ਮਿੱਟੀ ਦੇ ਦੀਵੇ ਬਾਲ ਕੇ ਦੀਵਾਲੀ ਮਣਾਉਣ ਦੀ ਪ੍ਰੇਰਨਾ ਸਨਾਤਨੀ ਮਤ ਦਾ ਪ੍ਰਚਾਰ : ਜਾਚਕ
Published : Oct 9, 2017, 11:20 pm IST
Updated : Oct 9, 2017, 5:50 pm IST
SHARE ARTICLE

ਕੋਟਕਪੂਰਾ, 9 ਅਕਤੂਬਰ (ਗੁਰਿੰਦਰ ਸਿੰਘ): ਮੋਦੀ ਸਰਕਾਰ ਭਾਰਤ ਨੂੰ ਹਿੰਦੂ ਰਾਸ਼ਟਰ ਵਜੋਂ ਸਥਾਪਤ ਕਰਨ ਲਈ ਸਿਖਿਆ ਵਿਭਾਗ ਦੀ ਵੀ ਖ਼ੂਬ ਵਰਤੋਂ ਕਰ ਰਹੀ ਹੈ। ਹਿੰਦੂਤਵੀ ਪ੍ਰਚਾਰ ਲਈ ਜਿਵੇਂ ਪਹਿਲੇ ਯੋਗ ਦਿਵਸ ਬਹਾਨੇ ਸਕੂਲੀ ਵਿਦਿਆਰਥੀਆਂ ਨੂੰ ਸੂਰਜ ਨਮਸਕਾਰ ਕਰਨ ਲਈ ਪ੍ਰੇਰਤ ਕੀਤਾ ਗਿਆ ਸੀ, ਤਿਵੇਂ ਹੁਣ ਵਾਤਾਵਰਣ ਦੀ ਸ਼ੁਧਤਾ ਲਈ ਗਰੀਨ ਦੀਵਾਲੀ ਬਹਾਨੇ ਸਕੂਲੀ ਵਿਦਿਆਰਥੀਆਂ ਨੂੰ ਬਿਜਲੀ ਦੀ ਥਾਂ ਮਿੱਟੀ ਦੇ ਦੀਵੇ ਬਾਲ ਕੇ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰਨਾ, ਅਸਲ 'ਚ ਹਿੰਦੂਤਵੀ ਸਨਾਤਨੀ ਮਤ ਦਾ ਪ੍ਰਚਾਰ ਹੈ ਕਿਉਕਿ ਹਿੰਦੁਸਤਾਨੀ ਦੀਵਾਲੀ ਦਾ ਤਿਉਹਾਰ ਸਮਾਜ ਵਿਚ ਤ੍ਰੇਤਾਯੁਗੀ ਰਾਮ ਭਗਤੀ ਤੇ ਲਛਮੀ ਪੂਜਾ ਦ੍ਰਿੜ ਕਰਵਾਉਂਦਾ ਹੈ। ਇਨ੍ਹਾਂ ਸ਼ਬਦਾਂ ਪ੍ਰਗਟਾਵਾ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿ. ਜਗਤਾਰ ਸਿੰਘ ਜਾਚਕ ਨੇ ਨਿਊਯਾਰਕ ਤੋਂ ਭੇਜੇ ਪ੍ਰੈੱਸ ਨੋਟ ਵਿਚ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਦੀਵੇ ਬਲਣ ਨਾਲ ਇਕ ਤਾਂ ਘਿਉੁ ਅਤੇ ਸਰੋਂ ਦੇ ਤੇਲ ਦੀ ਬੇਲੋੜੀ ਖ਼ਪਤ ਹੁੰਦੀ ਹੈ ਅਤੇ ਦੂਜੇ ਪਾਸੇ ਦੀਵਿਆਂ ਦੇ ਧੂੰਏ ਨਾਲ ਵਾਤਾਵਰਣ ਪ੍ਰਦੂਸ਼ਣ 'ਚ ਵਾਧਾ ਹੁੰਦਾ ਹੈ,


 ਤੀਜੇ ਮਿੱਟੀ ਦੇ ਦੀਵੇ ਖਿਲਰਣ ਅਤੇ ਉਨ੍ਹਾਂ ਦੀ ਸੰਭਾਲ ਮੌਕੇ ਭੂਮੀ ਪ੍ਰਦੂਸ਼ਣ ਫ਼ੈਲਦਾ ਹੈ। ਇਸ ਲਈ ਜੇ ਵਾਤਾਵਰਣ ਵਿਚ ਵੱਧ ਰਹੇ ਪ੍ਰਦੂਸ਼ਣ ਤੋਂ ਬਚਣ ਲਈ ਦੀਵਾਲੀ ਮੌਕੇ ਵਿਦਿਆਰਥੀਆਂ ਨੂੰ ਹਰੇ ਪੌਦੇ  ਲਾਉਣ ਤੇ ਵੰਡਣ ਦੀ ਪ੍ਰੇਰਨਾ ਦੇ ਨਾਲ ਦੀਵਿਆਂ ਦੀ ਥਾਂ ਬਿਜਲੀ ਦੇ ਛੋਟੇ ਬਲਬਾਂ ਦੀਆਂ ਲੜੀਆਂ ਜਗਾਉਣ ਲਈ ਉਤਸ਼ਾਹਤ ਕੀਤਾ ਜਾਂਦਾ ਤਾਂ ਕਿਸੇ ਵੀ ਕੌਮ ਜਾਂ ਧਾਰਮਕ ਜਥੇਬੰਦੀ ਨੂੰ ਕੋਈ ਇਤਰਾਜ਼ ਨਾ ਹੁੰਦਾ ਕਿਉਂਕਿ ਰੌਸ਼ਨੀ ਦੇ ਤਿਉਹਾਰ ਹੋਰ ਵੀ ਕਈ ਦੇਸ਼ਾਂ ਵਿਚ ਮਨਾਏ ਜਾਂਦੇ ਹਨ। ਅੰਤ 'ਚ ਗਿਆਨੀ ਜਾਚਕ ਨੇ ਭਾਰਤੀ ਸਿਖਿਆ ਵਿਭਾਗ ਦੇ ਉਪਰੋਕਤ ਆਦੇਸ਼ ਦੇ ਢੋਲ ਦੀ ਪੋਲ ਖੋਲਦਿਆਂ ਦਸਿਆ ਕਿ ਪੌਰਾਣਿਕ ਮਤੀ ਹਿੰਦੂ ਪੁਜਾਰੀਆਂ ਦੀ ਮਨੌਤ ਮੁਤਾਬਕ ਘਿਉ ਜਾਂ ਤੇਲ ਦੀ ਜੋਤੀ ਬਿਨਾਂ ਦੇਵ-ਪੂਜਾ ਨਹੀਂ ਹੋ ਸਕਦੀ। ਆਸ ਹੈ ਕਿ ਦੇਸ਼ ਭਰ ਦੇ ਵਾਤਾਵਰਣ ਪ੍ਰੇਮੀ ਤੇ ਸਰਬਸਾਂਝੇ ਲੋਕ ਰਾਜ ਦੇ ਹਮਾਇਤੀ ਸੱਜਣ ਤੇ ਜਥੇਬੰਦੀਆਂ ਸਰਕਾਰ ਦੇ ਉਪਰੋਕਤ ਤੁਗਲਕੀ ਫ਼ਰਮਾਣ ਦੀ ਵਿਰੋਧਤਾ ਕਰਨਗੇ ਤਾਕਿ ਸੰਸਾਰ ਭਰ ਵਿਖੇ ਆਧੁਨਿਕੀ ਵਿਗਿਆਨਕ ਸੋਚ ਦੇ ਸਾਹਮਣੇ ਹਿੰਦੁਸਤਾਨੀ ਪਛੜੀ ਤੇ ਪਥਰਯੁਗੀ ਸੋਚ ਦਾ ਹੋਰ ਦੀਵਾਲਾ ਨਿਕਲਣ ਤੋਂ ਬਚਾ ਹੋ ਸਕੇ।

SHARE ARTICLE
Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement