ਬੰਦ ਦੌਰਾਨ ਸੈਂਕੜੇ ਪ੍ਰਦਰਸ਼ਨਕਾਰੀਆਂ 'ਤੇ ਭਾਰੀ ਪਿਆ ਇਕੱਲਾ ਨਿਹੰਗ ਸਿੰਘ
Published : Apr 3, 2018, 5:27 pm IST | Updated : Apr 3, 2018, 5:27 pm IST
SHARE VIDEO
Nihang Singh
Nihang Singh

ਬੰਦ ਦੌਰਾਨ ਸੈਂਕੜੇ ਪ੍ਰਦਰਸ਼ਨਕਾਰੀਆਂ 'ਤੇ ਭਾਰੀ ਪਿਆ ਇਕੱਲਾ ਨਿਹੰਗ ਸਿੰਘ

ਭਾਰਤ ਬੰਦ ਦੌਰਾਨ ਦੇਸ਼ ਭਰ ਵਿਚੋਂ ਪ੍ਰਦਰਸ਼ਨਕਾਰੀਆਂ ਵਲੋਂ ਹਿੰਸਾ ਕੀਤੇ ਜਾਣ ਦੀਆਂ ਖ਼ਬਰਾਂ ਸੁਣਨ ਨੂੰ ਮਿਲੀਆਂ। ਇਸ ਹਿੰਸਾ ਵਿਚ ਜਿੱਥੇ ਪ੍ਰਦਰਸ਼ਨਕਾਰੀਆਂ ਨੇ ਕਈ ਥਾਵਾਂ 'ਤੇ ਪੁਲਿਸ ਵਾਲਿਆਂ ਨੂੰ ਭਾਜੜਾਂ ਪਾਈਆਂ, ਉਥੇ ਹੀ ਕਈ ਥਾਵਾਂ 'ਤੇ ਪ੍ਰਦਰਸ਼ਨਕਾਰੀਆਂ ਵਲੋਂ ਪੱਥਰਬਾਜ਼ੀ ਵੀ ਕੀਤੀ ਗਈ ਅਤੇ ਦੇਸ਼ ਭਰ ਵਿਚ ਹੋਈ ਇਸ ਹਿੰਸਾ ਦੌਰਾਨ ਕਈ ਲੋਕਾਂ ਦੀ ਮੌਤ ਵੀ ਹੋ ਗਈ ਹੈ ਪਰ ਇਸ ਬੰਦ ਦੌਰਾਨ ਅੰਬਾਲਾ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਗੁਰੂ ਸਾਹਿਬ ਦੇ ਵਚਨਾਂ ਨੂੰ ਸੱਚ ਕਰਦਿਆਂ ਇਕ ਇਕੱਲਾਸਿੰਘ ਸੈਂਕੜੇ ਪ੍ਰਦਰਸ਼ਨਕਾਰੀਆਂ 'ਤੇ ਭਾਰੀ ਪੈ ਗਿਆ। 

ਅੰਬਾਲਾ ਵਿਚ ਪ੍ਰਦਰਸ਼ਨਕਾਰੀਆਂ ਨੇ ਐਸਸੀ-ਐਸਟੀ ਐਕਟ ਵਿਚ ਬਦਲਾਅ ਦੇ ਵਿਰੋਧ ਵਿਚ ਹਾਈਵੇਅ ਜਾਮ ਕੀਤਾ ਹੋਇਆ ਸੀ ਕਿ ਇਸੇ ਦੌਰਾਨ ਇਕ ਨਿਹੰਗ ਸਿੰਘ ਅਪਣੀ ਪਤਨੀ ਦੇ ਨਾਲ ਕਾਰ ਵਿਚ ਆਇਆ, ਜਿਸ ਨੂੰ ਪ੍ਰਦਰਸ਼ਨਕਾਰੀਆਂ ਨੇ ਵਾਪਸ ਜਾਣ ਲਈ ਆਖਿਆ....ਪਰ ਇਸੇ ਦੌਰਾਨ ਕਿਸੇ ਪ੍ਰਦਰਸ਼ਨਕਾਰੀ ਨੇ ਸਿੰਘ ਨੂੰ ਗਾਲ ਕੱਢ ਦਿਤੀ, ਜਿਸ 'ਤੇ ਭੜਕਦੇ ਹੋਏ ਸਿੰਘ ਆਪਣੀ ਤਲਵਾਰ ਲੈ ਕੇ ਕਾਰ ਵਿਚੋਂ ਬਾਹਰ ਨਿਕਲ ਆਇਆ ਅਤੇ ਗਾਲ ਕੱਢਣ ਵਾਲੇ ਨੂੰ ਵੰਗਾਰਿਆ......ਪਰ ਸਿੰਘ ਦੀ ਦਹਾੜ ਸੁਣ ਕੇ ਜਿੱਥੇ ਕੁੱਝ ਪ੍ਰਦਰਸ਼ਨਕਾਰੀ ਉਥੋਂ ਭੱਜ ਨਿਕਲੇ, ਉਥੇ ਹੀ ਕਈ ਸਿੰਘ ਦੇ ਪੈਰੀਂ ਪੈਣ ਲੱਗੇ.....ਯਕੀਨ ਨਹੀਂ ਆਉਂਦਾ ਤਾਂ ਤੁਸੀਂ ਖ਼ੁਦ ਦੇਖ ਲਓ। 

ਦਸ ਦਈਏ ਕਿ ਇਹ ਨਿਹੰਗ ਸਿੰਘ ਗੁਰੂ ਦਾ ਸਿੱਖ ਹੋਣ ਦੇ ਨਾਲ ਹੀ ਸਾਬਕਾ ਫ਼ੌਜੀ ਵੀ ਹੈ ਜੋ ਸਰਹੱਦਾਂ 'ਤੇ ਦੇਸ਼ ਦੀ ਰਾਖੀ ਲਈ ਡਟਦਾ ਰਿਹਾ ਹੈ ਪਰ ਜੇਕਰ ਉਸ ਦੇ ਆਪਣੇ ਦੇਸ਼ ਵਿਚ ਹੀ ਉਸ ਨਾਲ ਅਜਿਹਾ ਸਲੂਕ ਹੋਵੇਗਾ ਤਾਂ ਫਿਰ ਇਸ 'ਤੇ ਸਿੰਘ ਦੇ ਗੁੱਸੇ ਦਾ ਭੜਕਣਾ ਜਾਇਜ਼ ਹੈ। 

ਸਪੋਕਸਮੈਨ ਸਮਾਚਾਰ ਸੇਵਾ

SHARE VIDEO