ਥਾਈ ਫ਼ੌਜ ਵੱਲੋਂ ਭਗਵਾਨ ਵਿਸ਼ਨੂੰ ਦੀ ਮੂਰਤੀ ਤੋੜ ਜਾਣ ਤੋਂ ਬਾਅਦ ਵਧੀ ਨਾਰਾਜ਼ਗੀ
ਕੰਬੋਡੀਆ : ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਚੱਲ ਰਿਹਾ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਥਾਈ ਫ਼ੌਜ ਨੇ ਬਾਰਡਰ ਨੇੜੇ ਲੱਗੀ ਭਗਵਾਨ ਵਿਸ਼ਨੂੰ ਦੀ ਮੂਰਤੀ ਤੋੜ ਦਿੱਤੀ, ਜਿਸ ਤੋਂ ਬਾਅਦ ਕੰਬੋਡੀਆ ਤੋਂ ਲੈ ਕੇ ਭਾਰਤ ਤੱਕ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਐ। ਕੰਬੋਡੀਆ ਮੁਤਾਬਕ ਇਸ ਮੂਰਤੀ ਦੀ ਉਚਾਈ 30 ਫੁੱਟ ਦੱਸੀ ਜਾ ਰਹੀ ਐ, ਜਿਸ ਨੂੰ ਥਾਈਲੈਂਡ ਦੇ ਬਾਰਡਰ ਤੋਂ ਕਰੀਬ 100 ਮੀਟਰ ਦੂਰ ਬਣਾਇਆ ਗਿਆ ਸੀ, ਪਰ ਹੁਣ ਇਸ ਮੂਰਤੀ ਨੂੰ ਥਾਈਲੈਂਡ ਦੀ ਫ਼ੌਜ ਨੇ ਇਕ ਕ੍ਰੇਨ ਦੀ ਮਦਦ ਨਾਲ ਗਿਰਾ ਦਿੱਤਾ।
ਥਾਈਲੈਂਡ ਅਤੇ ਕੰਬੋਡੀਆ ਦੇ ਵਿਚਕਾਰ ਪਿਛਲੇ 6 ਮਹੀਨੇ ਤੋਂ ਪ੍ਰੀਹ ਵਿਹਾਰ ਮੰਦਰ ਦੇ ਇਲਾਕੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਏ। ਜੂਨ ਵਿਚ ਦੋਵੇਂ ਦੇਸ਼ਾਂ ਵਿਚਾਲੇ ਜੰਗ ਵੀ ਹੋਈ ਸੀ। ਹਾਲਾਂਕਿ ਟਰੰਪ ਦੀ ਵਿਚੋਲਗੀ ਤੋਂ ਬਾਅਦ ਸੀਜ਼ਫਾਇਰ ਹੋ ਗਿਆ ਸੀ ਪਰ ਦਸੰਬਰ ਵਿਚ ਇਕ ਵਾਰ ਫਿਰ ਵਿਵਾਦ ਭੜਕ ਗਿਆ ਏ। ਹੁਣ ਤੱਕ ਇਸ ਸੰਘਰਸ਼ ਵਿਚ 40 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਐ ਜਦਕਿ 10 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਇਲਾਕਾ ਛੱਡ ਕੇ ਜਾਣ ਲਈ ਮਜਬੂਰ ਹੋਣਾ ਪਿਆ ਏ।
