
ਅੰਮ੍ਰਿਤਸਰ, 3 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਚਰਚਿਤ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿ ਗੁਰਮੁਖ ਸਿੰਘ ਦੇ ਭਰਾ ਹਿੰਮਤ ਸਿੰਘ ਨੇ ਸਹਾਇਕ ਗ੍ਰੰਥੀ ਤੋਂ ਅਸਤੀਫ਼ਾ ਦੇ ਦਿਤਾ ਹੈ, ਜਿੰਨ੍ਹਾਂ ਦੀ ਬਦਲੀ ਦਰਬਾਰ ਸਾਹਿਬ ਤੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਧਮਧਾਨ ਸਾਹਿਬ, ਜ਼ਿਲ੍ਹਾ ਜੀਂਦ, ਹਰਿਆਣਾ ਵਿਖੇ ਕੀਤੀ ਗਈ ਹੈ। ਉਨ੍ਹਾਂ ਇਹ ਅਸਤੀਫ਼ਾ ਰੋਸ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੂੰ ਅਵਤਾਰ ਸਿੰਘ ਪੀਏ ਰਾਹੀਂ ਭੇਜਿਆ ਹੈ। ਅਸਤੀਫ਼ੇ 'ਚ ਵਰਨਣ ਕੀਤਾ ਗਿਆ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਵੱਲੋ ਆਪਣੀ ਸਰਕਾਰੀ ਕੋਠੀ ਸੀ ਐਮ ਹਾਊਸ 'ਚ ਤਖਤਾਂ ਦੇ ਜਥੇਦਾਰਾਂ ਨੂੰ ਤਲਬ ਕਰ ਕੇ ਸੌਦਾ ਸਾਧ ਨੂੰ ਮਾਫ ਕਰਨ ਦਾ ਹੁਕਮ ਦਿਤਾ ਸੀ। ਉਸ ਮੌਕੇ ਡਾ ਦਲਜੀਤ ਸਿੰਘ ਚੀਮਾ ਵੀ ਹਾਜ਼ਰ ਸੀ, ਜਿਸ ਦਾ ਖੁਲਾਸਾ ਸਿੰਘ ਸਾਹਿਬੁ ਭਾਈ ਗੁਰਮੁਖ ਸਿੰਘ ਵਲੋਂ ਕਰ ਦਿਤਾ ਗਿਆ ਹੈ।
ਮੇਰਾ ਇਸ ਮਸਲੇ ਨਾਲ ਕੋਈ ਸਬੰਧ ਨਹੀਂ ਰਿਹਾ ਹੈ।
ਪਰ ਭਾਈ ਗੁਰਮੁੱਖ ਸਿੰਘ ਦਾ ਭਰਾ ਹੋਣ ਦੇ ਕਾਰਨ ਮੈਨੂੰ ਨਜਾਇਜ਼ ਤੰਗ ਅਤੇ ਪ੍ਰੇਸ਼ਾਨ ਕੀਤਾ
ਜਾ ਰਿਹਾ ਹੈ। ਪਹਿਲਾਂ ਮੈਨੂੰ ਸਿੰਘ ਸਾਹਿਬ ਖਿਲਾਫ ਵਰਤਣ ਦੀਆਂ ਬਹੁਤ ਕੋਸ਼ਿਸਾਂ ਕੀਤੀਆਂ
ਗਈਆਂ, ਜਿਸ ਵਿਚ ਇਹ ਕਾਮਯਾਬ ਨਹੀਂ ਹੋਏ। ਸੱਚਖੰਡ ਸੀ ਹਰ੍ਰਿਮੰਦਰ ਸਾਹਿਬ ਦਾ ਮੈਨੇਜਰ
ਸੁਲੱਖਣ ਸਿੰਘ ਭੰਗਾਲੀ ਜੋ ਸ਼੍ਰੋਮਣੀ ਕਮੇਟੀ ਦੇ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਪਿੰਡ
ਭੰਗਾਲੀ ਦਾ ਸਰਪੰਚ ਬਣਿਆ ਬੈਠਾ ਹੈ। ਜੋ ਬਿਕਰਮ ਸਿੰਘ ਮਜੀਠੀਆ ਦੇ ਹਲਕੇ ਦਾ ਹੈ ਅਤੇ ਉਸ
ਦਾ ਖਾਸ ਬੰਦਾ ਹੈ ਅਤੇ ਸੁਲੱਖਣ ਸਿੰਘ ਭੰਗਾਲੀ ਦੇ ਸਿਰ ਤੇ ਤਾਕਤ ਦਾ ਨਸ਼ਾ ਬੇਹੱਦ ਚੜਿਆ
ਹੋਇਆ ਹੈ। ਭੰਗਾਲੀ ਵੱਲੋਂ ਮੈਨੂੰ ਬਹੁਤ ਨਜਾਇਜ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸਿੰਘ
ਸਾਹਿਬ ਦਾ ਬਾਦਲ ਪਰਿਵਾਰ ਨਾਲ ਟਕਰਾਅ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਬਾਦਲਾਂ ਵੱਲੋਂ
ਸਿਰਸੇ ਵਾਲੇ ਦੀ ਹਿਮਾਇਤ ਲੈਣ ਤੋਂ ਸ਼ੁਰੂ ਹੋਇਆ। ਉਸ ਸਮੇਂ ਦੋ ਸੀਨੀਅਰ ਸਕੱਤਰਾਂ ਨੇ
ਸਿੰਘ ਸਾਹਿਬ ਨੂੰ ਫੋਨ ਕਰਕੇ ਕਿਹਾ ਕਿ ਸਿੰਘ ਸਾਹਿਬ ਹੁਣ ਕੁਝ ਕਰੋ ਇਤਿਹਾਸ ਕਿਸੇ ਨੂੰ
ਮਾਫ ਨਹੀਂ ਕਰਦਾ ਤੁਸੀ ਦੱਸੋ ਆਪਣਾ ਨਾਮ ਇਤਿਹਾਸ ਵਿਚ ਕਾਲੇ ਅੱਖਰਾਂ ਵਿਚ ਲਿਖਵਾਉਣਾ ਹੈ
ਜਾਂ ਸੁਨਹਿਰੀ ਅੱਖਰਾਂ ਵਿਚ।
ਬਾਦਲਾਂ ਨੇ ਤਾਂ ਸਿਰਸੇ ਵਾਲੇ ਨੂੰ ਆਪਣਾ ਪਿਤਾ ਮੰਨ ਲਿਆ
ਹੈ। ਸ਼੍ਰੋਮਣੀ ਕਮੇਟੀ ਜੋ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਹੋਂਦ ਵਿਚ ਆਈ ਸੀ ਇਕ ਬਾਦਲ
ਪਰਿਵਾਰ ਦੀ ਜਾਇਦਾਦ ਬਣ ਕੇ ਰਹਿ ਗਈ ਹੈ ਅਤੇ ਇਸ ਦੇ ਅਹੁੱਦੇਦਾਰਾਂ ਉਹ ਕੰਮ ਕਰਦੇ ਨੇ ਜੋ
ਇੰਨ੍ਹਾਂ ਦਾ ਆਕਾ ਬਾਦਲ ਪਰਿਵਾਰ ਹੁਕਮ ਦਿੰਦਾ ਹੈ। ਫਰਵਰੀ 1921 ਵਿਚ ਸ੍ਰ ਲਛਮਣ ਸਿੰਘ
ਜੀ ਧਾਰੋਵਾਲੀ ਜੀ ਦੀ ਅਗਵਾਈ ਵਿਚ ਸ੍ਰੀ ਨਨਕਾਣਾ ਸਾਹਿਬ ਜੀ ਨੂੰ ਮਹੰਤਾਂ ਤੋਂ ਅਜ਼ਾਦ
ਕਰਵਾਉਣ ਲਈ ਬੇਅੰਤ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਸਨ, ਦੀ ਸਤਾਬਦੀ ਫਰਵਰੀ 2021 ਵਿਚ ਆ
ਰਹੀ ਹੈ ਤੁਸੀ ਕਿਸ ਮੂੰਹ ਨਾਲ ਮਨਾਉਗੇ। ਇਤਿਹਾਸ ਕਿਸੇ ਨੂੰ ਮਾਫ ਨਹੀਂ ਕਰਦਾ। ਇਹ
ਝੂਠੀਆ ਸਾਨੋ ਸ਼ੌਕਤਾ ਸਭ ਇੱਥੇ ਰਹਿ ਜਾਣੀਆ ਹਨ। ਸੱਚ ਦਾ ਨਿਬੇੜਾ ਉਸ ਅਕਾਲ ੁਪਰਖ
ਵਾਹਿਗੁਰੂ ਜੀ ਦੀ ਦਰਗਾਹ ਵਿਚ ਹੋਣਾ ਹੈ। ਉਸ ਦਰਗਾਹ ਵਿਚ ਬਾਦਲਾਂ ਦਾ ਹੁਕਮ ਨਹੀਂ, ਉਸ
ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਚੱਲਦਾ ਹੈ। ਹਰੇਕ ਮਨੁੱਖ ਨੂੰ ਇਹ ਯਾਦ ਰੱਖਣਾ
ਚਾਹੀਦਾ ਹੈ। ਮੇਰੀ ਪਤਲੀ ਮਨਦੀਪ ਕੌਰ ਜੋ ਦਿਮਾਗ ਦੀ ਸੋਜ ਅਤੇ ਬੀ ਪੀ ਦੀ ਮਰੀਜ਼ ਹੈ ਅਤੇ
ਅਧਰੰਗ ਦਾ ਵੀ ਅਟੈਕ ਹੋ ਚੁੱਕਾ ਹੈ। ਬੇਟੀ ਦੀ ਉਮਰ 13 ਸਾਲ ਅਤੇ ਬੇਟੇ ਦੀ ਉਮਰ 11 ਸਾਲ
ਦੀ ਹੈ। ਇਹ ਵੀ ਇੰਨ੍ਹਾਂ ਨੂੰ ਦੱਸਿਆ ਗਿਆ ਸੀ। ਪਰ ਇਨਸਾਨੀਅਤ ਦੇ ਤੌਰ ਤੇ ਇੰਨ੍ਹਾਂ ਨੇ
ਇਹ ਖਿਆਲ ਵੀ ਨਹੀਂ ਰੱਖਿਆ। ਮੇਰਾ ਅਤੇ ਬੱਚਿਆ ਦਾ ਨਿਰਬਾਹ ਕੇਵਲ ਗੁਰੂ ਸਾਹਿਬ ਜੀ
ਵੱਲੋਂ ਬਖਸ਼ੀ ਸੇਵਾ ਨਾਲ ਚੱਲਦਾ ਹੈ। ਪਰ ਮੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਜੀ ਤੇ ਭਰੋਸਾ
ਹੈ ਜਿੰਨ੍ਹਾਂ ਨੇ ਮੈਨੂੰ ਨਜਾਇਜ਼ ਤੰਗ ਪ੍ਰੇਸ਼ਾਨ ਕੀਤਾ ਹੈ ਤੇ ਉਨ੍ਹਾਂ ਦੇ ਸਮੇਤ ਅ}ਤੇ
ਉਨਾਂ੍ਹ ਦੇ ਬੱਚੇ ਗਲੀਆ ਵਿਚ ਰੁਲਦੇ ਫਿਰਨਗੇ। ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਹੋਂਦ ਵਿਚ
ਆਈ ਸ਼੍ਰੋਮਣੀ ਕਮੇਟੀ ਨੂੰ ਉਹ ਬਾਦਲ ਪਰਿਵਾਰ ਕੰਟਰੋਲ ਕਰ ਰਿਹਾ ਹੈ ਜਿਸ ਨੇ ਹੁਣ ਤੱਕ
ਸਿੱਖ ਕੌਮ ਦਾ ਨੁਕਸਾਨ ਹੀ ਕੀਤਾ ਹੈ ਕੋਈ ਫਾਇਦਾ ਨਹੀਂ। ਮੈਂ 1 ਅਕਤੂਬਰ 2017 ਤੋਂ
ਸਰਵਿਸ ਤੋਂ ਅਸਤੀਫਾ ਦਿੰਦਾ ਹਾ, ਪ੍ਰਵਾਨ ਕਰਨ ਦੀ ਕ੍ਰਿਪਾਲਤਾ ਕਰਨੀ। ਇਹ ਦੱਸਣਯੋਗ ਹੈ
ਕਿ ਇਹ ਅਸਤੀਫਾ ਅੱਜ ਜਾਰੀ ਕੀਤਾ ਗਿਆ। ਇਹ ਜਿਕਰਯੋਗ ਹੈ ਕਿ ਇੰਨ੍ਹਾਂ ਦੇ ਕੁਆਟਰ ਦੀ
ਬਿਜਲੀ, ਪਾਣੀ ਦਾ ਕੁਨੈਕਸ਼ਨ ਸ਼੍ਰੋਮਣੀ ਕਮੇਟੀ ਵੱਲੋ ਕੱਟ ਦਿੱਤਾ ਗਿਆ ਸੀ।