ਪੰਥਕ   ਸੋ ਦਰ ਕਿਹਾ  25 Mar 2018  ਸੋ ਦਰ ਤੇਰਾ ਕੇਹਾ - ਕਿਸਤ - 5

ਸੋ ਦਰ ਤੇਰਾ ਕੇਹਾ - ਕਿਸਤ - 5

ਸਪੋਕਸਮੈਨ ਸਮਾਚਾਰ ਸੇਵਾ
Published Mar 25, 2018, 5:34 pm IST
Updated Nov 22, 2018, 1:33 pm IST
ਅਸੀ ਬਾਬੇ ਨਾਨਕ ਨੂੰ ਧਰਮ-ਵਿਗਿਆਨੀ ਦੇ ਤੌਰ 'ਤੇ ਲਿਆ ਹੈ
So Dar Tera Keha
 So Dar Tera Keha

ਅਧਿਆਏ - 4

ਅਸੀ ਬਾਬੇ ਨਾਨਕ ਨੂੰ ਧਰਮ-ਵਿਗਿਆਨੀ ਦੇ ਤੌਰ 'ਤੇ ਲਿਆ ਹੈ ਕਿਉੁਂਕਿ ਉੁਨ੍ਹਾਂ ਨੇ ਧਰਮ ਵਿਚੋਂ ਮਿਥਿਹਾਸ, ਕਰਾਮਾਤ (ਗ਼ੈਰ-ਗੁਦਰਤੀ ਘਟਨਾਵਾਂ) ਅਤੇ ਅਣਡਿੱਠੇ ਸੰਸਾਰ (ਮੌਤ ਤੋਂ ਬਾਅਦ ਦੇ) ਬਾਰੇ ਪੁਜਾਰੀ ਸ਼੍ਰੇਣੀ ਦੇ ਆਧਾਰ-ਰਹਿਤ ਦਾਅਵਿਆਂ ਨੂੰ ਰੱਦ ਕਰ ਕੇ, ਧਰਮ 'ਚੋਂ ਕੱਢ ਦਿਤਾ ਤੇ ਤਰਕ, ਵਿਗਿਆਨ ਨੂੰ ਧਰਮ ਦਾ ਅੰਗ ਬਣਾ ਦਿਤਾ। ਅਜਿਹਾ ਕਰਨ ਦੀ ਜੁਰਅਤ ਦੁਨੀਆਂ ਦੇ ਪਹਿਲੇ ਧਰਮ-ਵਿਗਿਆਨੀ ਬਾਬਾ ਨਾਨਕ ਤੋਂ ਬਿਨਾਂ ਹੋਰ ਕੋਈ ਨਹੀਂ ਸੀ ਕਰ ਸਕਦਾ। ਵੇਖੋ ਮਿਸਾਲਾਂ ਪ੍ਰਤੱਖ ਹਨ:

SO DAR TERASO DAR TERA

1) ਜਦੋਂ ਪਿਤਾ ਨੇ ਵੀ ਤੇ ਕੁਲ ਪ੍ਰੋਹਿਤ ਨੇ ਵੀ 'ਜਨੇਊ' ਪਾਉਣ ਲਈ ਆਖਿਆ ਤਾਂ ਬਾਬੇ ਨਾਨਕ ਨੇ ਕੇਵਲ ਉਹ ਜਨੇਊੂ ਧਾਰਨ ਕਰ ਲੈਣ ਦੀ ਰਜ਼ਾਮੰਦੀ ਦੇ ਦਿਤੀ ਜਿਹੜਾ ਤਰਕ ਦੀ ਕਸੌਟੀ ਉਤੇ ਪੂਰਾ ਉਤਰਦਾ ਹੋਵੇ (ਇਹ ਜਨੇਊੂ ਜੀਅ ਕਾ ਹਈ ਤਾ ਪਾਂਡੇ ਘੱਤ) ਪਰ ਐਵੇਂ ਪੁਜਾਰੀ ਦੇ ਕਹਿਣ ਤੇ ਹੀ, ਪੁਰਾਤਨ 'ਜਨੇਊ' ਪਹਿਨਣ ਤੋਂ ਨਾਂਹ ਕਰ ਦਿਤੀ।

2) ਹਰਿਦੁਆਰ ਵਿਚ ਖੇਤਾਂ ਨੂੰ ਪਾਣੀ ਦੇ ਕੇ, ਮੱਕੇ ਵਿਚ 'ਖ਼ੁਦਾ ਦੇ ਘਰ' ਵਲ ਲੱਤਾਂ ਪਸਾਰ ਕੇ ਤੇ ਜਗਨ ਨਾਥ ਪੁਰੀ ਵਿਚ 'ਆਰਤੀ' ਦੇ ਅਸਲ ਅਰਥ ਸਮਝਾ ਕੇ, ਬਾਬੇ ਨਾਨਕ ਨੇ ਤਰਕ, ਵਿਵੇਕ ਅਤੇ ਦਲੀਲ ਨੂੰ ਧਰਮ ਦਾ ਅਨਿਖੜ ਅੰਗ ਬਣਾ ਦਿਤਾ। ਬਾਬੇ ਨਾਨਕ ਤੋਂ ਪਹਿਲਾਂ, ਏਨੀ ਵੱਡੀ ਪੱਧਰ 'ਤੇ ਕਿਸੇ ਹੋਰ ਨੇ ਕਦੇ ਵੀ ਤਰਕ ਅਤੇ ਦਲੀਲ ਨੂੰ ਧਰਮ ਦਾ ਅੰਗ ਨਹੀਂ ਸੀ ਬਣਨ ਦਿਤਾ। ਬੁੱਧ ਧਰਮ ਭਾਵੇਂ ਵਿਵੇਕ ਅਤੇ ਤਰਕ ਨੂੰ ਮਾਨਤਾ ਦੇਂਦਾ ਹੈ ਪਰ ਜਿਉਂ ਹੀ ਬੁੱਧ ਆਪ ਸਾਹਮਣੇ ਆ ਜਾਂਦਾ ਹੈ, ਤਰਕ ਕੰਮ ਕਰਨਾ ਬੰਦ ਕਰ ਦੇਂਦਾ ਹੈ।

3) ਬਗ਼ਦਾਦ ਵਿਚ ਸ਼ਾਹ ਬਹਿਲੋਲ ਨੂੰ 'ਸਤਵੇਂ ਅਸਮਾਨ' ਦੀ ਘੁੰਡੀ ਸਮਝਾਉੁਂਦਿਆਂ ਜਦੋਂ ਦਸਿਆ ਕਿ ''ਪਤਾਲਾ ਪਤਾਲ ਲੱਖ ਅਕਾਸਾ ਆਕਾਸ'' ਇਕ ਪਰਮ ਸੱਚ ਹੈ ਤੇ 'ਸੱਤਾਂ ਆਕਾਸ਼ਾਂ' ਵਾਲੀ ਗੱਲ ਦਾ ਆਧਾਰ ਕੋਈ ਨਹੀਂ ਤਾਂ ਅਜਿਹਾ ਕਹਿ ਕੇ ਬਾਬਾ ਨਾਨਕ ਪਹਿਲੀ ਵਾਰ ਵਿਗਿਆਨ ਨੂੰ ਧਰਮ ਦਾ ਅੰਗ ਬਣਾ ਰਹੇ ਸਨ। ਬੇਸ਼ੱਕ ਸਾਇੰਸਦਾਨਾਂ ਨੇ ਹੁਣ ਵਿਗਿਆਨਕ ਸੱਚ ਸਬੰਧੀ ਬਾਬੇ ਨਾਨਕ ਦੇ ਸਾਰੇ ਦਾਅਵਿਆਂ ਨੂੰ ਸੱਚ ਮੰਨ ਲਿਆ ਹੈ ਪਰ ਪੁਰਾਤਨ ਧਰਮ ਅਜੇ ਵੀ ਇਸ ਸੱਚ ਨੂੰ ਮਾਨਤਾ ਦੇਣ ਲਈ ਅਪਣੇ ਗ੍ਰੰਥਾਂ ਵਿਚ ਸੋਧ ਕਰਨ ਨੂੰ ਤਿਆਰ ਨਹੀਂ ਕਿਉੁਂਕਿ ਉੁਨ੍ਹਾਂ ਧਰਮਾਂ ਵਿਚ ਦਾਅਵਿਆਂ ਉਤੇ ਜ਼ੋਰ ਸੀ ਤੇ ਵਿਗਿਆਨਕ ਸੱਚ ਨੂੰ ਧਰਮ ਦਾ ਅੰਗ ਨਹੀ ਸੀ ਬਣਾਇਆ ਗਿਆ। ਮਨੁੱਖੀ ਇਤਿਹਾਸ ਵਿਚ ਨਾਨਕ ਨੇ ਹੀ ਪਹਿਲੀ ਵਾਰ, ਇਹ ਮਾਅਰਕਾ ਮਾਰ ਵਿਖਾਇਆ। ਸੰਤ ਸਿੰਘ ਮਸਕੀਨ ਅਪਣੀ ਇਕ ਕਥਾ ਵਿਚ ਦਸਦੇ ਹਨ ਕਿ ਉਹ ਜਦੋਂ ਅਮਰੀਕਾ ਗਏ ਤਾਂ ਅਮਰੀਕੀ ਸਾਇੰਸਦਾਨਾਂ ਨਾਲ ਉੁਨ੍ਹਾਂ ਨੂੰ ਮਿਲਾਇਆ ਗਿਆ ਜਿਨ੍ਹਾਂ ਨੇ ਉੁਨ੍ਹਾਂ ਨੂੰ ਸਾਇਸ ਦੇ ਮਿਊਜ਼ੀਅਮ ਵਿਚ ਲਿਜਾ ਕੇ ਵਿਖਾਇਆ ਕਿ ਸੰਸਾਰ ਦੀ ਉਤਪਤੀ, ਲੱਖਾਂ ਆਕਾਸ਼ਾਂ ਪਤਾਲਾਂ ਦੀ ਗੱਲ ਤੋਂ ਲੈ ਕੇ ਅਣਗਿਣਤ ਸੂਰਜਾਂ ਤੇ ਚੰਦਰਮਾਵਾਂ ਬਾਰੇ ਬਾਬੇ ਨਾਨਕ ਦੇ ਦਾਅਵੇ ਸੌ ਫ਼ੀ ਸਦੀ ਦਰੁਸਤ ਸਨ ਅਤੇ ਬਾਬੇ ਨਾਨਕ ਤੋਂ ਪਹਿਲਾਂ ਕਿਸੇ ਮਾਨਵ ਨੇ ਰੱਬ ਦੀ ਕਾਇਨਾਤ ਬਾਰੇ ਏਨੀ ਬਾਰੀਕਬੀਨੀ ਵਾਲਾ ਸੱਚ ਨਹੀਂ ਸੀ ਬੋਲਿਆ। ਇਸ ਤਰ੍ਹਾਂ ਬਾਬੇ ਨਾਨ ਨੇ ਵਿਗਿਆਨ ਨੂੰ ਧਰਮ ਦਾ ਪੂਰੀ ਤਰ੍ਹਾਂ ਅੰਗ ਬਣਾ ਦਿਤਾ।

4) ਇਸੇ ਤਰ੍ਹਾਂ ਮਿਥਿਹਾਸਕ ਹਸਤੀਆਂ ਅਥਵਾ ਦੇਵੀ ਦੇਵਤਿਆਂ ਤੇ ਉੁਨ੍ਹਾਂ ਦੀਆਂ ਸ਼ਕਤੀਆਂ ਨੂੰ ਬਿਲਕੁਲ ਪ੍ਰਵਾਨ ਨਹੀਂ ਕੀਤਾ ਗਿਆ ਕਿਉੁਂਕਿ ਉਹ ਗ਼ੈਰ-ਕੁਦਰਤੀ ਤੇ ਅ-ਵਿਗਿਆਨਕ ਸੋਚ ਵਿਚੋਂ ਉਪਜੀਆਂ ਹਨ, ਕੁਦਰਤੀ ਵਰਤਾਰੇ ਵਿਚੋਂ ਨਹੀਂ। ਜੇ ਅੰਨ੍ਹੀ ਸ਼ਰਧਾ ਦੀ ਕਿਸੇ ਥਾਂ ਲੋੜ ਹੈ ਤਾਂ ਇਹ ਕੇਵਲ ਇਕ ਅਕਾਲ ਪੁਰਖ ਦੀ ਹੋਂਦ ਅਤੇ ਹਸਤੀ ਨੂੰ ਸਵੀਕਾਰਨ ਤਕ ਹੀ ਸੀਮਤ ਰੱਖੀ ਗਈ ਹੈ ਕਿਉੁਂਕਿ ਇਸ ਤੋਂ ਬਿਨਾਂ ਧਰਮ ਦੀ ਯੂਨੀਵਰਸਟੀ ਵਿਚ ਦਾਖ਼ਲਾ ਹੀ ਨਹੀਂ ਮਿਲ ਸਕਦਾ। ਇਸ ਤੋਂ ਇਲਾਵਾ ਬਾਕੀ ਹਰ ਉਹ ਵਸਤ, ਹਸਤੀ ਤੇ ਕਾਲਪਨਿਕ ਚਰਿੱਤਰ, ਗੁਰੂ ਨਾਨਕ ਦੇ ਧਰਮ ਵਿਚ ਰੱਦ ਹੋਣ ਯੋਗ ਹੈ ਜਿਸ ਨੂੰ ਵੇਖਿਆ ਕਿਸੇ ਨੇ ਨਹੀਂ ਭਾਵੇਂ ਪੁਜਾਰੀ ਸ਼੍ਰੇਣੀ ਉੁਨ੍ਹਾਂ ਬਾਰੇ ਆਧਾਰ-ਰਹਿਤ ਦਾਅਵੇ ਜ਼ਰੂਰ ਕਰਦੀ ਰਹਿੰਦੀ ਹੈ ਤੇ ਕੁਦਰਤ ਦੇ ਨਿਯਮਾਂ ਅਨੁਸਾਰ ਵੀ ਨਹੀਂ ਹੈ।

SO DAR TERASO DAR TERA

ਉਪਰਕੋਤ ਸਾਰੇ ਦਾ ਤੱਤ ਸਾਰ ਇਹ ਨਿਕਲਦਾ ਹੈ ਕਿ ਬਾਬੇ ਨਾਨਕ ਦੇ ਧਰਮ ਵਿਚ ਤਰਕ ਅਤੇ ਵਿਗਿਆਨ, ਧਰਮ ਦਾ ਅੰਗ ਹਨ ਤੇ ਅਕਾਲ ਪੁਰਖ ਤੋਂ ਬਿਨਾਂ ਜਿਸ ਵੀ ਚੀਜ਼ ਬਾਰੇ ਕੋਈ ਦਾਅਵਾ ਕੀਤਾ ਜਾਂਦਾ ਹੈ, ਉਸ ਦੀ ਤਰਕ ਅਤੇ ਸਾਇੰਸ ਦੀ ਕਸੌਟੀ ਤੇ ਪਰਖ ਹੋਣੀ ਲਾਜ਼ਮੀ ਹੈ। ਕੇਵਲ ਮਾਤਰ ਪੁਜਾਰੀ ਸ਼੍ਰੇਣੀ ਦਾ ਦਾਅਵਾ ਹੀ ਕਾਫ਼ੀ ਨਹੀਂ ਹੈ। ਇਸ ਦੇ ਨਾਲ ਹੀ ਕਰਾਮਾਤੀ ਅਤੇ ਮਿਥਿਹਾਸਕ ਸਾਖੀਆਂ ਜਾਂ ਦਾਅਵਿਆਂ ਲਈ ਵੀ ਬਾਬੇ ਨਾਨਕ ਦੇ ਧਰਮ ਵਿਚ ਕੋਈ ਥਾਂ ਨਹੀਂ। ਜੋ ਕੁੱਝ ਹੁੰਦਾ ਹੈ, ਇਥੇ 'ਹੁਕਮ ਅੰਦਰ' ਅਰਥਾਤ ਕੁਦਰਤ ਦੇ ਨਿਯਮਾਂ ਦੇ ਵਿਚ ਰਹਿ ਕੇ ਹੁੰਦਾ ਹੈ। ਸਾਇੰਸ ਅਤੇ ਤਰਕ ਨੂੰ ਧਰਮ ਦਾ ਅੰਗ ਬਨਾਉਣ ਦਾ ਮਕਸਦ ਹੀ ਇਹ ਸੀ ਕਿ ਕੁਦਰਤ ਦੇ ਨਿਯਮਾਂ ਦੇ ਉਲਟ ਜਾਣ ਵਾਲੀ ਹਰ ਗੱਲ ਨੂੰ ਧਰਮ 'ਚੋਂ ਬਾਹਰ ਕੱਢ ਦਿਤਾ ਜਾਏ। ਬਦਕਿਸਮਤੀ ਨਾਲ, ਅੱਜ ਵੀ, ਸਿੱਖਾਂ ਦਾ ਪੁਜਾਰੀ ਵਰਗ ਤੇ ਉਸ ਦੇ ਪ੍ਰਭਾਵ ਹੇਠਲਾ ਵਰਗ, ਬਾਬੇ ਨਾਨਕ ਦੇ ਹੁਕਮਾਂ ਦੀ ਅਦੂਲੀ ਕਰਦਾ ਹੋਇਆ ਵੀ, ਅਜਿਹੀਆਂ ਕਥਾ ਕਹਾਣੀਆਂ ਨੂੰ ਫੈਲਾ ਰਿਹਾ ਹੈ ਜੋ ਕਰਾਮਾਤਾਂ, ਪਖੰਡ, ਝੂਠੇ ਦਾਅਵਿਆਂ, ਗ਼ੈਰ-ਕੁਦਰਤੀ ਅਮਲਾਂ ਅਤੇ ਤਰਕ, ਸਾਇੰਸ ਦੀ ਕਸੌਟੀ ਤੇ ਖਰੀਆਂ ਨਾ ਉਤਰਨ ਵਾਲੀਆਂ ਗੱਲਾਂ ਹਨ। ਇਸ ਵਰਗ ਦਾ ਅਸਰ ਕਬੂਲਣ ਵਾਲੇ ਨੂੰ ਗੁਰਬਾਣੀ ਦੀ ਠੀਕ ਸੋਝੀ ਕਦੀ ਵੀ ਨਾ ਤਾਂ ਆਈ ਹੈ, ਨਾ ਆ ਹੀ ਸਕੇਗੀ।

Joginder SinghJoginder Singh 

ਲੇਖਕ: ਜੋਗਿੰਦਰ ਸਿੰਘ

Location: India, Punjab
Advertisement