ਅੰਮ੍ਰਿਤਸਰ, 25 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ) : ਪਰਮਜੀਤ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸੱਚਾ ਸੌਦਾ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਾਧਵੀ ਬਲਾਤਕਾਰ ਮਾਮਲੇ ਵਿੱਚ ਸਜਾ ਹੋਣ ਤੇ ਟਿੱਪਣੀ ਕਰਦਿਆ ਕਿਹਾ ਕਿ ਨਿਆਂਪਾਲਿਕਾ ਨੇ ਪੂਰੀ ਤਰ੍ਹਾ ਮਰਿਆਦਾ ਤੇ ਪਹਿਰਾ ਦਿੱਤਾ ਹੈ ਤੇ ਭਾਰੀ ਗਿਣਤੀ ਵਿੱਚ ਸੌਦਾ ਸਾਧ ਦੇ ਪੈਰੌਕਾਰਾਂ ਦੇ ਇਕੱਠੇ ਹੋਣ ਦੇ ਬਾਵਜੂਦ ਵੀ ਬਿਨਾਂ ਕਿਸੇ ਦਬਾਅ ਦੇ ਫ਼ੈਸਲਾ ਸੁਣਾਇਆ ਹੈ ਜਿਸ ਨਾਲ ਦੇਸ਼ ਦੇ ਹਰ ਨਾਗਰਿਕ ਦਾ ਨਿਆਂਪਾਲਿਕਾ ਵਿੱਚ ਵਿਸ਼ਵਾਸ਼ ਤੇ ਸਤਿਕਾਰ ਵਧਿਆ ਹੈ ਅਤੇ ਬਾਹੂਬਲੀਆ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ।

ਸਰਨਾ ਨੇ ਕਿਹਾ ਕਿ ਹਿੰਦਸਤਾਨ ਦੁਨੀਆ ਭਰ ਵਿੱਚ ਜਮਹੂਰੀਅਤ ਦਾ ਸਭ ਤੋ ਵੱਡਾ ਮੁਲਖ ਹੈ ਜਿਥੇ ਭਾਰਤੀ ਸੰਵਿਧਾਨ ਅਨੁਸਾਰ ਹਰੇਕ ਨਾਗਰਿਕ ਨੂੰ ਸ਼ਾਤਮਈ ਢੰਗ ਨਾਲ ਆਪਣੀ ਗੱਲ ਦਾ ਅਧਿਕਾਰ ਹੈ ਪਰ ਕੁਝ ਲੋਕ ਇਸ ਅਧਿਕਾਰ ਦਾ ਨਜਾਇਜ ਫਾਇਦਾ ਉਠਾਉਦੇ ਹੋਏ ਇਸ ਦੀ ਦੁਰਵਰਤੋ ਕਰਦੇ ਹਨ ਜੋ ਕਨੂੰਨ ਦੇ ਘੇਰੇ ਵਿੱਚ ਆ ਜਾਂਦਾ ਹੈ। ਸਿਰਸਾ ਦੇ ਡੇਰੇ ਸੱਚਾ ਸੌਦਾ ਦਾ ਸੌਦਾ ਸਾਧ ਗੁਰਮੀਤ ਰਾਮ ਰਹੀਮ ਸਿੰਘ ਨੂੰ ਸੀ ਬੀ ਆਈ ਅਦਾਲਤ ਨੇ ਮੈਰਿਟ ਦੇ ਅਧਾਰ ਤੇ ਫੈਸਲਾ ਸੁਣਾਉਦਿਆ ਸਾਧਵੀ ਬਲਾਤਕਾਰ ਕੇਸ ਵਿੱਚ ਦੋਸ਼ੀ ਠਹਿਰਾਇਆ ਹੈ ਤੇ ਅਦਾਲਤ ਦਾ ਫੈਸਲਾ ਹਮੇਸ਼ਾਂ ਹੀ ਮੈਰਿਟ ਦੇ ਆਧਾਰ ਤੇ ਹੁੰਦਾ ਹੈ। ਸੌਦਾ ਸਾਧ ਦੇ ਖਿਲਾਫ ਫੈਸਲਾ ਆਉਣ ਉਪਰੰਤ ਜਿਸ ਤਰੀਕੇ ਨਾਲ ਸੌਦਾ ਸਾਧ ਦੇ ਪੈਰੋਕਾਰਾਂ ਵੱਲੋ ਤੋੜ ਫੋੜ ਕੀਤੀ ਜਾ ਰਹੀ ਹੈ ਉਸ ਤੋ ਸਪੱਸ਼ਟ ਹੁੰਦਾ ਹੈ ਇਹ ਵੀ ਸ਼ਕਤੀ ਪ੍ਰਦਰਸ਼ਨ ਕਰਨ ਦਾ ਇੱਕ ਹਿੱਸਾ ਹੈ। ਅਮਨ ਕਨੂੰਨ ਨੂੰ ਬਣਾਈ ਰੱਖਣ ਲਈ ਧਾਰਾ 144 ਲਾਏ ਜਾਣ ਦੇ ਬਾਵਜੂਦ ਵੀ ਸੌਦਾ ਸਾਧ ਦੇ ਹਿੰਸਕ ਪੈਰੋਕਾਰਾਂ ਵੱਲੋ ਹਰਿਆਣਾ ਸ਼ਹਿਰ ਦੇ ਮਾਨਚੈਸਟਰ ਵਜੋ ਜਾਣੇ ਜਾਂਦੇ ਪੰਚਕੂਲਾ ਵਿੱਚ ਇਕੱਠੋ ਹੋਣ ਦੀ ਇਜ਼ਾਜਤ ਦੇਣਾ ਕਿਸੇ ਸਾਜਿਸ਼ ਦਾ ਹਿੱਸਾ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ। ਹਰਿਆਣਾ ਤੇ ਪੰਜਾਬ ਸਰਕਾਰ ਨੂੰ ਹੁੱਲੜਬਾਜਾਂ ਨਾਲ ਸਖਤੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਮਾਰੇ ਗਏ ਲੋਕਾਂ ਦਾ ਕੋਈ ਕਸੂਰ ਨਹੀ ਸੀ ਤੇ ਕਸੂਰ ਸਿਰਫ ਇੰਨਾ ਹੀ ਸੀ ਕਿ ਉਹ ਸੌਦਾ ਸਾਧ ਦੇ ਚੇਲੇ ਸਨ ਤੇ ਉਨ੍ਹਾਂ ਦੇ ਮਾਰੇ ਜਾਣ ਦਾ ਉਨ੍ਹਾਂ ਨੂੰ ਅਫਸੋਸ ਵੀ ਜਰੂਰ ਹੈ। ਉਨ੍ਹਾਂ ਦਾ ਕਸੂਰ ਸਿਰਫ ਅੰਨੀ ਸ਼ਰਧਾ ਦੇ ਸ਼ਿਕਾਰ ਹੋਣਾ ਹੀ ਹੈ।