ਦੰਤੇਵਾੜਾ 'ਚ ਨਕਸਲੀਆਂ ਨੇ ਪੁਲਿਸ ਜੀਪ ਨੂੰ ਉਡਾਇਆ, 6 ਜਵਾਨ ਸ਼ਹੀਦ
Published : May 26, 2018, 11:14 am IST | Updated : May 26, 2018, 11:14 am IST
SHARE VIDEO
Dantewada Naxalites blast police jeep, 6 soldiers dead
Dantewada Naxalites blast police jeep, 6 soldiers dead

ਦੰਤੇਵਾੜਾ 'ਚ ਨਕਸਲੀਆਂ ਨੇ ਪੁਲਿਸ ਜੀਪ ਨੂੰ ਉਡਾਇਆ, 6 ਜਵਾਨ ਸ਼ਹੀਦ

ਛੱਤੀਸਗੜ੍ਹ ਦੇ ਨਕਸਲੀ ਖੇਤਰ ਮੰਨੇ ਜਾਂਦੇ ਦੰਤੇਵਾੜਾ ਵਿਚ ਨਕਸਲੀਆਂ ਨੇ ਪੁਲਿਸ ਦੀ ਜੀਪ 'ਤੇ ਵੱਡਾ ਹਮਲਾ ਕਰ ਦਿਤਾ....ਜਿਸ ਵਿਚ 6 ਜਵਾਨ ਸ਼ਹੀਦ ਹੋ ਗਏ। ਨਕਸਲੀਆਂ ਨੇ ਸਰਚ ਮੁਹਿੰਮ 'ਤੇ ਨਿਕਲੇ ਪੁਲਿਸ ਜਵਾਨਾਂ ਦੀ ਜੀਪ ਨੂੰ  ਆਈਈਡੀ ਨਾਲ ਧਮਾਕਾ ਕਰ ਕੇ ਉਡਾ ਦਿਤਾ। 

ਇੱਥੇ ਹੀ ਬਸ ਨਹੀਂ ਨਕਸਲੀਆਂ ਨੇ ਪੁਲਿਸ ਜਵਾਨਾਂ ਦੇ ਹਥਿਆਰ ਵੀ ਲੁੱਟ ਲਏ, ਜਿਨ੍ਹਾਂ ਵਿਚ 2 ਏਕੇ 47, ਦੋ ਐਸਐਲਆਰ, 2 ਆਈਐਨਐਸਏਐਸ ਰਾਈ਼ਫਲ ਅਤੇ 2 ਗ੍ਰਨੇਡ ਸ਼ਾਮਲ ਹਨ। ਹਮਲੇ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਵਲੋਂ ਹੈਲੀਕਾਪਟਰ ਭੇਜਿਆ ਗਿਆ, ਜਿਸ ਵਿਚ ਜ਼ਖਮੀ ਜਵਾਨਾਂ ਨੂੰ ਇਲਾਜ ਲਈ ਰਾਏਪੁਰ ਲਿਆਂਦਾ ਗਿਆ। 

ਦੰਤੇਵਾੜਾ ਦੇ ਐਡੀਸ਼ਨਲ ਐਸਪੀ  ਜੀ ਐਨ ਬਘੇਲ ਨੇ ਨਕਸਲੀ ਹਮਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਸਿਆ ਕਿ ਸਰਚ ਮੁਹਿੰਮ ਲਈ ਨਿਕਲੀ ਪੁਲਿਸ ਜੀਪ ਵਿਚ 7 ਪੁਲਿਸ ਜਵਾਨ ਸਵਾਰ ਸਨ, ਜਿਨ੍ਹਾਂ ਵਿਚੋਂ ਸੱਤ ਜਵਾਨ ਸ਼ਹੀਦ ਹੋ ਗਏ ਹਨ। ਹਮਲੇ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਨਕਸਲੀਆਂ ਨੂੰ ਕਾਬੂ ਕਰਨ ਲਈ ਕਾਰਵਾਈ ਸ਼ੁਰੂ ਕਰ ਦਿਤੀ।

ਦਸ ਦਈਏ ਕਿ ਦੋ ਦਿਨ ਬਾਅਦ 22 ਮਈ ਨੂੰ ਇੱਥੋਂ ਨੇੜੇ ਕੋਂਟਾ ਵਿਧਾਨ ਸਭਾ ਦੇ ਦੋਰਨਾਪਾਲ ਇਲਾਕੇ ਵਿਚ ਮੁਖ ਮੰਤਰੀ ਰਮਨ ਸਿੰਘ ਦੀ ਰੈਲੀ ਏ। ਇਹ ਪੁਲਿਸ ਜਵਾਨ ਵੀ ਰੈਲੀ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਨਿਕਲੇ ਸਨ, ਜਿਨ੍ਹਾਂ ਨੂੰ ਰਸਤੇ ਵਿਚ ਹੀ ਲੁਕੇ ਬੈਠੇ ਨਕਸਲੀਆਂ ਨੇ ਅਪਣਾ ਸ਼ਿਕਾਰ ਬਣਾ ਲਿਆ।ਉਧਰ ਮੁੱਖ ਮੰਤਰੀ ਰਮਨ ਸਿੰਘ ਨੇ ਜਿੱਥੇ ਸ਼ਹੀਦਾਂ ਦੇ ਪਰਵਾਰਾਂ ਨਾਲ ਹਮਦਰਦੀ ਪ੍ਰਗਟਾਈ ਏ...ਉਥੇ ਹੀ ਉਨ੍ਹਾਂ ਨਕਸਲੀਆਂ ਨੂੰ ਮੂੰਹਤੋੜ ਜਵਾਬ ਦੇਣ ਦੀ ਵੀ ਗੱਲ ਆਖੀ ਏ।

ਸਪੋਕਸਮੈਨ ਸਮਾਚਾਰ ਸੇਵਾ

SHARE VIDEO