ਘਿਉ ਫ਼ੈਕਟਰੀ ਵਿਚ ਅੱਗ ਲੱਗਣ ਕਾਰਨ ਕਰੋੜਾਂ ਦਾ ਨੁਕਸਾਨ
Published : Mar 17, 2018, 12:02 am IST
Updated : Mar 16, 2018, 6:33 pm IST
SHARE ARTICLE

ਅਬੋਹਰ, 16 ਮਾਰਚ (ਤੇਜਿੰਦਰ ਸਿੰਘ ਖ਼ਾਲਸਾ) : ਅਬੋਹਰ ਮਲੋਟ ਰੋਡ 'ਤੇ ਬਣੀ ਘਿਉ ਫ਼ੈਕਟਰੀ ਵਿਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ। ਜਿਸ ਨੂੰ ਬੁਝਾਉਣ ਲਈ ਅੱਧਾ ਦਰਜ਼ਨ ਸ਼ਹਿਰ ਦੀਆਂ ਫ਼ਾਇਰ ਬਿਗ੍ਰੇਡ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਇਸ ਅੱਗ ਦੀ ਘਟਨਾ ਵਿਚ ਕਰੋੜਾਂ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਪ੍ਰਸਿੱਧ ਵਪਾਰੀ ਆਰ.ਡੀ ਗਰਗ ਦੀ ਮਲੋਟ ਰੋਡ 'ਤੇ ਸਥਿਤ ਘਿਉ ਫ਼ੈਕਟਰੀ ਵਿਚ ਅੱਜ ਸਵੇਰੇ 5 ਵਜੇ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਫ਼ੈਕਟਰੀ ਵਿਚ ਰੱਖਿਆ ਘਿਉ ਤੇ ਮਸ਼ੀਨਰੀ ਧੂੰ-ਧੂੰ ਕੇ ਸੜਨ ਲੱਗੀ। ਅੱਗ ਇੰਨੀ ਭਿਆਨਕ ਸੀ ਕਈ ਕਿਲੋਮੀਟਰ ਤਕ ਅੱਗ ਦਾ ਧੂੰਆਂ ਨਜ਼ਰੀਂ ਆ ਰਿਹਾ ਸੀ।


ਘਟਨਾ ਦੀ ਸੂਚਨਾ ਮਿਲਦੇ ਹੀ ਅਬੋਹਰ ਤੋਂ ਇਲਾਵਾ ਫਾਜਿਲਕਾ, ਮਲੋਟ, ਮੁਕਤਸਰ, ਗਿੱਦੜਬਾਹਾ ਸ਼ਹਿਰਾਂ ਦੀਆਂ ਫ਼ਾਇਰ ਬਿਗ੍ਰੇਡ ਗੱਡੀਆਂ ਨੇ ਅੱਗ 'ਤੇ ਕਾਬੂ ਪਾਉਣ ਦਾ ਕੰਮ ਸ਼ੁਰੂ ਕਰ ਦਿਤਾ। ਫ਼ੈਕਟਰੀ ਵਿਚ ਪਏ ਘਿਉ ਦੇ ਡੱਬੇ ਕਰਮਚਾਰੀਆਂ ਵਲੋਂ ਬਾਹਰ ਕੱਢਣੇ ਸ਼ੁਰੂ ਕਰ ਦਿਤੇ ਗਏ ਜਦਕਿ ਅੱਗ 'ਤੇ ਕਾਬੂ ਪਾਉਣ ਲਈ ਜੇਸੀਬੀ ਨਾਲ ਤੋੜ ਫੋੜ ਵੀ ਕੀਤੀ ਗਈ, ਜਿਸ ਤਹਿਤ 6 ਘੰਟੇ ਬਾਅਦ ਅੱਗ 'ਤੇ ਕਾਬੂ ਪਾਇਆ ਜਾ ਸਕਿਆ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਉਪ ਮੰਡਲ ਮੈਜਿਸਟਰੇਟ ਪੂਨਮ ਸਿੰਘ ਤੇ ਐਸ.ਪੀ ਅਬੋਹਰ ਅਮਰਜੀਤ ਸਿੰਘ ਮਟਵਾਨੀ ਨੇ ਉਕਤ ਫ਼ੈਕਟਰੀ ਦਾ ਦੌਰਾ ਕੀਤਾ। ਉਕਤ ਅੱਗ ਦੀ ਘਟਨਾ ਵਿਚ ਕਰੋੜਾਂ ਰੁਪਏ ਦੇ ਨੁਕਸਾਨ ਹੋਣ ਦਾ ਖਦਸ਼ਾ ਜਾਹਰ ਕੀਤਾ ਜਾ ਰਿਹਾ ਹੈ।

SHARE ARTICLE
Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement