ਸਪੋਕਸਮੈਨ ਦੇ ਬਾਨੀ ਸੰਪਾਦਕ ਜੋਗਿੰਦਰ ਸਿੰਘ ਨੂੰ ਡਾ. ਇੰਦਰਜੀਤ ਸਿੰਘ ਨੇ ਭੇਂਟ ਕੀਤੀ ਪੁਸਤਕ
Published : Sep 6, 2017, 10:28 pm IST
Updated : Sep 6, 2017, 4:58 pm IST
SHARE ARTICLE



ਅੰਮ੍ਰਿਤਸਰ, 6 ਸਤਬੰਰ (ਸੁਖਵਿੰਦਰਜੀਤ ਸਿੰਘ ਬਹੋੜੂ) : ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਜੋਗਿੰਦਰ ਸਿੰਘ ਨਾਲ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਡਾ. ਇੰਦਰਜੀਤ ਸਿੰਘ ਧੰਜੂ ਮੁੱਖ ਖੇਤੀਬਾੜੀ ਅਫ਼ਸਰ ਪਠਾਨਕੋਟ ਨੇ ਅਪਣੀ ਪੁਸਤਕ 'ਪੰਜਾਬ 'ਚ ਟਾਹਲੀਆਂ ਤੇ ਕਿਕਰਾਂ ਦਾ ਖ਼ਾਤਮਾ' ਭੇਂਟ ਕੀਤੀ। ਸ. ਧੰਜੂ ਨੇ ਦਸਿਆ ਕਿ ਇਸ ਕਿਤਾਬ ਦਾ ਮੁੱਖ ਬੰਧ ਆਈਏਐਸ ਕਾਹਨ ਸਿੰਘ ਪੰਨੂ ਵਲੋਂ ਲਿਖਿਆ ਗਿਆ ਹੈ ਅਤੇ ਵਾਤਾਵਰਣ ਪ੍ਰੇਮੀ ਬਾਬਾ ਬਲਵੀਰ ਸਿੰਘ ਸੀਚੇਵਾਲ ਦਾ ਵਿਸ਼ੇਸ਼ ਸੰਦੇਸ਼ ਵੀ ਦਿਤਾ ਹੈ।

ਸ. ਧੰਜੂ ਨੇ ਕਿਹਾ ਕਿ ਟਾਹਲੀ ਦੀ ਲੱਕੜ ਦੇ ਸਾਜੋ ਸਮਾਨ ਬਣਾਉਣ ਵਿਚ ਇਸ ਰੁੱਖ ਦਾ ਮਹੱਤਵਪੂਰਨ ਸਥਾਨ ਹੈ, ਉਥੇ ਵਾਇਉ ਡਾਇਵਰਸਟੀ, ਪੰਛੀਆਂ ਦੇ ਰਹਿਣ ਸਹਿਣ ਲਈ ਇਹ ਬਹੁਤ ਜ਼ਰੂਰੀ ਹੈ ਅਤੇ ਹੋਰ ਪੰਛੀਆਂ ਨੂੰ ਰਹਿਣ ਬਸੇਰਾ ਮੁਹੱਈਆ ਕਰਵਾÀੁਂਦੀ ਹੈ। ਇਸ ਤਰ੍ਹਾਂ ਕਿੱਕਰਾਂ ਦਾ ਵੀ ਪੰਜਾਬ 'ਚ ਯੋਗ ਸਥਾਨ ਹੈ।

ਟਾਹਲੀ ਇਕ ਅੱਧ ਪੱਤਝੜ ਰੁਖ਼ ਹੈ। ਸ. ਧੰਜੂ ਨੇ ਕਿਹਾ ਕਿ ਉਨ੍ਹਾਂ ਨੂੰ ਸ. ਜੋਗਿੰਦਰ ਸਿੰਘ ਨੇ ਪਾਣੀ ਦੀ ਸੰਭਾਲ ਅਤੇ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਦਬਾ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਰੋਜ਼ਾਨਾ ਸਪੋਕਸਮੈਨ ਦਾ ਭਰਪੂਰ ਸਹਿਯੋਗ ਦਾ ਭਰੋਸਾ ਦਿਤਾ ਅਤੇ ਖੇਤੀਬਾੜੀ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਸ. ਜੋਗਿੰਦਰ ਸਿੰਘ ਨੇ ਕਿਹਾ ਕਿ 'ਉੱਚਾ ਦਰ ਬਾਬਾ ਨਾਨਕ ਦਾ' ਦੀ ਉਸਾਰੀ ਦਾ 80 ਫ਼ੀ ਸਦੀ ਕੰਮ ਪੂਰਾ ਹੋ ਚੁੱਕਾ ਹੈ। ਇਸ ਮੌਕੇ ਐਡਵੋਕੇਟ ਰਮਦੀਪ ਪ੍ਰਤਾਪ ਸਿੰਘ, ਹਰਪ੍ਰੀਤ ਸਿੰਘ ਡਿਪਟੀ ਪੀਡੀ ਆਤਮਾ ਵੀ ਹਾਜ਼ਰ ਸਨ।

SHARE ARTICLE
Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement