
ਅੰਮ੍ਰਿਤਸਰ, 18 ਸਤੰਬਰ
(ਸੁਖਵਿੰਦਰਜੀਤ ਸਿੰਘ ਬਹੋੜੂ) : ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਖੁਲ੍ਹੇ ਲਾਂਘੇ ਲਈ
ਸੰਗਰਾਂਦ ਦੇ ਦਿਹਾੜੇ ਤੇ ਸੰਗਤ ਲਾਂਘਾ ਕਰਤਾਰਪੁਰ ਜਥੇਬੰਦੀ ਨੇ ਡੇਰਾ ਬਾਬਾ ਨਾਨਕ
ਭਾਰਤ-ਪਾਕਿ ਸਰਹੱਦ 'ਤੇ ਮੁੜ ਮਹੀਨਾਵਾਰ ਅਰਦਾਸ ਕੀਤੀ। ਅਰਦਾਸ ਤੋਂ ਪਹਿਲਾਂ ਸੰਗਤ ਵਿਚ
ਵਿਚਾਰਾਂ ਹੋਈਆਂ।
ਜਥੇਬੰਦੀ ਦੇ ਮੁਖੀ ਬੀ.ਐਸ. ਗੁਰਾਇਆ ਨੇ ਦਸਿਆ ਕਿ ਜਥੇਬੰਦੀ ਨੇ
ਮੀਡੀਆ ਰਾਹੀਂ ਸੰਗਤ ਨੂੰ ਅਪੀਲ ਕੀਤੀ ਕਿ ਗੁਰਦਾਸਪਰੁ ਦੀ ਉਪ ਚੋਣ ਵਿਚ ਸਿਰਫ਼ ਉਸ
ਉਮੀਦਵਾਰ ਨੂੰ ਤਰਜੀਹ ਦਿਤੀ ਜਾਵੇ ਜਿਹੜਾ ਲਾਂਘੇ ਦੀ ਗੱਲ ਪਾਰਲੀਮੈਂਟ ਵਿਚ ਕਰਨ ਦੀ
ਕੋਸ਼ਿਸ਼ ਕਰੇ। ਅਰਦਾਸ ਮੌਕੇ ਭਜਨ ਸਿੰਘ, ਸਰਬਜੀਤ ਸਿੰਘ ਕਲਸੀ, ਗੁਰਬਚਨ ਸਿੰਘ
ਸੁਲਤਾਨਵਿੰਡ, ਮਨੋਹਰ ਸਿੰਘ ਚੇਤਨਪੁਰਾ ਹੋਰ ਸੰਗਤ ਹਾਜ਼ਰ ਸੀ