ਸ਼ੋਸ਼ੇਬਾਜ਼ੀ ਤੋਂ ਪਰੇ ਨਿਰੋਲ ਧਾਰਮਕ ਰਿਹਾ ਸ੍ਰੀ ਅਨੰਦਪੁਰ ਸਾਹਿਬ ਦਾ ਸਮਾਗਮ
Published : Dec 26, 2017, 1:20 am IST
Updated : Dec 25, 2017, 7:50 pm IST
SHARE ARTICLE

ਅਨੰਦਪੁਰ ਸਾਹਿਬ, 25 ਦਸੰਬਰ (ਕੁਲਵਿੰਦਰ ਜੀਤ ਸਿੰਘ, ਸੁਖਵਿੰਦਰ ਪਾਲ ਸਿੰਘ ਸੁੱਖੂ): ਬੀਤੇ ਦਿਨ ਸ੍ਰੀ ਅਨੰਦਪੁਰ ਸਾਹਿਬ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੂਰਬ ਨੂੰ ਲੈ ਕੇ ਹੋਏ ਸੂਬਾ ਪਧਰੀ ਸਮਾਗਮ ਵਿਚ ਕਾਂਗਰਸ ਪਾਰਟੀ ਵਲੋਂ ਬਿਲਕੁਲ ਨਿਰੋਲ ਧਾਰਮਕ ਅਤੇ ਸੂਝ ਬੂਝ ਨਾਲ ਕੀਤੇ ਵਰਤਾਰਿਆਂ ਦੀ ਲੋਕਾਂ ਵਿਚ ਅੱਜ ਪੂਰਾ ਦਿਨ ਚਰਚਾ ਰਹੀ। ਦਸਣਾ ਬਣਦਾ ਹੈ ਕਿ ਇਸ ਸਮਾਗਮ ਦੀ ਪੂਰੀ ਤਿਆਰੀ ਅਤੇ ਰੂਪ ਰੇਖਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਮੌਜੂਦਾ ਹਲਕਾ ਵਿਧਾਇਕ ਰਾਣਾ ਕੰਵਰਪਾਲ ਸਿੰਘ ਨੇ ਤਿਆਰ ਕੀਤੀ ਸੀ। ਰਾਣਾ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਬਜ਼ੁਰਗਾਂ 'ਤੇ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਪਾ ਰਹੀ ਹੈ ਅਤੇ ਉਹ ਇਸ ਗੱਲ 'ਤੇ ਵੀ ਅਪਣੇ ਆਪ ਨੂੰ ਵੱਡਭਾਗੇ ਮੰਨਦੇ ਹਨ ਕਿ ਉਹ ਕੈਪਟਨ ਅਮਰਿੰਦਰ ਸਿੰਘ ਵਰਗੇ ਅਜਿਹੇ ਵਿਅਕਤੀ ਨਾਲ ਕੰਮ ਕਰ ਰਹੇ ਹਨ ਜਿਨ੍ਹਾਂ ਦੇ ਪੁਰਖਿਆਂ ਨੇ ਗੁਰੂ ਗੋਬਿੰਦ ਸਿੰਘ ਕੋਲੋਂ ਅੰਮ੍ਰਿਤਪਾਨ ਕੀਤਾ ਅਤੇ ਉਨ੍ਹਾਂ ਦੇ ਬਜ਼ੁਰਗਾਂ ਦੀਆਂ ਗੁਰੂ ਘਰ ਪ੍ਰਤੀ ਸ਼ਰਧਾ ਵੀ ਕਿਸੇ ਤੋਂ ਲੁਕੀ ਹੋਈ ਨਹੀਂ।ਇਸੇ ਜਜ਼ਬੇ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਰਾਣਾ ਕੰਵਰਪਾਲ ਸਿੰਘ ਇਸ ਸਮਾਗਮ ਦੀ ਤਿਆਰੀ 'ਚ ਲੱਗੇ ਹੋਏ ਸਨ। 


ਰਾਣਾ ਕੰਵਰਪਾਲ ਸਿੰਘ ਵਲੋਂ ਅਦੇਸ਼ ਕੀਤਾ ਗਿਆ ਸੀ ਕਿ ਕੋਈ ਵੀ ਬੋਰਡ, ਹੋਰਡਿੰਗ ਨਹੀਂ ਲਗਾਏ ਜਾਣਗੇ ਅਤੇ ਨਾ ਹੀ ਉਹ ਕਿਤੇ ਲੀਡਰੀ ਚਮਕਾਉਂਦੇ ਨਜ਼ਰੀ ਪਏ। ਇਸ ਤੋਂ ਇਲਾਵਾ ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਸੀ ਕਿ ਕੋਈ ਵੀ ਵਿਅਕਤੀ ਬਸਾਂ ਭਰਨ ਦੀ ਕੋਸ਼ਿਸ਼ ਨਾ ਕਰੇ ਸਗੋਂ ਘਰ ਘਰ ਜਾ ਕੇ ਗੁਰੂ ਸਹਿਬਾਨ ਦਾ ਜਨਮ ਦਿਨ ਮਨਾਉਣ ਬਾਰੇ ਦਸ ਕੇ ਨਾਲ ਚੱਲਣ ਦੀ ਬੇਨਤੀ ਕਰੇ। ਇਹੀ ਕਾਰਨ ਰਿਹਾ ਕਿ ਪੰਡਾਲ ਵਿਚ ਦਿਖਣ ਵਾਲੀ ਸੰਗਤ ਵਿਚ ਬਹੁਤੀ ਤਦਾਦ ਔਰਤਾਂ ਦੀ ਦੇਖਣ ਨੂੰ ਮਿਲੀ।ਜੇਕਰ ਗੱਲ ਕਰੀਏ ਪੰਡਾਲ ਦੇ ਪ੍ਰਬੰਧਾ ਦੀ ਤਾਂ ਪੰਡਾਲ ਵਿਚ ਚਲ ਰਹੇ ਸ਼ਾਸਤਰੀ ਸੰਗੀਤ 'ਤੇ ਆਧਾਰਤ ਕੀਰਤਨ ਇੰਝ ਪ੍ਰਤੀਤ ਕਰਾ ਰਿਹਾ ਸੀ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਸਜਿਆ ਹੋਵੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਵੀ ਰਾਗਾਂ 'ਤੇ ਆਧਾਰਤ ਬਾਣੀ ਦੇ ਕੀਰਤਨ ਨੂੰ ਤਰਜੀਹ ਦਿੰਦੇ ਸਨ। ਇਸ ਲਈ ਵਿਸ਼ੇਸ਼ ਤੌਰ 'ਤੇ ਸਾਜਨ ਮਿਸ਼ਰਾ ਅਤੇ ਭਾਈ ਬਲਦੀਪ ਸਿੰਘ ਵਰਗੇ ਸਾਸ਼ਤਰੀ ਸੰਗੀਤ ਮਾਹਰ ਕੀਰਤਨੀਏ ਬੁਲਾਏ ਗਏ। ਇਸ ਸਮਾਗਮ ਵਿਚ ਭਾਵੇਂ ਪਿੰ੍ਰਸੀਪਲ ਸੁਰਿੰਦਰ ਸਿੰਘ ਸ਼੍ਰੋਮਣੀ ਕਮੇਟੀ ਮੈਂਬਰ ਤੋਂ ਇਲਾਵਾ ਕੋਈ ਹੋਰ ਅਕਾਲੀ ਨਾ ਪੁੱਜਾ, ਪਰ ਰਾਣਾ ਕੰਵਰਪਾਲ ਸਿੰਘ ਸੱਭ ਨੂੰ ਨਿਜੀ ਤੌਰ 'ਤੇ ਸੁਨੇਹਾ ਦੇ ਕੇ ਆਏ ਸਨ, ਪਰ ਫਿਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੇ ਲੰਗਰ ਆਦਿ ਦੇ ਪ੍ਰਬੰਧਾਂ ਦਾ ਰਾਣਾ ਕੰਵਰਪਾਲ ਸਿੰਘ ਨੇ ਧਨਵਾਦ ਕੀਤਾ ਸੀ। ਸ੍ਰੀ ਅਨੰਦਪੁਰ ਸਾਹਿਬ ਵਿਚ ਹੋਏ ਇਸ ਸਮਾਗਮ ਦੀ ਅੱਜ ਪੂਰਾ ਦਿਨ ਲੋਕਾਂ ਵਿਚ ਚਰਚਾ ਰਹੀ।

SHARE ARTICLE
Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement