ਐਸਜੀਪੀਸੀ ਸਿੱਖ ਮਸਲਿਆਂ, ਸਿਧਾਂਤਾਂ ਜਾਂ ਹੋਰ ਸਿੱਖ ਇਤਿਹਾਸਿਕ ਸਥਾਨਾਂ ਅਤੇ ਸਿੱਖੀ ਪ੍ਰਚਾਰ ਲਈ ਵਰਤੇ ਜਾਂਦੇ ਲਿਟਰੇਚਰ ਆਦਿ ਦੀ ਸਾਂਭ ਸੰਭਾਲ ਲਈ ਹਮੇਸ਼ਾਂ ਹੀ ਵਿਵਾਦਾਂ 'ਚ ਰਹੀ ਹੈ ਹੁਣ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਇਕ ਟਰੱਕ 'ਚ ਰੁਮਾਲੇ ਅਤੇ ਹੋਰ ਧਾਰਮਿਕ ਪੁਸਤਕਾਂ ਲੋਡ ਹੁੰਦੀਆਂ ਵੇਖੀਆਂ ਜਾ ਸਕਦੀਆਂ ਹਨ ਪਰ ਨਿੰਦਣਯੋਗ ਗੱਲ ਇਹ ਹੈ ਕਿ ਇਹ ਸਾਰੀਆਂ ਧਾਰਮਿਕ ਪੁਸਤਕਾਂ ਅਤੇ ਰੁਮਾਲਿਆਂ ਨੂੰ ਲੋਡ ਕਰਨ ਲਈ ਬਿਹਾਰੀ ਲੇਬਰ ਨੂੰ ਵਰਤਿਆ ਗਿਆ ਜਿਹੜੇ ਆਮ ਤੌਰ 'ਤੇ ਤੰਬਾਕੂ ਦਾ ਸੇਵਨ ਕਰਦੇ ਹਨ।
ਵੀਡੀਓ 'ਚ ਇਕ ਬਜ਼ੁਰਗ ਐਸਜੀਪੀਸੀ ਦੀ ਇਸ ਗੱਲ ਦਾ ਪੂਰੇ ਜ਼ੋਰ ਨਾਲ਼ ਵਿਰੋਧ ਕਰਦਾ ਹੈ ਅਤੇ ਐਸਜੀਪੀਸੀ ਪ੍ਰਧਾਨ ਤੋਂ ਲੈਕੇ ਮੈਂਬਰਾਂ ਤੱਕ ਸਭ ਦੀ ਕਲਾਸ ਲਗਾਉਂਦਾ ਹੈ ਇਹ ਵੀਡੀਓ ਕਿਥੇ ਦੀ ਹੈ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਪਰ ਸਾਰਾ ਸਮਾਨ ਗੋਇੰਦਵਾਲ ਸਾਹਿਬ ਲਿਜਾਣ ਦੀ ਗੱਲ ਕੀਤੀ ਗਈ ਹੈ
ਇਸ ਵੀਡੀਓ ਵਿਚ ਹੀ ਸਿੱਖ ਵੱਲੋਂ ਸ਼੍ਰੋਮਣੀ ਕਮੇਟੀ ਦੀ ਪੁਸਤਕ ਸਿੱਖ ਇਤਿਹਾਸ ਦੀ ਵੀ ਗੱਲ ਕੀਤੀ ਗਈ ਜਿਸ ਵਿਚ ਉਹਨਾਂ ਸਾਫ਼ ਤੌਰ 'ਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਕਿਤਾਬ 'ਚ ਗੁਰੂਆਂ ਨੂੰ ਚੋਰ, ਡਾਕੂ, ਲੁੱਚੇ ਅਤੇ ਨੌਕਰਾਣੀਆਂ ਦੇ ਢਿੱਡੋਂ ਬੱਚੇ ਜੰਮਣ ਵਾਲੇ ਦੱਸਿਆ ਗਿਆ ਹੈ ਬਜ਼ੁਰਗ ਨੇ ਇਸ ਕਿਤਾਬ ਦੇ ਹਿੰਦੀ ਭਾਸ਼ਾ 'ਚ ਹੋਣ ਦਾ ਜ਼ਿਕਰ ਕੀਤਾ
ਇਸ ਮੌਕੇ aੇਹਨਾਂ ਵੀਡੀਓ ਬਣਾ ਰਹੇ ਨੌਜਵਾਨਾਂ ਨੂੰ ਜਿਥੇ ਵੀਡੀਓ ਨੂੰ ਸ਼ੇਅਰ ਕਰਨ ਲਈ ਕਿਹਾ ਉਥੇ ਨਾਲ਼ ਹੀ ਉਹਨਾਂ ਇਹਨਾਂ ਲੋਕਾਂ ਨੂੰ ਦੋ ਨੰਬਰ ਵੀ ਦੱਸੇ ਜਿਹਨਾਂ 'ਚ ਇਸ ਸਾਰੀ ਵੀਡੀਓ ਨੂੰ ਪਾਉਣ ਬਾਰੇ ਵੀ ਕਿਹਾ
end-of