਕਮੇਟੀ ਕੋਈ ਇਸ ਤਰ੍ਹਾਂ ਪ੍ਰਬੰਧ ਨਹੀਂ ਕਰ ਸਕੀ। ਇਸ ਤਰ੍ਹਾਂ ਲੰਗਰ ਦੀ ਸੇਵਾ ਕਰਨ ਵਾਲਿਆਂ ਨੂੰ ਹੋਲੇ ਮਹੱਲੇ ਦੇ ਸਿੱਖ ਇਤਿਹਾਸ ਤੋਂ ਜਾਣਕਾਰੀ ਦੇਣ ਵਾਲਾ ਸਾਹਿਤ ਜਾਂ ਕੋਈ ਪ੍ਰਚਾਰਕਾਂ ਦਾ ਪ੍ਰਬੰਧ ਨਹੀਂ ਕੀਤਾ ਗਿਆ ਜਿਸ ਕਾਰਨ ਸਿਰਫ਼ ਲੰਗਰਾਂ ਅਤੇ ਡੀਜੇ ਦੇ ਸ਼ੋਰ ਸ਼ਰਾਬਿਆਂ ਵਾਲਾ ਤਿਉਹਾਰ ਬਣ ਕੇ ਰਹਿ ਗਿਆ ਹੈ।

SHARE ARTICLE
Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement