
ਸੋਰਠਿ ਮਹਲਾ ੫ ਘਰੁ ੩ ਚਉਪਦੇ
ਸੋਰਠਿ ਮਹਲਾ ੫ ਘਰੁ ੩ ਚਉਪਦੇ
ੴ ਸਤਿਗੁਰ ਪ੍ਰਸਾਦਿ॥
ਮਿਲਿ ਪੰਚਹੁ ਨਹੀ ਸਹਸਾ ਚੁਕਾਇਆ ॥
ਸਿਕਦਾਰਹੁ ਨਹ ਪਤੀਆਇਆ ॥
ਉਮਰਾਵਹੁ ਆਗੈ ਝੇਰਾ ॥
ਮਿਲਿ ਰਾਜਨ ਰਾਮ ਨਿਬੇਰਾ ॥੧॥
ਅਬ ਢੂਢਨ ਕਤਹੁ ਨ ਜਾਈ ॥
ਗੋਬਿਦ ਭੇਟੇ ਗੁਰ ਗੋਸਾਈ ॥ ਰਹਾਉ ॥
ਆਇਆ ਪ੍ਰਭ ਦਰਬਾਰਾ ॥
ਤਾ ਸਗਲੀ ਮਿਟੀ ਪੂਕਾਰਾ ॥
ਲਬਧਿ ਆਪਣੀ ਪਾਈ ॥
ਤਾ ਕਤ ਆਵੈ ਕਤ ਜਾਈ ॥੨॥
ਤਹ ਸਾਚ ਨਿਆਇ ਨਿਬੇਰਾ ॥
ਊਹਾ ਸਮ ਠਾਕੁਰੁ ਸਮ ਚੇਰਾ ॥
ਅੰਤਰਜਾਮੀ ਜਾਨੈ ॥
ਬਿਨੁ ਬੋਲਤ ਆਪਿ ਪਛਾਨੈ ॥੩॥
ਸਰਬ ਥਾਨ ਕੋ ਰਾਜਾ ॥
ਤਹ ਅਨਹਦ ਸਬਦ ਅਗਾਜਾ ॥
ਤਿਸੁ ਪਹਿ ਕਿਆ ਚਤੁਰਾਈ ॥
ਮਿਲੁ ਨਾਨਕ ਆਪੁ ਗਵਾਈ ॥੪॥੧॥੫੧॥
ਐਤਵਾਰ, ੧੩ ਮਾਘ (ਸੰਮਤ ੫੫੧ ਨਾਨਕਸ਼ਾਹੀ) ੨੬ ਜਨਵਰੀ, ੨੦੨੦ (ਅੰਗ: ੬੨੧)