
ਰੱਖੜੀ ਬੰਨਣ ਵਾਲੀ ਭੈਣ ਨੂੰ ਦਿੱਤੀ ਦਰਦਨਾਕ ਮੌਤ
ਜਿਹੜੀ ਭੈਣ ਆਪਣੇ ਭਾਈਆਂ ਨੂੰ ਹੱਥ ਤੇ ਰੱਖੜੀ ਬਣ ਕੇ ਉਸ ਦੀ ਰਖਿਆ ਦਾ ਵਾਅਦਾ ਲੈਂਦੀ ਸੀ ਇਕ ਦਿਨ ਉਹੀ ਰੱਖੜੀ ਵਾਲੇ ਹੱਥ ਹੀ ਉਸ ਦਾ ਕਤਲ ਕਰ ਦੇਣਗੇ ਇਹ ਕਦੇ ਪਿੰਡ ਬਡਾਲਾ ਦੀ ਪਰਮਜੀਤ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਵੀ ਨਹੀਂ ਸੋਚਿਆ ਹੋਵੇਗਾ। ਜੀ ਹਾਂ ਧਨ ਦੌਲਤ ਅਤੇ ਜ਼ਮੀਨ ਦਾ ਲੋਭੀ ਦੋ ਭਾਈਆਂ ਆਪਣੀ ਹੀ ਭੈਣ ਦਾ ਕਤਲ ਕਰਕੇ ਇਸ ਸ਼ਰਮਨਾਕ ਕਰੂਰਤਾ ਨੂੰ ਅੰਜਾਮ ਦਿੱਤੋ ਹੈ। ਜਾਣਕਾਰੀ ਮੁਤਾਬਿਕ ਬਡਾਲਾ ਦੀ ਰਹਿਣ ਵਾਲੀ ਪਰਮਜੀਤ ਕੌਰ ਜੋ ਕਿ 11 ਸਾਲ ਪਹਿਲਾਂ ਪਿੰਡ ਅਲੀਵਾਲ 'ਚ ਵਿਆਹੀ ਸੀ ਉਸ ਦਾ ਆਪਣੇ ਭਰਾਵਾਂ ਨਾਲ ਜਾਇਦਾਦ ਨੂੰ ਲੈ ਕੇ ਝਗੜਾ ਚਲ ਰਿਹਾ ਸੀ। ਜਿਸ ਦੇ ਚਲਦਿਆਂ ਉਸ ਦੇ ਦੋ ਸਕੇ ਭਰਾਵਾਂ ਨੇ ਹੀ ਉਸ ਨੂੰ ਕੁਝ ਅਣਪਛਾਤੇ ਵਿਅਕਤੀਆਂ ਨਾਲ ਆ ਕੇ ਗੋਲੀਆਂ ਮਾਰ ਨਾਲ ਭੁਨ ਦਿਤਾ ਜਿਸ ਤੋਂ ਬਾਅਦ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿਤੀ ,ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਏ ਐਸ ਆਈ ਰੇਸ਼ਮ ਸਿੰਘ ਪੁਲਸ ਟੀਮ ਦੇ ਨਾਲ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਏ ਐਸ ਆਈ ਰੇਸ਼ਮ ਸਿੰਘ ਨੇ ਦਸਿਆ ਕਾਤਲਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਉਧਰ ਇਸ ਘਟਨਾ ਤੋਂ ਬਾਅਦ ਪੂਰੇ ਪਰਿਵਾਰ ਸਮੇਤ ਪਿੰਡ ਵਿਚ ਸੋਗ ਦੀ ਲਹਿਰ ਸ਼ਾ ਗਈ ਹੈ।
ਇਸ ਘਟਨਾ ਨੇ ਜਿਥੇ ਭੈਣ ਭਰਾ ਦੇ ਰਿਸ਼ਤੇ ਨੂੰ ਕਲੰਕਿਤ ਕੀਤਾ ਹੀ ਉਥੇ ਹੀ ਇਹ ਵੀ ਸਾਬਿਤ ਕਰ ਦਿੱਤੋ ਹੈ ਕਿ ਇਸ ਪਦਾਰਥਵਾਦੀ ਯੁਗ ਚ ਇਨਸਾਨ ਰਿਸ਼ਤਿਆਂ ਦਾ ਘਾਣ ਕਰਨ ਤੋਂ ਵੀ ਗੁਰੇਜ ਨਹੀਂ ਕਰ ਰਿਹਾ।