ਮੋਦੀ ਨੇ ਧਾਰਿਆ ਸੀ ਸਿੱਖ ਦਾ ਰੂਪ, ਐਮਰਜੈਂਸੀ ਸਮੇਂ ਰਿਹਾ ਗੁਰਦੁਆਰੇ ਵਿਚ
Published : May 7, 2018, 5:39 pm IST | Updated : May 7, 2018, 5:39 pm IST
SHARE VIDEO
Modi has assumed the form of Sikh
Modi has assumed the form of Sikh

ਮੋਦੀ ਨੇ ਧਾਰਿਆ ਸੀ ਸਿੱਖ ਦਾ ਰੂਪ, ਐਮਰਜੈਂਸੀ ਸਮੇਂ ਰਿਹਾ ਗੁਰਦੁਆਰੇ ਵਿਚ

ਗੁਰਦੁਆਰਿਆਂ ਦੇ ਲੰਗਰ ‘ਤੇ ਜੀ.ਐੱਸ.ਟੀ ਮੁੱਦਾ ਪਿਛਲੇ ਕਾਫੀ ਲੰਮੇ ਸਮੇਂ ਤੋਂ ਚਲਦਾ ਆ ਰਿਹਾ ਹੈ। ਲੰਗਰ ਤੇ ਜੀ.ਐੱਸ.ਟੀ ਨੂੰ ਲੈ ਕੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਕਈ ਵਾਰ ਆਹਮਣੇ ਸਾਹਮਣੇ ਹੋਈਆਂ ਹਨ। ਇਸ ਮੁੱਦੇ 'ਤੇ ਚਲਦਿਆਂ ਪੰਜਾਬ ਸਰਕਾਰ ਨੇ ਲੰਗਰ ਤੇ ਲਗੇ GST ਚੋਂ ਆਪਣਾ ਹਿੱਸਾ ਛੱਡ ਦਿੱਤਾ ਹੈ ਪਰ ਕੇਂਦਰ ਸਰਕਾਰ ਨੇ ਅਜਿਹਾ ਕਰਨ ਤੋਂ ਸਾਫ ਇਨਕਾਰ ਕਰ ਦਿਤਾ ਹੈ | ਸੂਬਾ ਸਰਕਾਰ ਵਲੋਂ ਕੇਂਦਰ ਸਰਕਾਰ ਨੂੰ ਲੰਗਰ ਤੋਂ ਜੀ.ਐੱਸ.ਟੀ ਹਟਾਉਣ ਲਈ ਕਈ ਵਾਰ ਲਿਖਤ ਅਪੀਲ ਦਿੱਤੀ ਗਈ ਅਤੇ ਕਈ ਥਾਈਂ ਵਿਰੋਧ ਪ੍ਰਦਰਸ਼ਨ ਵੀ ਹੋਏ ਪਰ ਕੇਂਦਰ ਸਰਕਾਰ ਨੇ ਆਪਣਾ ਫੈਸਲਾ ਨਹੀਂ ਬਦਲਿਆ । 

ਲੰਗਰ ‘ਤੇ ਜੀ.ਐੱਸ.ਟੀ ਮੁੱਦੇ ‘ਤੇ ਬੋਲਦੇ ਹੋਏ ਸਮਾਜਵਾਦੀ ਪਾਰਟੀ ਦੇ ਲੀਡਰ ਬਲਵੰਤ ਸਿੰਘ ਰਾਮੂਵਾਲੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੁਰੰਤ ਲੰਗਰ ਤੋਂ ਜੀ.ਐੱਸ.ਟੀ ਹਟਾਉਣ ਦੀ ਅਪੀਲ ਕੀਤੀ ਹੈ। ਰਾਮੂਵਾਲੀਆ ਨੇ ਨਰਿੰਦਰ ਮੋਦੀ 'ਤੇ ਵਿਅੰਗ ਕਰਦੇ ਹੋਏ ਕਿਹਾ ਕਿ ਨਰਿਦੰਰ ਮੋਦੀ ਪੁਰਾਣ ਸਮਾਂ ਨਾ ਭੁੱਲਣ ਜਦੋ ਉਹ ਸਿੱਖ ਬਣ ਗੁਰਦੁਆਰਿਆਂ ;ਚ ਰਹੇ ਸੀ  । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਐਮਰਜੰਸੀ ਦੇ ਸਮੇਂ ਆਪਣੇ ਬਚਾਅ ਲਈ ਸਿੱਖ ਬਣ ਕੇ ਗੁਰਦੁਆਰੇ ਵਿਚ ਸ਼ਰਨ ਲਈ ਸੀ | ਇਸਦੇ ਨਾਲ ਹੀ ਰਾਮੂਵਾਲੀਆ ਨੇ ਮੋਦੀ ਨੂੰ ਸਵਾਲ ਕੀਤਾ  ਕੀ ਉਨ੍ਹਾਂ ਨੇ ਉਸ ਵੇਲੇ ਲੰਗਰ ਤੇ ਖਾਣੇ ਦਾ ਬਿੱਲ ਦਿੱਤਾ ਸੀ? ਰਾਮੂਵਾਲੀਆ ਨੇ ਕਿਹਾ ਕਿ ਲੰਗਰ ਕਰੀਬ 450 ਸਾਲ ਤੋਂ ਚੱਲ ਰਿਹਾ ਹੈ। ਮੁਲਕ ਦੇ ਪਿਛਲੇ 11 ਪ੍ਰਧਾਨ ਮੰਤਰੀਆਂ ਨੇ ਕਦੇ ਵੀ ਲੰਗਰ ‘ਤੇ ਜੀ.ਐੱਸ.ਟੀ ਨਹੀਂ ਲਾਇਆ ਪਰ ਮੋਦੀ ਨੇ ਲਾ ਦਿੱਤਾ ਹੈ। ਰਾਮੂਵਾਲੀਆ ਦੇ ਕਹਿਣ ਮੁਤਾਬਕ ਐਮਰਜੈਂਸੀ ਵੇਲੇ  ਕੇਂਦਰ ਸਰਕਾਰ ਵੱਲੋਂ ਆਰ.ਐੱਸ.ਐੱਸ ਸੰਗਠਨ ਨੂੰ ਬਰਖਾਸਤ ਕੀਤਾ ਗਿਆ ਸੀ ਅਤੇ ਸੰਗਠਨ ਦੇ ਬਹੁਤ ਸਾਰੇ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਜੋ ਫਰਾਰ ਸਨ ਓਹਨਾਂ ਨੂੰ ਲੱਭ ਲੱਭ ਕੇ ਫੜ੍ਹਿਆ ਜਾ ਰਿਹਾ ਸੀ। ਉਸੇ ਵੇਲੇ ਨਰੇਂਦਰ ਮੋਦੀ ਨੇ ਆਪਣੇ ਆਪ ਨੂੰ ਬਚਾਉਣ ਲਈ ਸਰਦਾਰ ਦਾ ਰੂਪ ਧਾਰਿਆ ਸੀ। ਸਰਦਾਰ ਦੇ ਰੂਪ ਵਿੱਚ ਆਪਣੇ ਸਾਥੀਆਂ ਨੂੰ ਮਿਲਣ ਲਈ ਜੇਲ੍ਹ ਜਾਂਦੇ ਸਨ ਅਤੇ ਸਰਕਾਰ ਦੀ ਗਤੀਵਿਧੀਆਂ ਦੀ ਜਾਣਕਾਰੀ ਦਿੰਦੇ ਸਨ। ਓਹਨਾਂ 19 ਮਹੀਨਿਆਂ ਤੱਕ ਨਰੇਂਦਰ ਮੋਦੀ ਸਰਦਾਰ ਬਣ ਕੇ ਰਹੇ ਅਤੇ ਗੁਰਦੁਆਰਾ ਸਾਹਿਬ ਵਿਚ ਰਹਿੰਦੇ ਅਤੇ ਲੰਗਰ ਛਕਦੇ ਸਨ। ਕੀ ਉਸ ਵੇਲੇ 21 ਮਹੀਨਿਆਂ ਤੱਕ ਲੰਗਰ ਛੱਕਣ ਦਾ ਮੋਦੀ ਨੇ ਬਿੱਲ ਭਰਿਆ ਸੀ? ਇਸਦੇ ਨਾਲ ਹੀ ਰਾਮੂਵਾਲੀਆ ਏਅਰ ਇੰਡੀਆ ਬਾਰੇ ਬੋਲਦੇ ਹੋਏ ਕਿਹਾ ਕਿ ਸਰਕਾਰ ਏਅਰ ਇੰਡੀਆ ‘ਤੇ ਬੀਫ ਖੁਆਉਣ ਦਾ ਖਰਚਾ ਮਾਫ ਕਰ ਰਹੀ ਹੈ ਜਦਕਿ ਸਰਕਾਰ ਨੂੰ ਏਅਰ ਇੰਡੀਆ ‘ਤੋਂ ਕਰੋੜਾਂ ਦਾ ਘਾਟਾ ਹੋ ਰਿਹਾ ਹੈ ਪਰ ਗਰੀਬਾਂ ਨੂੰ ਲੰਗਰ ਖਵਾਉਣ ਵਾਲੀ ਸੰਸਥਾ ‘ਤੇ ਸਰਕਾਰ ਨੇ ਜੀ.ਐੱਸ.ਟੀ ਲਾ ਕੇ ਸਿੱਖਾਂ ਨਾਲ ਧੋਖਾ ਕੀਤਾ ਹੈ। 

ਸਪੋਕਸਮੈਨ ਸਮਾਚਾਰ ਸੇਵਾ

SHARE VIDEO