ਸ਼ਹੀਦੀ ਜੋੜ ਮੇਲ 'ਚ ਸਿਆਸੀ ਤਕਰੀਰਾਂ ਤਾਂ ਨਾ ਹੋਈਆਂ ਪਰ ਦੱਬ ਕੇ ਹੋਈ ਚਾਪਲੂਸੀ
Published : Dec 27, 2017, 11:28 pm IST
Updated : Dec 27, 2017, 5:58 pm IST
SHARE ARTICLE

ਫ਼ਤਿਹਗੜ੍ਹ ਸਾਹਿਬ, 27 ਦਸੰਬਰ (ਸੁਰਜੀਤ ਸਿੰਘ ਸਾਹੀ) : ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ 'ਚ ਲੱਗਣ ਵਾਲਾ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਅੱਜ ਨਗਰ ਕੀਰਤਨ ਦੀ ਸਮਾਪਤੀ ਨਾਲ ਰਸਮੀ ਤੌਰ 'ਤੇ ਸਮਾਪਤ ਹੋ ਗਿਆ। ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਨਗਰ ਕੀਰਤਨ ਪਹੁੰਚਣ 'ਤੇ ਸਮਾਪਤੀ ਵੇਲੇ ਜੱਥੇਦਾਰ ਅਕਾਲ ਤਖ਼ਤ ਦੀ ਨੁਮਾਇੰਦਗੀ ਕਰਦੇ ਹੋਏ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਸਿੱਖ ਕੌਮ ਨੂੰ ਸੰਦੇਸ਼ ਦੇਣ ਦੀ ਬਜਾਏ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਹੋਰਨਾਂ ਅਹੁਦੇਦਾਰਾਂ ਦੀ ਚਾਪਲੂਸੀ ਕਰਦੇ ਨਜ਼ਰ ਆਏ।ਅਪਣਾ ਭਾਸ਼ਣ ਸ਼ੁਰੂ ਕਰਦੇ ਸਾਰ ਹੀ ਉਨ੍ਹਾਂ ਕਿਹਾ ਕਿ ਸਟੇਜ ਸਕੱਤਰ ਕਰਨੈਲ ਸਿੰਘ ਪੰਜੋਲੀ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਹੋਰ ਸ਼ਹਾਦਤ ਬਾਰੇ ਵਿਸਥਾਰ ਵਿਚ ਦੱਸ ਹੀ ਦਿਤਾ ਹੈ ਅਤੇ ਉਹ ਵਾਰ-ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸਾਹਿਬ ਦਾ ਦਰਜਾ ਦੇ ਕੇ ਮੁਖਾਤਿਬ ਹੁੰਦੇ ਰਹੇ ਅਤੇ ਉਨ੍ਹਾਂ ਦਾ ਵਾਰ-ਵਾਰ ਧੰਨਵਾਦ ਵੀ ਕਰਦੇ ਰਹੇ। ਇਸ ਤੋਂ ਇਲਾਵਾ ਉਹ ਹੋਰਨਾਂ ਅਹੁਦੇਦਾਰਾਂ ਨੂੰ ਵੀ ਸਾਹਿਬ ਦਾ ਦਰਜਾ ਦੇ ਕੇ ਨਿਵਾਜ਼ਦੇ ਰਹੇ।


ਜਦੋਂ ਪੱਤਰਕਾਰਾਂ ਵਲੋਂ ਗਿਆਨੀ ਜਗਤਾਰ ਸਿੰਘ ਨੂੰ ਇਸ ਸਬੰਧੀ ਪੁਛਿਆ ਗਿਆ ਤਾਂ ਪਹਿਲਾਂ ਤਾਂ ਉਨ੍ਹਾਂ ਹੱਸ ਕੇ ਟਾਲਣ ਦੀ ਕੋਸ਼ਿਸ਼ ਕੀਤੀ, ਪਰ ਫਿਰ ਉਨ੍ਹਾਂ ਕਿਹਾ ਕਿ ਕਿਸੇ ਨੂੰ ਮਾਣ ਸਨਮਾਨ ਦੇਣਾ ਇਹ ਸਾਡੀ ਪਰੰਪਰਾ ਹੈ। ਇਥੇ ਹੀ ਬੱਸ ਨਹੀਂ ਰਹੀ, ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਅਪਣੇ ਭਾਸ਼ਣ ਦੌਰਾਨ ਥਿੜਕਦੇ ਨਜ਼ਰ ਆਏ ਅਤੇ ਉਹ ਵੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਮੁਗਲਾਂ ਵਲੋਂ ਜ਼ਬਰ ਤੇ ਜ਼ੁਲਮ ਦੀ ਇੰਤਹਾ ਦਾ ਨਾਂ ਦੇਣ ਦੀ ਬਜਾਏ ਮੁਗਲਾਂ ਨਾਲ ਲੜਾਈ ਦੌਰਾਨ ਸ਼ਹੀਦੀ ਪਾਉਣ ਦਾ ਜ਼ਿਕਰ ਕਰ ਗਏ ਅਤੇ ਗੁਰਦਵਾਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਏ ਨਗਰ ਕੀਰਤਨ ਨੂੰ ਸ੍ਰੀ ਤਖ਼ਤ ਸਾਹਿਬ ਤੋਂ ਸ਼ੁਰੂ ਹੋਣਾ ਦੱਸ ਕੇ ਸੰਗਤਾਂ ਵਿਚ ਅਪਣਾ ਹੀ ਮਜ਼ਾਕ ਬਣਾ ਗਏ।ਇਕੱਠ 'ਚ ਬੈਠੀਆਂ ਸੰਗਤਾਂ ਸਿੱਖ ਕੌਮ ਦੇ ਇਨ੍ਹਾਂ ਆਗੂਆਂ 'ਤੇ ਵਿਅੰਗ ਕੱਸ ਰਹੀਆਂ ਸਨ ਅਤੇ ਕਹਿ ਰਹੀਆਂ ਸਨ ਕਿ ਜੇ ਸਿੱਖ ਕੌਮ ਨੂੰ ਅਜਿਹੇ ਹੀ ਆਗੂ ਮਿਲਦੇ ਰਹੇ ਤਾਂ ਸਿੱਖੀ ਤੇ ਸਿੱਖ ਕੌਮ ਦਾ ਭਵਿੱਖ ਕੀ ਹੋਵੇਗਾ? ਇਸ ਤੋਂ ਇਲਾਵਾ ਨਗਰ ਕੀਰਤਨ ਦੇ ਗੁਰਦਵਾਰਾ ਸਾਹਿਬ ਜੋਤੀ ਸਰੂਪ ਪਹੁੰਚਣ 'ਤੇ ਸ਼੍ਰੋਮਣੀ ਕਮੇਟੀ ਵਲੋਂ ਪੁਖਤਾ ਪ੍ਰਬੰਧ ਨਾ ਕੀਤੇ ਜਾਣ ਕਾਰਨ ਸੰਗਤਾਂ ਵਿਚ ਕਾਫੀ ਰੋਸ ਵੇਖਣ ਨੂੰ ਮਿਲਿਆ। ਪੁਲਿਸ ਵਲੋਂ ਸਖ਼ਤ ਪ੍ਰਬੰਧ ਨਾ ਕੀਤੇ ਜਾਣ ਕਾਰਨ ਅਰਦਾਸ ਵਾਲੀ ਥਾਂ 'ਤੇ ਭੀੜ-ਭੜੱਕੇ ਵਾਲਾ ਮਾਹੌਲ ਬਣ ਗਿਆ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement