ਕਿਸਾਨਾਂ ਨੂੰ ਕਰਜਾਈ ਬਣਾ ਕੇ ਅਕਾਲੀ ਕਰ ਰਹੇ ਨੇ ਡਰਾਮਾ : ਖਹਿਰਾ
Published : Mar 20, 2018, 4:03 pm IST | Updated : Mar 20, 2018, 4:16 pm IST
SHARE VIDEO
sukhpal khaira
sukhpal khaira

ਕਿਸਾਨਾਂ ਨੂੰ ਕਰਜਾਈ ਬਣਾ ਕੇ ਅਕਾਲੀ ਕਰ ਰਹੇ ਨੇ ਡਰਾਮਾ : ਖਹਿਰਾ

ਪੰਜਾਬ  ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਗਿਆ ਹੈ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਜਿਥੇ ਪੰਜਾਬ ਦੇ ਮੁੱਦਿਆਂ ਨੂੰ ਵਿਧਾਨਸਭਾ ਵਿਚ ਉਠਾਉਣ ਦੀ ਗੱਲ ਕੀਤੀ, ਉਥੇ ਹੀ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਵੀ ਸ਼ਬਦੀ ਵਾਰ ਕੀਤਾ | ਖਹਿਰਾ ਨੇ ਕਿਹਾ ਕਿ ਅਕਾਲੀ ਦਲ ਪਿਛਲੇ 10 ਸਾਲ ਦੌਰਾਨ ਪੰਜਾਬ ਦੀ ਸੱਤਾ 'ਤੇ ਕਾਬਜ਼ ਸੀ ਅਤੇ ਹੁਣ ਅਕਾਲੀ ਦਲ ਪੋਲ ਖੋਲ੍ਹ ਰੈਲ਼ੀਆਂ ਕਰ ਕੇ ਪੰਜਾਬ ਦੀ ਜਨਤਾ ਨੂੰ ਗੁਮਰਾਹ ਕਰ ਰਿਹਾ ਹੈ | ਖਹਿਰਾ ਨੇ ਹਰਸਿਮਰਤ ਕੌਰ ਬਾਦਲ 'ਤੇ ਵਿਅੰਗ ਕਰਦੇ ਕਿਹਾ ਕਿ ਕੇਂਦਰ ਵਿਚ ਮੌਜੂਦ ਹੋਣ ਦੇ ਬਾਵਜੂਦ ਹਰਸਿਮਰਤ ਕੌਰ ਬਾਦਲ ਕਿਸਾਨਾਂ ਦੇ ਹੱਕ ਦੀ ਗੱਲ ਨਹੀਂ ਕਰਦੇ | ਖਹਿਰਾ ਨੇ ਕਿਹਾ ਕਿ ਬੀਬੀ ਬਾਦਲ ਕੇਂਦਰ 'ਚ ਜਾ ਕੇ ਚੁੱਪੀ ਸਾਧ ਲੈਂਦੀ ਹੈ ਅਤੇ ਪੰਜਾਬ ਵਿਚ ਆ ਕੇ ਉਸਨੂੰ ਕਿਸਾਨ ਯਾਦ ਆ ਜਾਂਦੇ ਹਨ |

ਸਪੋਕਸਮੈਨ ਸਮਾਚਾਰ ਸੇਵਾ

SHARE VIDEO