ਕਲਕੱਤਾ ਵਰਗੇ ਵਿਦਵਾਨ ਦਾ ਤੁਰ ਜਾਣਾ ਸਿੱਖ ਕੌਮ ਨੂੰ ਝਟਕਾ : ਜਥੇਦਾਰ
Published : Jan 19, 2018, 2:17 am IST
Updated : Jan 18, 2018, 8:47 pm IST
SHARE ARTICLE

ਅੰਮ੍ਰਿਤਸਰ, 18 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਚਾਟੀਵਿੰਡ ਸਮਸ਼ਾਨਘਾਟ ਵਿਖੇ ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਸ. ਮਨਜੀਤ ਸਿੰਘ ਕਲਕੱਤਾ ਵਰਗੇ ਵਿਦਵਾਨ ਦਾ ਤੁਰ ਜਾਣਾ ਸਿੱਖ ਕੌਮ ਨੂੰ ਝਟਕਾ ਹੈ, ਜਿਥੇ ਲਿਆਕਤ ਵਾਲੇ ਆਗੂਆਂ ਦੀ ਘਾਟ ਦਿਨ ਬ ਦਿਨ ਵੱਧ ਰਹੀ ਹੈ। ਜਥੇਦਾਰ ਨੇ ਕਿਹਾ ਕਿ ਮਨਜੀਤ ਸਿੰਘ ਕਲਕੱਤਾ ਪੰਥ ਦੇ ਰੋਸ਼ਨ ਦਿਮਾਗ ਆਗੂ ਸਨ ਜਿਨ੍ਹਾਂ ਦਾ ਹਰ ਲਫ਼ਜ਼ ਸਿੱਖ ਕੌਮ ਲਈ ਰਾਹ ਦਸੇਰਾ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ. ਮਨਜੀਤ ਸਿੰਘ ਕਲਕੱਤਾ ਨੂੰ ਅਕੀਦਤ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਉਹ ਕਰਮਯੋਗੀ ਤੇ ਸੱਚ ਦੇ ਮਾਰਗ ਤੇ ਚੱਲਣ ਵਾਲੀ ਅਜਿਹੀ ਸ਼ਖ਼ਸੀਅਤ ਸਨ ਜੋ ਸਾਰਿਆਂ ਲਈ ਮਾਰਗ ਦਰਸ਼ਕ ਸੀ। ਸ. ਮਨਜੀਤ ਸਿੰਘ ਕਲਕੱਤਾ ਇਕ ਮਹਾਨ ਸੰਸਥਾ ਸੀ, ਜਿਸ ਨੇ ਨਿਰਭੈ ਹੋ ਕੇ ਪੰਜਾਬ ਤੇ ਪੰਥ ਦੀ ਸੇਵਾ ਕੀਤੀ। ਉਹ ਬਾਣੀ ਤੇ ਬਾਣੇ ਨਾਲ ਜੁੜੇ ਸਨ ਜਿਨ੍ਹਾਂ ਨੂੰ ਉਹ ਪੰਜਾਬ ਸਰਕਾਰ ਵਲੋਂ ਸ਼ਰਧਾ ਦੇ ਫੁੱਲ ਭੇਂਟ ਕਰਨ ਆਏ ਹਨ। ਸ. ਕਲਕੱਤਾ ਦਾ ਵਿਛੋੜਾ ਅਸਹਿ ਤੇ ਅਕਹਿ ਹੈ, ਜੋ ਬਣਿਆ ਉਸ ਢਹਿਣਾ ਹੈ ਪਰ ਮਨਜੀਤ ਸਿੰਘ ਕਲਕੱਤਾ ਵਰਗੀਆਂ ਵਿਦਵਾਨ ਹਸਤੀਆਂ ਰੋਜ਼-ਰੋਜ਼ ਨਹੀਂ ਜੰਮਦੀਆਂ। ਕਾਂਗਰਸ ਆਗੂ ਓਮ ਪ੍ਰਕਾਸ਼ ਸੋਨੀ ਸਾਬਕਾ ਐਮ ਐਲ ਏ ਨੇ ਸੰਨ 1997 ਦੀਆਂ ਯਾਦਾਂ ਤਾਜਾ ਕਰਦਿਆਂ ਕਿਹਾ ਕਿ ਉਹ ਉਸ ਸਮੇਂ ਪਹਿਲੀ ਵਾਰ ਵਿਧਾਇਕ ਤੇ ਸ. ਕਲਕੱਤਾ ਵੀ ਪਹਿਲੀ ਵਾਰੀ ਕੈਬਨਿਟ ਮੰਤਰੀ ਬਣੇ ਸਨ। ਉਸ ਸਮੇਂ ਪੰਜਾਬ ਵਿਧਾਨ ਸਭਾ 'ਚ ਮਨਜੀਤ ਸਿੰਘ ਕਲਕੱਤਾ ਦੀ ਬੁਲੰਦ ਆਵਾਜ਼ ਹਮੇਸ਼ਾ ਪੰਜਾਬ ਤੇ ਖ਼ਾਸ ਕਰ ਕੇ ਗੁਰੂ ਘਰ ਅੰਮ੍ਰਿਤਸਰ ਦੇ ਆਵਾਮ ਦੀਆਂ ਜ਼ਰੂਰਤਾਂ ਲਈ ਗੂੰਜਦੀ ਸੀ ਤੇ ਉਹ ਧੜੱਲੇ ਨਾਲ ਬਤੌਰ ਮੰਤਰੀ ਕੰਮ ਕਰਦੇ ਸਨ। 


ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮਨਜੀਤ ਸਿੰਘ ਕਲਕੱਤਾ ਨੂੰ ਯਾਦ ਕਰਦਿਆ ਕਿਹਾ ਕਿ ਉਹ ਸਾਡੇ ਮਾਰਗ ਦਰਸ਼ਕ ਹਨ ਜੋ ਸਦੀਵੀਂ ਵਿਛੋੜਾ ਦੇਣ ਬਾਅਦ ਵੀ ਅਮਿੱਟ ਯਾਦ ਤੇ ਸਮਾਜ ਨੂੰ ਜਾਗਰੂਕ ਕਰਨ ਲਈ ਲਕੜਾਂ ਦੀ ਥਾਂ ਗੈਸ ਨਾਲ ਸਸਕਾਰ ਲਈ ਵਸੀਅਤ ਛੱਡ ਗਏ। ਔਜਲਾ ਮੁਤਾਬਕ ਸ. ਕਲਕੱਤਾ ਜਾਣਦੇ ਸਨ ਕਿ ਬਾਲਣ ਦੇ ਪ੍ਰਦੂਸ਼ਣ ਤੋਂ ਹਰ ਵਰਗ ਪੀੜਤ ਹੈ। ਅੱਜ ਮਨਜੀਤ ਸਿੰਘ ਕਲਕੱਤਾ ਦਾ ਗ਼ੈਸ ਨਾਲ ਕੀਤਾ ਗਿਆ ਸਸਕਾਰ ਇਕ ਵਖਰਾ ਸੰਦੇਸ਼ ਉਹ ਸਾਡੇ ਸਭ ਲਈ ਛੱਡ ਗਏ ਹਨ ਤੇ ਇਹੋ ਜਿਹੀਆਂ ਵਿਦਵਾਨ ਸਖ਼ਸੀਅਤਾਂ ਦੀ ਘਾਟ ਸਿਆਸੀ, ਧਾਰਮਕ ਤੇ ਸਮਾਜਕ ਖੇਤਰ 'ਚ ਹਮੇਸ਼ਾਂ ਗੂੰਜਦੀ ਰਹੇਗੀ। ਭਾਜਪਾ ਦੀ ਸਾਬਕਾ ਕੌਮੀ ਮੀਤ ਪ੍ਰਧਾਨ ਪ੍ਰੋ. ਲਕਸ਼ਮੀ ਕਾਂਤ ਚਾਵਲਾ ਸਾਬਕਾ ਮੰਤਰੀ ਨੇ ਕਿਹਾ ਕਿ ਸ. ਕਲਕੱਤਾ ਅੰਮ੍ਰਿਤਸਰ ਦੀ ਵੱਡੀ ਹਸਤੀ ਸੀ। ਪ੍ਰੋ. ਚਾਵਲਾ ਨੇ ਕਿਹਾ ਕਿ ਉਨ੍ਹਾਂ ਦੀ ਹਰ ਮਸਲੇ 'ਤੇ ਡੂੰਘੀ ਪਕੜ ਸੀ। ਇਸ ਮੌਕੇ ਜਿਲ੍ਹਾ ਭਾਜਪਾ ਪ੍ਰਧਾਨ ਐਡਵੋਕੇਟ ਰਾਜੇਸ਼ ਹਨੀ ਵੀ ਮੌਜੂਦ ਸਨ।

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement