ਕਬੂਤਰਬਾਜ਼ੀ ਮਾਮਲਾ - ਦਲੇਰ ਮਹਿਦੀ ਨੂੰ ਦੋ ਸਾਲ ਦੀ ਕੈਦ, ਮੌਕੇ 'ਤੇ ਮਿਲੀ ਜ਼ਮਾਨਤ
Published : Mar 16, 2018, 10:51 pm IST
Updated : Mar 16, 2018, 5:21 pm IST
SHARE ARTICLE

ਪਟਿਆਲਾ, 16 ਮਾਰਚ (ਬਲਵਿੰਦਰ ਸਿੰਘ ਭੁੱਲਰ) : 15 ਸਾਲ ਪੁਰਾਣੇ ਕਬੂਤਰਬਾਜ਼ੀ ਦੇ ਮਾਮਲੇ ਵਿਚ ਮਾਣਯੋਗ  ਜੁਡੀਸ਼ੀਅਲ ਮੈਜਿਸਟਰੇਟ ਨਿਧੀ ਸੈਣੀ ਦੀ ਅਦਾਲਤ ਨੇ ਗਾਇਕ ਦਲੇਰ ਮਹਿੰਦੀ ਨੂੰ 2 ਸਾਲ ਦੀ ਕੈਦ ਅਤੇ 2 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਜਦੋਂ ਕਿ ਇਸ ਮਾਮਲੇ ਵਿਚ ਬੁਲਬੁਲ ਮਹਿਤਾ ਨੂੰ ਬਰੀ ਕਰ ਦਿਤਾ ਗਿਆ। ਪੁਲਿਸ ਵਲੋਂ ਇਸ ਮਾਮਲੇ ਵਿਚ ਨਾਮਜ਼ਦ ਦੋ ਹੋਰ ਵਿਅਕਤੀਆਂ ਦਲੇਰ ਮਹਿੰਦੀ ਦੇ ਭਰਾ ਸ਼ਮਸ਼ੇਰ ਮਹਿੰਦੀ ਅਤੇ ਧਿਆਨ ਸਿੰਘ ਦੀ ਟਰਾਇਲ ਦੇ ਦੌਰਾਨ ਮੌਤ ਹੋ ਚੁੱਕੀ ਹੈ। 3 ਸਾਲ ਤੋਂ ਘੱਟ ਸਜ਼ਾ ਹੋਣ ਦੀ ਸੂਰਤ ਵਿਚ ਮੌਕੇ 'ਤੇ ਜ਼ਮਾਨਤ ਮਿਲਣ ਦੀ ਸਹੂਲਤ ਹੋਣ ਦੇ ਕਾਰਨ ਦਲੇਰ ਮਹਿੰਦੀ ਨੂੰ ਮੌਕੇ 'ਤੇ ਜ਼ਮਾਨਤ ਮਿਲ ਗਈ। ਦਲੇਰ ਮਹਿੰਦੀ ਨੇ ਮੌਕੇ 'ਤੇ 40 ਹਜ਼ਾਰ ਰੁਪਏ ਦਾ ਮਚਲਕਾ  ਭਰਿਆ ਅਤੇ ਆਪਣੇ ਵਕੀਲ ਦੀ ਗਰੰਟੀ ਪਾਈ। ਦਲੇਰ ਮਹਿੰਦੀ ਨੂੰ ਅਦਾਲਤ ਨੇ ਦੋ-ਦੋ ਸਾਲ ਅਤੇ ਇਕ-ਇਕ ਹਜ਼ਾਰ ਜੁਰਮਾਨਾ ਯਾਨੀ ਕਿ ਦੋ ਸਾਲ, ਦੋ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ  ਸੁਣਾਈ ਹੈ।


ਦਲੇਰ ਮਹਿੰਦੀ ਵਿਰੁਧ ਬਖ਼ਸ਼ੀਸ਼ ਸਿੰਘ ਵਾਸੀ ਪਿੰਡ ਬਲਬੇੜਾ, ਜਸਵਿੰਦਰ ਸਿੰਘ, ਹਰਚਰਨ ਸਿੰਘ, ਕਸ਼ਮੀਰਾ ਸਿੰਘ, ਗੁਰਿੰਦਰ ਸਿੰਘ ਅਤੇ ਹੋਰਨਾਂ ਦੀ ਸ਼ਿਕਾਇਤ 'ਤੇ ਥਾਣਾ ਸਦਰ ਪਟਿਆਲਾ ਦੀ ਪੁਲਸ ਨੇ 19 ਸਤੰਬਰ 2003 ਨੂੰ ਐਫ.ਆਈ.ਆਰ. ਨੰ: 498 ਅਧੀਨ ਧਾਰਾ 406, 420, 465, 466, 467, 468, 471 ਏ, 120 ਬੀ ਆਈ.ਪੀ.ਸੀ. ਦੇ ਤਹਿਤ ਕੇਸ ਦਰਜ ਕੀਤਾ ਸੀ ਜਿਸ ਵਿਚ ਉਕਤ ਵਿਅਕਤੀਆਂ ਨੇ ਦਲੇਰ ਮਹਿੰਦੀ ਅਤੇ ਬਾਕੀਆਂ ਵਿਰੁਧ ਦੋਸ਼ ਲਗਾਇਆ ਸੀ ਕਿ ਉਨ੍ਹਾਂ ਵਲੋਂ ਵਿਦੇਸ਼ ਭੇਜਣ ਦੇ ਨਾਂ 'ਤੇ ਉਨ੍ਹਾਂ ਤੋਂ ਲੱਖਾਂ ਰੁਪਏ ਲਏ ਗਏ। ਇਸ ਮਾਮਲੇ ਵਿਚ ਅਦਾਲਤ ਵਿਚ ਡੇਢ ਦਰਜਨ ਦੇ ਕਰੀਬ ਵਿਅਕਤੀ ਪਹੁੰਚੇ ਸਨ ਜਿਨ੍ਹਾਂ ਵਲੋਂ ਵਿਦੇਸ਼ ਭੇਜਣ ਦੇ ਨਾਮ 'ਤੇ ਪੈਸੇ ਦੇਣ ਦੀ ਗੱਲ ਆਖੀ ਗਈ ਸੀ।ਦੂਜੇ ਪਾਸੇ ਦਲੇਰ ਮਹਿੰਦੀ ਦੇ ਵਕੀਲ ਬਰਜਿੰਦਰ ਸਿੰਘ ਸੋਢੀ ਨੇ ਇਸ ਮਾਮਲੇ ਵਿਚ ਮਾਣਯੋਗ ਜਿਲਾ ਅਤੇ ਸ਼ੈਸਨ ਜੱਜ ਦੀ ਅਦਾਲਤ ਵਿਚ ਇਸ ਸਜ਼ਾ ਦੇ ਖਿਲਾਫ਼ ਅਪੀਲ ਪਾਉਣ ਦਾ ਐਲਾਨ ਕੀਤਾ ਹੈ। ਸਜ਼ਾ ਸੁਣਾਏ ਜਾਣ ਤੋਂ ਇੱਕ ਮਹੀਨੇ ਦੇ ਅੰਦਰ ਅੰਦਰ ਇਹ ਅਪੀਲ ਪਾਈ ਜਾ ਸਕਦੀ ਹੈ। ਸ਼ਿਕਾਇਤਕਰਤਾ ਬਖਸ਼ੀਸ਼ ਸਿੰਘ ਵੱਲੋਂ ਇਹ ਲੰਬੀ ਲੜਾਈ ਐਡਵੋਕੇਟ ਗੁਰਪ੍ਰੀਤ ਸਿੰਘ ਭਸੀਨ, ਸਰਕਾਰੀ ਵਕੀਲ ਰਮਨ ਮਾਨ ਨੇ ਲੜੀ ਅਤੇ ਜਸਵਿੰਦਰ ਸਿੰਘ ਅਤੇ ਹਰਚਰਨ ਸਿੰਘ ਵੱਲੋਂ ਐਡਵੋਕੇਟ ਸਤੀਸ਼ ਕਰਕਰਾ ਪੇਸ਼ ਹੋਏ।

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement