
ਪੇਸ਼ਾਵਰ,
7 ਸਤੰਬਰ: ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿਚ ਕਿਰਾਏ ਨਾਲ ਜੁੜੇ ਇਕ ਵਿਵਾਦ ਨੂੰ ਲੈ ਕੇ
ਇਕ ਨਿਜੀ ਸਕੂਲ ਦੇ ਬੰਦ ਹੋਣ ਨਾਲ ਲਗਭਗ 300 ਵਿਦਿਆਰਥੀਆਂ ਨੂੰ ਦੂਜੇ ਸਕੂਲਾਂ ਵਿਚ ਭੇਜ
ਦਿਤਾ ਹੈ। ਇਨ੍ਹਾਂ ਵਿਦਿਆਰਥਂਆਂ ਜ਼ਿਆਦਾਤਰ ਵਿਦਿਆਰਥੀ ਸਿੱਖ ਅਤੇ ਹਿੰਦੂ ਹਨ।
ਸਕੂਲ
ਦੇ ਮਾਲਕ ਨਾਲ ਵਿਵਾਦ ਤੋਂ ਬਾਅਦ ਜ਼ਮੀਨ ਦੇ ਮਾਲਕ ਨੇ ਪੇਸ਼ਾਵਰ ਦੇ ਮੁਹੱਲਾ ਜੋਗਨ ਸ਼ਾਹ
ਸਥਿਤ ਰਾਈਜ਼ਿੰਗ ਹੋਪ ਸਕੂਲ ਨੂੰ ਬੰਦ ਕਰ ਦਿਤਾ। ਇਸ ਤੋਂ ਬਾਅਦ ਕੇਪੀ ਮੁਢਲੀ ਅਤੇ ਮਾਧਮਿਕ
ਸਿਖਿਆ ਵਿਭਾਗ (ਈਐਸਈਡੀ) ਨੇ ਦੂਜੇ ਸਕੂਲਾਂ ਵਿਚ ਗਏ ਵਿਦਿਆਰਥੀਆਂ ਨੂੰ ਨਾਮਜ਼ਦਗੀ ਦੇਣ
ਦੀ ਪੇਸ਼ਕਸ਼ ਕੀਤੀ ਹੈ। (ਏਜੰਸੀ)