‘ਦਾਤਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ’, ਪਾਕਿ ਦੇ ਸਿੰਧ ਪ੍ਰਾਂਤ 'ਚ ਗੁਰਪੁਰਬਾਂ ਤੇ ਸ਼ਹੀਦੀ ਦਿਵਸਾਂ 'ਤੇ ਸੰਗਤਾਂ ਦਾ ਸੈਲਾਬ
Published : Dec 31, 2022, 6:58 am IST
Updated : Dec 31, 2022, 7:01 am IST
SHARE ARTICLE
 Pilgrimage of devotees on Gurpurabs and martyrdom days in Pakistan's Sindh province
Pilgrimage of devotees on Gurpurabs and martyrdom days in Pakistan's Sindh province

ਬੀਬੀ ਮਹਿਮਾ ਕੌਰ ਕੰਧਕੋਟ ਸਮੇਤ ਕਈ ਜਥੇ ਸਿੱਖੀ ਪ੍ਰਚਾਰ ਵਿਚ ਜੁਟੇ

ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਦੋ ਦਹਾਕੇ ਪਹਿਲਾਂ ਗੀਤਕਾਰ ਹਰਵਿੰਦਰ ਓਹੜਪੁਰੀ ਦਾ ਲਿਖਿਆ ਇਕ ਗੀਤ ‘ਦਾਤਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ’ ਬੀਬਾ ਸਤਵਿੰਦਰ ਬਿੱਟੀ ਨੇ ਗਾਇਆ ਸੀ। ਇਸ ਗੀਤ ਦੇ ਬੋਲਾਂ ਨੂੰ ਜੇਕਰ ਦੁਨੀਆ ਵਿਚ ਵਸਦੇ ਸਿੱਖਾਂ ਨਾਲ ਜੋੜ ਕੇ ਵੇਖਣਾ ਹੋਵੇ ਤਾਂ ਸੱਚਮੁੱਚ ਸਿੱਖੀ ਧੰਨ ਹੀ ਪ੍ਰਤੀਤ ਹੁੰਦੀ ਹੈ। ਗੁਰੂ ਸਾਹਿਬਾਂ ਦਾ ਜੀਵਨ ਅਤੇ ਸਿਖਿਆਵਾਂ ਇਨਸਾਨੀਅਤ ਨੂੰ ਹਮੇਸ਼ਾ ਬਰਾਬਰ ਦਾ ਦਰਜਾ ਦਿੰਦੀਆਂ ਰਹੀਆਂ ਹਨ ਭਾਵੇਂ ਜ਼ੁਲਮ ਸਹਿੰਦਿਆਂ ਹੋਇਆਂ ਬਿਨਾਂ ਭੇਦ-ਭਾਵ ਕੁਰਬਾਨੀ ਕਰਨੀ ਪਈ ਹੋਵੇ। ਅਜਿਹੀਆਂ ਘਟਨਾਵਾਂ ਨਾਲ ਸਿੱਖ ਇਤਿਹਾਸ ਭਰਿਆ ਪਿਆ ਹੈ।

ਗੁਰੂ ਸਾਹਿਬਾਂ ਦੇ ਅਤੇ ਭਗਤਾਂ ਦੇ ਪ੍ਰਕਾਸ਼ ਗੁਰਪੁਰਬ ਤੇ ਸ਼ਹੀਦੀ ਦਿਵਸ ਹਰ ਸਿੱਖ ਜਿਥੇ ਵੀ ਵਸਿਆ ਹੈ, ਉਹ ਸ਼ਰਧਾ ਨਾਲ ਮਨਾਉਂਦਾ ਹੈ। ਪਾਕਿਸਤਾਨ ਉਹ ਦੇਸ਼ ਹੈ ਜਿਥੇ ਸਿੱਖੀ ਦਾ ਮਹਾਨ ਇਤਿਹਾਸ ਰੌਸ਼ਨ ਮਿਨਾਰ ਵਾਂਗ ਅੱਜ ਵੀ ਦਗ-ਦਗ ਕਰ ਰਿਹਾ ਹੈ। ਇਥੇ ਦੇ ਸਿੰਧ ਪ੍ਰਾਂਤ ਵਿਖੇ ਵਸਦੇ ਸਿੱਖੀ ਪ੍ਰੇਮੀਆਂ ਦਾ ਉਤਸ਼ਾਹ ਵੇਖਿਆਂ ਹੀ ਬਣਦਾ ਹੈ।

ਪਿਛਲੇ ਦਿਨੀਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਿੱਖ ਸਭਾ, ਕੰਧਕੋਟ (ਸਿੰਧ ਪ੍ਰਾਂਤ) ਵਿਖੇ ਜਿਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ (ਗੁਰੂ ਸਾਹਿਬਾਂ ਦੀ ਸ਼ਹੀਦੀ ਵੇਲੇ ਇਨ੍ਹਾਂ ਸਿੱਖਾਂ ਨੂੰ ਵੀ ਬੇਰਹਿਮੀ ਨਾਲ ਸ਼ਹੀਦ ਕਰ ਦਿਤਾ ਗਿਆ ਸੀ) ਦਾ ਸ਼ਹੀਦੀ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ। ਲਗਭਗ 10,000 ਦੀ ਸੰਗਤ ਵਿਚ ਵੱਖ-ਵੱਖ 9-10 ਰਾਗੀ ਜਥਿਆਂ ਨੇ ਕਥਾ-ਕੀਰਤਨ ਕੀਤਾ। ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਅਤੇ ਲਹਿਰਾਉਣ ਦੀ ਰਸਮ ਹੋਈ। ਸਾਰੇ ਰਾਗੀ ਜਥਿਆਂ ਨੇ ਨਿਸ਼ਕਾਮ ਸੇਵਾ ਕੀਤੀ। ਸੰਗਤਾਂ ਦਾ ਕੀਰਤਨ ਸੁਣਨ ਦਾ ਸਤਿਕਾਰ ਵੇਖਿਆ ਹੀ ਬਣਦਾ ਸੀ। 

ਅੱਜ ਗੁਰਦੁਆਰਾ ਸਾਹਿਬ ਵਿਖੇ ਮਾਤਾ ਗੁਜਰੀ ਜੀ ਅਤੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਤ ਵੱਡਾ ਸਮਾਗਮ ‘ਸਫ਼ਰ-ਏ-ਸ਼ਹਾਦਤ’ ਮਨਾਇਆ ਗਿਆ। ਰਹਿਰਾਸ  ਦੇ ਪਾਠ ਉਪਰੰਤ, ਸੁਖਮਨੀ ਸਾਹਿਬ ਦਾ ਪਾਠ ਅਤੇ ਫਿਰ ਕੀਰਤਨ ਦਰਬਾਰ ਸਜਿਆ ਜਿਸ ਦੇ ਵਿਚ ਬੀਬੀ ਮਹਿਮਾ ਕੌਰ ਨੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਾਕਾ ਸਿੰਧੀ ਭਾਸ਼ਾ ਵਿਚ ਸਰਵਣ ਕਰਵਾਇਆ ਕਰਵਾਇਆ ਅਤੇ ਬਹੁਤ ਹੀ ਰਸਭਿੰਨਾ ਕੀਰਤਨ ਕਰ ਕੇ ਸੰਗਤਾਂ ਨੂੰ ਸ਼ਰਸਾਰ ਕੀਤਾ। 

ਜ਼ਿਕਰਯੋਗ ਹੈ ਕਿ ਇਥੇ ਹਰ ਸ਼ੁਕਰਵਾਰ ਨੂੰ ਲਗਭਗ 700 ਦੇ ਕਰੀਬ ਬੀਬੀਆਂ ਇਕੋ ਜਿਹੇ ਵਸਤਰ ਪਹਿਨ ਕੇ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ ਹਨ। ਲੰਗਰ ਤਿਆਰ ਹੁੰਦਾ ਹੈ ਅਤੇ ਬੱਚਿਆਂ ਦੀ ਪੜ੍ਹਾਈ ਲਈ ਮਾਇਆ ਖ਼ਰਚੀ ਜਾਂਦੀ ਹੈ। ਅਜਿਹੇ ਸਿੱਖੀ ਦੀ ਚੜ੍ਹਦੀ ਕਲਾ ਵਾਲੇ ਸਮਾਗਮ ਪਾਕਿਸਤਾਨ ਵਿਚ ਹੋਣ ਉਤੇ ਆਪ ਮੁਹਾਰੇ ਮੂੰਹੋ ਨਿਕਲਦਾ ਹੈ ਕਿ ‘ਦਾਤਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ’।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement