
ਨਵੀਂ ਦਿੱਲੀ, 22 ਅਗੱਸਤ (ਸੁਖਰਾਜ ਸਿੰਘ): ਅਖਿਲ ਭਾਰਤੀ ਦੰਗਾ ਪੀੜਤ ਰਾਹਤ ਕਮੇਟੀ ਦੇ ਕੌਮੀ ਪ੍ਰਧਾਨ ਜਥੇਦਾਰ ਕੁਲਦੀਪ ਸਿੰਘ ਭੋਗਲ ਅਤੇ ਸਕੱਤਰ ਜਨਰਲ ਪ੍ਰਤੀਕ ਸਿੰਘ ਜਾਨੂ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸਾਹ ਨਾਲ ਮੁਲਾਕਾਤ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਦਰਬਾਰ ਸਾਹਿਬ ਦੀ ਤਸਵੀਰ, ਦੁਸ਼ਾਲਾ, ਸਿਰੋਪਾਉ ਅਤੇ ਕਿਰਪਾਨ ਦੇ ਕੇ ਵਧਾਈ ਦਿਤੀ।
ਨਵੀਂ ਦਿੱਲੀ, 22 ਅਗੱਸਤ (ਸੁਖਰਾਜ ਸਿੰਘ): ਅਖਿਲ ਭਾਰਤੀ ਦੰਗਾ ਪੀੜਤ ਰਾਹਤ ਕਮੇਟੀ ਦੇ ਕੌਮੀ ਪ੍ਰਧਾਨ ਜਥੇਦਾਰ ਕੁਲਦੀਪ ਸਿੰਘ ਭੋਗਲ ਅਤੇ ਸਕੱਤਰ ਜਨਰਲ ਪ੍ਰਤੀਕ ਸਿੰਘ ਜਾਨੂ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸਾਹ ਨਾਲ ਮੁਲਾਕਾਤ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਦਰਬਾਰ ਸਾਹਿਬ ਦੀ ਤਸਵੀਰ, ਦੁਸ਼ਾਲਾ, ਸਿਰੋਪਾਉ ਅਤੇ ਕਿਰਪਾਨ ਦੇ ਕੇ ਵਧਾਈ ਦਿਤੀ। ਅਮਿਤ ਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸਮੂਹ ਦੇਸ਼ ਵਾਸ਼ੀਆਂ ਅਤੇ ਖ਼ਾਸ ਕਰ ਕੇ ਸਿੱਖਾਂ ਨੂੰ ਵੀ ਮੁਬਾਰਕਬਾਦ ਦਿਤੀ।
ਇਸ ਮੌਕੇ ਕੁਲਦੀਪ ਸਿੰਘ ਭੋਗਲ ਨੇ 1984 ਸਿੱਖ ਕਤਲੇਆਮ ਦੌਰਾਨ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਮਾਰੇ ਗਏ 127 ਲੋਕਾਂ ਦੇ ਬਾਰੇ ਅੱਜ ਤਕ ਕੇਸ ਸਬੰਧੀ ਹੋਈ ਕਾਰਵਾਈ ਬਾਬਤ ਵਿਸਤਾਰਪੂਰਵਕ ਜਾਣਕਾਰੀ ਦਿਤੀ। ਸ. ਭੋਗਲ ਅਤੇ ਸ. ਜਾਨੂ ਨੇ ਦਸਿਆ ਕਿ ਉਨ੍ਹਾਂ ਨੇ ਅੱਜ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਯਾਨਾਥ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਦੰਗਾ ਪੀੜਤ ਰਾਹਤ ਕਮੇਟੀ ਦੇ ਮੈਂਬਰ ਸਰਪ੍ਰੀਤ ਸਿੰਘ ਥਾਪਰ, ਮਹਿੰਦਰਪਾਲ ਸਿੰਘ ਗਾਂਧੀ ਆਦਿ ਮੌਜੂਦ ਸਨ।