ਕੁੱਝ ਡੇਰੇਦਾਰਾਂ ਵਲੋਂ ਰਹਿਤ ਮਰਿਆਦਾ ਨੂੰ ਮੁੜ ਬਦਲਣ ਦੇ ਯਤਨ ਸ਼ੁਰੂ
Published : Feb 3, 2018, 11:16 pm IST
Updated : Feb 3, 2018, 5:46 pm IST
SHARE ARTICLE

ਤਰਨਤਾਰਨ, 3 ਫ਼ਰਵਰੀ (ਚਰਨਜੀਤ ਸਿੰਘ): ਕੁੱਝ ਡੇਰੇਦਾਰਾਂ ਨੇ ਅਕਾਲ ਤਖ਼ਤ ਤੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਨੂੰ ਇਕ ਵਾਰ ਮੁੜ ਤੋਂ ਬਦਲਣ ਲਈ ਯਤਨ ਸ਼ੁਰੂ ਕਰ ਦਿਤੇ ਹਨ। ਇਸ ਲਈ ਕੁੱਝ ਧਾਰਮਕ ਆਗੂਆਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਮੀਟਿੰਗਾਂ ਵੀ ਸ਼ੁਰੂ ਕਰ ਦਿਤੀਆਂ ਹਨ ਤੇ ਉਨ੍ਹਾਂ ਧੜਿਆਂ ਨੂੰ ਆਸ ਹੈ ਕਿ ਲੌਂਗੋਵਾਲ ਜੋ ਖ਼ੁਦ ਇਕ ਡੇਰੇ ਦੇ ਮੁਖੀ ਹਨ, ਸਿੱਖ ਰਹਿਤ ਮਰਿਆਦਾ ਵਿਚ ਉਨ੍ਹਾਂ ਦੀ ਮਨਸ਼ਾ ਮੁਤਾਬਕ ਤਬਦੀਲੀਆਂ ਕਰ ਦੇਣਗੇ।
ਦਮਦਮੀ ਟਕਸਾਲ ਦੇ ਸਾਰੇ ਧੜਿਆਂ ਨੇ ਕਰੀਬ 2 ਸਾਲ ਪਹਿਲਾਂ ਵੀ ਇਹ ਕੋਸ਼ਿਸ਼ ਕੀਤੀ ਸੀ ਪਰ ਇਹ ਕੋਸ਼ਿਸ਼ ਸਫ਼ਲ ਨਹੀਂ ਸੀ ਹੋ ਸਕੀ। ਹੁਣ ਫਿਰ ਇਕ ਵਾਰ ਮੁੜ ਤੋਂ ਅਕਾਲ ਤਖ਼ਤ ਤੋਂ ਜਾਰੀ ਸਿੱਖ ਰਹਿਤ ਮਰਿਆਦਾ ਵਿਚ ਤਬਦੀਲੀਆਂ ਕਰਨ ਲਈ ਕੁੱਝ ਧਿਰਾਂ ਯਤਨਸ਼ੀਲ ਹੋ ਚੁੱਕੀਆਂ ਹਨ। ਜਾਣਕਾਰੀ ਮੁਤਾਬਕ ਇਸ ਕਾਰਜ ਨੂੰ ਨੇਪਰੇ ਚਾੜਣ ਲਈ ਸ਼ੋਮਣੀ ਕਮੇਟੀ ਦੇ ਕੁੱਝ ਅਧਿਕਾਰੀ ਵੀ ਪੱਬਾਂ ਭਾਰ ਹੋਏ ਹਨ ਤੇ ਉਨ੍ਹਾਂ ਅਧਿਕਾਰੀਆਂ ਦੀ ਦਿਲੀ ਇੱਛਾ ਹੈ ਕਿ ਸਿੱਖ ਮਰਿਆਦਾ ਵਿਚ ਸੋਧ ਕਰ ਕੇ ਇਸ ਨੂੰ ਸੰਤ ਸਮਾਜ ਦੀਆਂ ਭਾਵਨਾਵਾਂ ਮੁਤਾਬਕ ਤਿਆਰ ਕਰ ਕੇ ਲਾਗੂ ਕਰ ਦਿਤਾ ਜਾਵੇ। ਇਸ ਮਾਮਲੇ 'ਤੇ ਸਰਗਰਮ ਧਿਰਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੂੰ ਸਿੱਖ ਰਹਿਤ ਮਰਿਆਦਾ ਵਿਚ ਤਬਦੀਲੀਆਂ ਕਰਨ ਲਈ ਜ਼ੋਰ ਪਾਇਆ ਪਰ ਜਥੇਦਾਰ ਨੇ ਇਸ ਮਾਮਲੇ 'ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿਤਾ ਸੀ। 


ਜਾਣਕਾਰੀ ਮੁਤਾਬਕ ਨਿਤਨੇਮ ਦੀਆਂ ਬਾਣੀਆਂ ਜੋ ਪ੍ਰਵਾਨਤ ਰਹਿਤ ਮਰਿਆਦਾ ਮੁਤਾਬਿਕ ਤਿੰਨ (ਜਪੁਜੀ ਸਾਹਿਬ, ਜਾਪੁ ਸਾਹਿਬ ਅਤੇ ਸਵਯੈ) ਹਨ ਨੂੰ ਵਧਾ ਕੇ ਪੰਜ ਕਰਨਾ (ਵਡੀ ਚੋਪਈ ਅਤੇ ਅਨੰਦ ਸਾਹਿਬ ਨੂੰ ਸ਼ਾਮਲ ਕਰਨਾ), ਰਹਿਰਾਸ ਵਿਚ ਪੜ੍ਹੀ ਜਾਂਦੀ ਬਾਣੀ ਚੋਪਈ ਦੇ ਪਾਠ ਨੂੰ ਪੂਰਾ ਕਰਨਾ ਸ਼ਾਮਲ ਹੈ।  ਇਸ ਸਬੰਧੀ ਕੁੱਝ ਮਹੀਨੇ ਪਹਿਲਾਂ ਅੰਮ੍ਰਿਤਸਰ ਵਿਚ ਹੋਈ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਵਿਚ ਜਦ ਧਰਮ ਪ੍ਰਚਾਰ ਕਮੇਟੀ ਦੇ ਕੁੱਝ ਮੈਂਬਰਾਂ ਨੇ  ਇਤਿਹਾਸਕ ਸ੍ਰੋਤਾਂ ਦੇ ਹਵਾਲੇ ਦੇ ਕੇ ਸਿੱਖ ਰਹਿਤ ਮਰਿਆਦਾ ਵਿਚ ਸੋਧਾਂ ਕਰਨ ਲਈ ਆਵਾਜ਼ ਬੁਲੰਦ ਕੀਤੀ ਸੀ ਤਾਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਇਸ ਦਾ ਵਿਰੋਧ ਕਰਦਿਆਂ ਆਵਾਜ਼ ਬੁਲੰਦ ਕੀਤੀ ਸੀ। ਡਾ. ਰੂਪ ਸਿੰਘ ਨੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰਾਂ ਨੂੰ ਸਪੱਸ਼ਟ ਕਰ ਦਿਤਾ ਕਿ ਉਨ੍ਹਾਂ ਦੇ ਕਾਰਜਕਾਲ ਵਿਚ ਅਜਿਹਾ ਕਰਨਾ ਸੰਭਵ ਨਹੀਂ ਹੈ। ਇਸ ਤੋਂ ਬਾਅਦ ਸੋਧਾਂ ਦੀ ਮੰਗ ਕਰਨ ਵਾਲੇ ਪਿੱਛੇ ਹਟੇ ਸਨ ਪਰ ਹੁਣ ਮੁੜ ਤੋ ਇਹ ਧਿਰਾਂ ਸਰਗਰਮੀ ਵਿਖਾ ਰਹੀਆਂ ਹਨ।  

SHARE ARTICLE
Advertisement

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM

Police ਨੇ ਠੋਕੇ Mani Bouncer ਦਾ ਕਤਲ ਕਰਨ ਵਾਲੇ ਸ਼ੂਟਰ.. Encounter ਦੀਆਂ ਸਿੱਧੀਆਂ ਤਸਵੀਰਾਂ!

09 May 2024 3:56 PM

Captain Amarinder ਦੀ ਚਾਚੀ ਕਰੇਗੀ Preneet Kaur ਖਿਲਾਫ਼ ਪ੍ਰਚਾਰ! ਕਹਿੰਦੇ, 'ਇਨ੍ਹਾਂ ਨੇ ਮੇਰੇ ਨਾਲ ਮਾੜੀ ਕੀਤੀ !'

09 May 2024 3:19 PM

?Debate Live : 'ਹਰਨਾਮ ਸਿੰਘ ਧੂੰਮਾ ਖੁਦ ਵੀ ਵਿਆਹ ਕਰਵਾਉਣ ਤੇ ਪੰਥ ਨੂੰ ਵਧਾਉਣ ਲਈ 2-4 ਬੱਚੇ ਪੈਦਾ ਕਰਨ'..

09 May 2024 11:16 AM

Big Breaking : ਸਪੋਕਸਮੈਨ ਦੀ ਖ਼ਬਰ 'ਤੇ ਲੱਗੀ ਮੋਹਰ, ਫਿਰੋਜ਼ਪੁਰ ਤੋਂ ਕੈਪਟਨ ਦੇ ਖ਼ਾਸ ਰਾਣਾ ਸੋਢੀ ਨੂੰ ਮਿਲੀ ਟਿਕਟ

09 May 2024 10:02 AM
Advertisement